ਟੋਰਾਂਟੋ, 1 ਸਤੰਬਰ (ਪੋਸਟ ਬਿਊਰੋ): ਪੁਲਿਸ ਐਤਵਾਰ ਨੂੰ ਪੂਰਵੀ ਟੋਰਾਂਟੋ ਵਿੱਚ ਹੇਲਸ ਏਂਜਲਸ ਰਿਟੇਲ ਸਟੋਰ ਵਿੱਚ ਲੱਗੀ ਅੱਗ ਦੀ ਜਾਂਚ ਕਰ ਰਹੀ ਹੈ।
ਟੋਰਾਂਟੋ ਪੁਲਿਸ ਸਰਵਿਸ ਨੇ ਦੱਸਿਆ ਕਿ ਉਸਨੂੰ ਦੁਪਹਿਰ 12:30 ਵਜੇ ਤੋਂ ਬਾਅਦ ਕਾਰਲਾ ਅਤੇ ਈਸਟਰਨ ਏਵੇਨਿਊ ਕੋਲ ਦੀ ਇਮਾਰਤ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ।
ਟੋਰਾਂਟੋ ਫਾਇਰ ਸਰਵਿਸੇਜ਼ ਨੇ ਕਿਹਾ ਕਿ ਜਦੋਂ ਕਰਮਚਾਰੀ ਪਹੁੰਚੇ ਤਾਂ ਉਨ੍ਹਾਂ ਨੇ ਇਮਾਰਤ ਦੇ ਫੋਇਰ ਵਿੱਚ ਅੱਗ ਵੇਖੀ ਅਤੇ ਉਸ `ਤੇ ਤੁਰੰਤ ਕਾਬੂ ਪਾ ਲਿਆ। ਉਨ੍ਹਾਂ ਨੇ ਕਿਹਾ ਕਿ ਕਿਸੇ ਦੇ ਜਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ।
ਵਾਹਨ ਚਾਲਕਾਂ ਨੂੰ ਇਸ ਖੇਤਰ ਵਿੱਚ ਦੇਰੀ ਦੀ ਸਲਾਹ ਦਿੱਤੀ ਜਾ ਰਹੀ ਹੈ ਕਿਉਂਕਿ ਜਾਂਚ ਲਈ ਕਾਰਲਾ ਏਵੇਨਿਊ ਲੇਕਸ਼ੋਰ ਬੁਲੇਵਾਰਡ ਤੋਂ ਈਸਟਰਨ ਏਵੇਨਿਊ ਤੱਕ ਬੰਦ ਹੈ।