ਟੋਰਾਂਟੋ, 30 ਅਗਸਤ (ਪੋਸਟ ਬਿਊਰੋ): ਵੀਰਵਾਰ ਦੁਪਹਿਰ ਕੋਰਟਿਸ, ਓਂਟਾਰੀਓ ਨੇੜੇ ਹਾਈਵੇ 401 `ਤੇ ਮੋਟਰਸਾਈਕਲ ਹਾਦਸੇ ਵਿੱਚ 82 ਸਾਲਾ ਵਿਅਕਤੀ ਦੀ ਮੌਤ ਹੋ ਗਈ। ਐਮਰਜੈਂਸੀ ਦਲ ਨੂੰ ਸ਼ਾਮ 4 ਵਜੇ ਤੋਂ ਕੁੱਝ ਪਹਿਲਾਂ ਪੱਛਮ ਵੱਲ ਜਾਣ ਵਾਲੇ ਹਾਈਵੇ 401 ਤੋਂ ਉੱਤਰ ਵੱਲ ਜਾਣ ਵਾਲੇ ਹਾਈਵੇ 418 `ਤੇ ਇੱਕ ਵਾਹਨ ਦੀ ਟੱਕਰ ਦੀ ਸੂਚਨਾ ਮਿਲੀ।
ਪੁਲਿਸ ਨੇ ਕਿਹਾ ਕਿ ਅਣਪਛਾਤੇ ਕਾਰਨਾਂ ਨਾਲ ਇੱਕ ਮੋਟਰਸਾਈਕਲ ਸੜਕ `ਤੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਖੱਡੇ ਵਿੱਚ ਡਿੱਗ ਗਈ।
ਪੁਲਿਸ ਨੇ ਕਿਹਾ ਕਿ ਚਾਲਕ, ਜੋ ਮਿਸੀਸਾਗਾ ਦਾ ਰਹਿਣ ਵਾਲਾ ਸੀ, ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।