Welcome to Canadian Punjabi Post
Follow us on

14

August 2024
 
ਟੋਰਾਂਟੋ/ਜੀਟੀਏ

ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਸਿੱਖ ਸੁਸਾਇਟੀ ਆਫ ਨਿਆਗਰਾ ਫਾਲ ਵਿੱਚ ਬੱਚਿਆਂ ਨਾਲ ਕੀਤੀ ਮੀਟਿੰਗ

August 12, 2024 12:12 PM

-ਵਿੱਦਿਆਰਥੀਆਂ ਨੁੰ ਆ ਰਹੀਆਂ ਮੁਸ਼ਕਿਲਾਂ ਸਰਕਾਰ ਦੇ ਧਿਆਨ ਵਿਚ ਲਿਆਊਣ ਦਾ ਦਿੱਤਾ ਭਰੋਸਾ
-ਪੰਜਾਬ ਤੋ ਕੈਨੇਡਾ ਆਉਣ ਵਾਲੇ ਵਿੱਦਿਆਰਥੀਆਂ ਦੀ ਹਰ ਸੰਭਵ ਮਦੱਦ ਕਰਾਂਗੇ- ਗੋਗਾ/ਬਰਾੜ
ਬਰੈਪਟਨ, 12 ਅਗਸਤ (ਗਿਆਨ ਸਿੰਘ): ਕੈਨੇਡਾ ਵਿੱਚ ਵਿੱਦਿਆਰਥੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਜਿਆਦਾਤਰ ਬੱਚੇ ਮਾਨਸਿਕ ਤੌਰ ਤੇ ਪ੍ਰੇਸਾਨ ਹਨ। ਇਸ ਸਮੱਸਿਆ ਦੇ ਹੱਲ ਲਈ ਮੱਖਣ ਸਿੰਘ ਬਰਾੜ ਅਤੇ ਟਹਿਲ ਸਿੰਘ ਬਰਾੜ ਦੇ ਵਿਸ਼ੇਸ ਯਤਨਾਂ ਸਦਕਾ ਸੋਹਣ ਸਿੰਘ ਗੋਗਾ ਵਲੋੰ ਬੱਚਿਆਂ ਨੂੰ ਆ ਰਹੀਆਂ ਭਾਰੀ ਮੁਸ਼ਕਿਲਾਂ ਦੇ ਹੱਲ ਲਈ ਮੈਬਰ ਪਾਰਲੀਮੈਂਟ ਟਰਾਂਟੋ ਸੋਨੀਆ ਸਿੱਧੂ ਨੂੰ ਸਿੱਖ ਸੁਸਾਇਟੀ ਆਫ ਨਿਆਗਰਾ ਫਾਲ ਵਿੱਚ ਬੱਚਿਆਂ ਨਾਲ ਮੀਟਿੰਗ ਕਰਵਾਈ ਗਈ।
ਸਾਰੀਆਂ ਮੰਗਾਂ ਜਿਵੇਂ ਕਿ ਪੀ ਆਰ ਲਈ ਪੁਆਇੰਟ ਵਧਾ ਦਿੱਤੇ ਹੋਏ ਨੇ 400 ਦੇ ਲੱਗਭਗ ਕਰਨ ਦੀ ਮੰਗ ਰੱਖੀ ਗਈ।ਫੀਸਾਂ ਦੇ ਨਾਲ ਕਈ ਤਰਾਂ ਦੇ ਹੋਰ ਫੰਡ ਵਸੂਲੇ ਜਾ ਰਹੇ ਹਨ ਬੰਦ ਕੀਤੇ ਜਾਣ। ਏਅਰਪੋਰਟ ਤੇ ਵਿਜ਼ਟਰ ਵੀਜੇ ਵਾਲਿਆਂ ਨੁੰ ਜ਼ਬਰਦਸਤੀ ਰਫਿਊਜੀ ਬਣਾਇਆ ਜਾ ਰਿਹਾ ਜਾਂ ਫਿਰ ਵਾਪਿਸ ਭੇਜ ਦਿੰਦੇ ਹਨ। ਨਵੇਂ ਵਸਾਏ ਜਾ ਰਹੇ ਇਲਾਕਿਆਂ ਵਿੱਚ ਬੱਸ ਸਰਵਿਸ ਵੀ ਨਾਲ ਦੀ ਨਾਲ ਸੁਰੂ ਹੋਣੀ ਚਾਹੀਦੀ ਹੈ। ਸਾਡੇ ਆਪਣਿਆਂ ਮਾਲਕਾਂ ਵਲੋ ਬੱਚਿਆਂ ਦਾ ਸੋਸ਼ਣ ਕੀਤਾ ਜਾ ਰਿਹਾ, ਕੰਮ ਕਰਵਾ ਕੇ ਪੈਸੇ ਨਹੀ ਦੇ ਰਹੇ ਜਾਂ ਬਹੁਤ ਘੱਟ ਦੇ ਰਹੇ ਹਨ। ਜੋ ਲੋਕ ਖੁਦ ਆਪ ਇਹਨਾਂ ਰਾਹਾਂ ਤੋਂ ਲੰਘ ਕੇ ਕਾਮਯਾਬ ਹੋਏ ਉਹਨਾਂ ਨੂੰ ਇਸ ਤਰਾਂ ਨਹੀਂ ਕਰਨਾ ਚਾਹੀਦਾ । ਬੱਚੇ ਰੋੰਦੇ ਹੋਏ ਦੇਖੇ ਨਹੀ ਜਾਂਦੇ ਜਦੋ 6 -8 ਮਹੀਨਿਆਂ ਤੋਂ ਕੰਮ ਹੀ ਨਹੀ ਮਿਲ ਰਿਹਾ। ਗੋਰਾ ਤੇ ਬਰਾੜ ਨੇ ਮੰਗ ਕੀਤੀ ਕਿ ਜੋ ਗੁਰਦਵਾਰੇ ਇਹਨਾਂ ਬੱਚਿਆਂ ਨੂੰ ਤਿੰਨੇ ਡੰਗ ਲੰਗਰ ਛਕਾ ਰਹੇ ਹਨ ਉਹਨਾਂ ਨੰੁ ਸਰਕਾਰ ਤੇ ਲੋਕ ਉਹਨਾਂ ਨੂੰ ਵਿਸ਼ੇਸ ਮਦੱਦ ਦੇਣੀ ਚਾਹੀਦੀ। ਕਮੇਟੀ ਵਲੋ ਭਗਵਾਨ ਸਿੰਘ, ਕੁਲਵਿੰਦਰ ਸਿੰਘ, ਨਸੀਬ ਸਿੰਘ ਗੋਗਾ ਬਰਾੜ, ਸੰਜੀਵ ਕੁਮਾਰ ਸਤਨਾਮ ਸਿੰਘ ਹਰਵਿੰਦਰ ਸਿੰਘ ਨੇ ਮਹਿਮਾਨਾਂ ਦਾ ਸਨਮਾਨ ਕੀਤਾ।
ਮੈਡਮ ਸੋਨੀਆ ਸਿੱਧੂ ਨੇ ਸਾਰੀਆ ਮੰਗਾ ਨੂੰ ਜਾਇਜ ਦੱਸਿਆ ਅਤੇ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਬਰੈਂਪਟਨ ਦੇ ਦੋ ਲੋਕਾਂ ਤੋਂ ਪੁਲਿਸ ਨੇ ਭਰੀ ਹੋਈ ਹੈਂਡਗਨ ਅਤੇ 6 ਹਜਾਰ ਡਾਲਰ ਤੋਂ ਜਿ਼ਆਦਾ ਕੀਮਤ ਦਾ ਫੇਂਟੇਨਾਇਲ ਜ਼ਬਤ ਕੀਤਾ ਹਾਈਵੇਅ 410 ਦੀਆਂ ਸਾਰੀਆਂ ਲੇਨ ਬੰਦ ਬਰੈਂਪਟਨ ਵਾਸੀ ਨੂੰ ਸਭਤੋਂ ਲੰਬੇ ਕਰੇਲੇ ਦਾ ਗਿਨੀਜ਼ ਵਰਲਡ ਰਿਕਾਰਡ ਦੀ ਉਮੀਦ ਮਹਾਨ ਕੀਤਰਨ ਸਮਾਗਮ 15, 16, 17 ਅਤੇ 18 ਅਗਸਤ ਨੂੰ ਵਾਨ ਵਿੱਚ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ, ਪੁਲਿਸ ਕਰ ਰਹੀ ਸ਼ੱਕੀ ਵਾਹਨ ਦੀ ਭਾਲ ਹੈਮਿਲਟਨ ਵਿੱਚ ਵਿਅਕਤੀ ਚਮਗਿੱਦੜ ਦੇ ਰੇਬੀਜ਼ ਦੇ ਸੰਪਰਕ ਵਿੱਚ ਆਇਆ, ਇਲਾਜ ਜਾਰੀ ਵੁਡਬਾਇਨ ਬੀਚ ਕੋਲ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀ ਦੀ ਹੋਈ ਪਹਿਚਾਣ ਮਿਸੀਸਾਗਾ ਬਾਂਗਲਾ ਟਾਈਗਰਜ਼ ਦੇ ਮੈਚ ਨਾ ਖੇਡਣ ਬਾਅਦ ਟੋਰਾਂਟੋ ਨੈਸ਼ਨਲਜ਼ ਨੂੰ ਮੈਚ ਦਾ ਮੌਕਾ ਦਿੱਤਾ : ਗਲੋਬਲ ਟੀ 20 ਕੈਨੇਡਾ ਵਿਅਕਤੀ ਨੂੰ ਪੁਲਿਸ ਅਧਿਕਾਰੀ ਵੱਲੋਂ ਵਿਚਕਾਰਲੀ ਉਂਗਲ ਦਿਖਾਉਣ ਦੇ ਮਾਮਲੇ `ਚ ਫੋਰਡ ਨੇ ਪੁਲਿਸ ਦਾ ਕੀਤਾ ਸਮਰਥਣ ਸੋਸ਼ਲ ਮੀਡੀਆ `ਤੇ ਵਾਇਰਲ ਪੋਸਟਾਂ ਦੇ ਆਧਾਰ `ਤੇ ਡੱਗ ਫੋਰਡ ਨੇ ਕਿਹਾ- ਸਮੁੰਦਰ ਤੱਟ `ਤੇ ਸ਼ੌਚ ਨਾ ਕਰੋ