ਟੋਰਾਂਟੋ, 11 ਅਗਸਤ (ਪੋਸਟ ਬਿਊਰੋ): ਇਸ ਹਫ਼ਤੇ ਵੁਡਬਾਈਨ ਬੀਚ ਕੋਲ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਵਿਅਕਤੀ ਦੀ ਪਹਿਚਾਣ ਕਿਊਬੇਕ ਦੇ 21 ਸਾਲਾ ਵਿਅਕਤੀ ਦੇ ਰੂਪ ਵਿੱਚ ਕੀਤੀ ਗਈ ਹੈ।
ਇਹ ਗੋਲੀਬਾਰੀ ਵੀਰਵਾਰ ਨੂੰ ਰਾਤ ਕਰੀਬ 10:40 ਵਜੇ ਲੇਕ ਸ਼ੋਰ ਬੁਲੇਵਾਰਡ ਈਸਟ ਅਤੇ ਬੋਰਡਵਾਕ ਡਰਾਈਵ ਵਿਚਕਾਰ ਇੱਕ ਗਲੀ ਵਿੱਚ ਹੋਈ।
ਪੁਲਿਸ ਨੇ ਕਿਹਾ ਕਿ ਕੁੱਝ ਲੋਕਾਂ ਨੂੰ ਬਹਿਸ ਕਰਦੇ ਹੋਏ ਸੁਣਿਆ ਗਿਆ ਅਤੇ ਕੁੱਝ ਦੇਰ ਬਾਅਦ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਪੁਲਿਸ ਪਹੁੰਚੀ ਤਾਂ ਪਾਇਆ ਕਿ ਡੇਸਿਆ ਮਬੋਂਗੋ ਦੀ ਛਾਤੀ ਵਿੱਚ ਗੋਲੀ ਲੱਗੀ ਹੋਈ ਸੀ।
21 ਸਾਲਾ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਬੋਂਗੋ ਦਾ ਕਤਲ ਇਸ ਸਾਲ ਸ਼ਹਿਰ ਵਿਚ 52ਵਾਂ ਕਤਲ ਸੀ।
ਕਿਸੇ ਸ਼ੱਕੀ ਦੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਪੁਲਿਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਗੋਲੀਬਾਰੀ ਦੇ ਸਿਲਸਿਲੇ ਵਿੱਚ ਦੋ ਜਾਂ ਤਿੰਨ ਸ਼ਤਕੀਆਂ ਦੀ ਭਾਲ ਕਰ ਰਹੇ ਹੈਨ।
ਖੇਤਰ ਦੇ ਇੱਕ ਨਿਵਾਸੀ ਵੱਲੋਂ ਇੱਕ ਦਿੱਤੀ ਸੁਰੱਖਿਆ ਵੀਡੀਓ ਵਿੱਚ ਗੋਲੀਬਾਰੀ ਦੀ ਆਡੀਓ ਸੁਣਾਈ ਦਿੰਦੀ ਹੈ। ਵੀਡੀਓ ਵਿੱਚ ਕਿਸੇ ਨੂੰ ਦੂਰੋਂ ਚੀਕਦੇ ਹੋਏ ਸੁਣਿਆ ਜਾ ਸਕਦਾ ਹੈ, ਜਦੋਂਕਿ ਬਾਹਰ ਘੱਟ ਤੋਂ ਘੱਟ 10 ਜ਼ੋਰਦਾਰ ਧਮਾਕੇ ਹੁੰਦੇ ਹਨ। ਪੁਲਿਸ ਵੱਲੋਂ ਜਾਂਚ ਜਾਰੀ ਹੈ।