Welcome to Canadian Punjabi Post
Follow us on

15

July 2024
ਬ੍ਰੈਕਿੰਗ ਖ਼ਬਰਾਂ :
ਬੀ.ਐੱਸ.ਐੱਫ. ਨੇ ਫਾਜਿ਼ਲਕਾ 'ਚ ਪਾਕਿਸਤਾਨੀ ਡਰੋਨ ਡੇਗਿਆ, 3 ਪਿਸਤੌਲ ਤੇ 7 ਮੈਗਜ਼ੀਨ ਬਰਾਮਦਪ੍ਰਧਾਨ ਮੰਤਰੀ ਟਰੂਡੋ ਨੇ ਟਰੰਪ ਨਾਲ ਕੀਤੀ ਗੱਲਬਾਤ, ਰਾਜਨੀਤਕ ਹਿੰਸਾ ਦੀ ਕੀਤੀ ਨਿੰਦਾਓ-ਟਰੇਨ 15-28 ਜੁਲਾਈ ਤੱਕ ਰਹੇਗੀ ਬੰਦ ਸ਼ਹੀਦ ਕੈਪਟਨ ਅੰਸ਼ੁਮਨ ਦੇ ਮਾਤਾ-ਪਿਤਾ ਅਤੇ ਪਤਨੀ ਨੂੰ ਬੀਮਾ ਫੰਡ 'ਚੋਂ ਮਿਲੇ 50-50 ਲੱਖ ਰੁਪਏ, ਪਤਨੀ ਨੂੰ ਮਿਲੇਗੀ ਪੈਨਸ਼ਨ ਕੇ-ਡਰਾਮਾ ਦੇਖਣ `ਤੇ ਉੱਤਰੀ ਕੋਰੀਆ 'ਚ 30 ਵਿਦਿਆਰਥੀਆਂ ਨੂੰ ਸਾਰਿਆਂ ਦੇ ਸਾਹਮਣੇ ਮਾਰੀ ਗਈ ਗੋਲੀਟਰੰਪ 'ਤੇ ਹਮਲੇ ਦੀ ਤਸਵੀਰ ਵਾਲੀ ਟੀ-ਸ਼ਰਟ ਮਾਰਕੀਟ ਵਿਚ ਆਈ, ਕੀਮਤ 450 ਰੁਪਏਟਰੰਪ ਦੇ ਹਮਲਾਵਰ ਨੂੰ ਸਕੂਲ 'ਚ ਮਿਲਿਆ ਸੀ ਸਟਾਰ ਐਵਾਰਡ, ਉਸ ਦੇ ਸਕੂਲ ਦੇ ਸਾਥੀ ਉਸ ਨੂੰ ਚਿੜਾਉਂਦੇ ਰਹਿੰਦੇ ਸਨਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿਲਜੀਤ ਦੋਸਾਂਝ ਨਾਲ ਕੀਤੀ ਸਰਪ੍ਰਾਈਜ਼ ਮੁਲਾਕਾਤ
 
ਟੋਰਾਂਟੋ/ਜੀਟੀਏ

ਮੇਲੇ ਦਾ ਰੂਪ ਧਾਰਨ ਕਰ ਗਿਆ ਕਲੀਵਵਿਊਸੀਨੀਅਰਜ਼ ਕਲੱਬ ਦਾ ਕਨੇਡਾ ਦਿਵਸ ਪ੍ਰੋਗਰਾਮ

July 11, 2024 01:09 AM

 

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਬਰੈਂਪਟਨ ਦੇ ਕਲੀਵਵਿਊਸੀਨੀਅਰਜ਼ ਕਲੱਬ ਵਲੋਂ ਡੇਅਰੀ ਮੇਡ ਪਾਰਕ ਵਿਚ 6 ਜੁਲਾਈ ਨੂੰ ਮਨਾਏ ਗਏ ਕਨੇਡਾ ਦਿਵਸ ਮੌਕੇ, ਵੱਡੇ ਵੱਡੇਲੱਗੇ ਦੋ ਟੈਂਟ, ਖਾਣ ਪੀਣ ਦਾ ਖੁਲ੍ਹਾ ਪ੍ਰਬੰਧ, ਲੀਡਰਾਂ ਦੇ ਭਾਸ਼ਣ, ਮੈਂਬਰਾਂ ਵਲੋਂ ਪੇਸ਼ ਕੀਤੇ ਗਏਵੱਨਸਵੱਨੀ ਦੇ ਗੀਤ ਸੰਗੀਤ, ਬੱਚਿਆਂ ਦੇ ਨਾਚ ਗਾਣੇ ਇਸ ਮੌਕੇ ਪ੍ਰੋਗਰਾਮ ਨੂੰ ਮੇਲੇ ਦਾ ਰੂਪ ਦੇ ਗਏ।ਪ੍ਰੋਗਰਾਮ ਵਿਚ ਇਸ ਇਲਾਕੇ ਦੇ ਵੱਖ ਵੱਖ ਸਰਕਾਰੀ ਪੱਧਰ ਦੇ ਨੁਮਾਂਇੰਦੇ ਪਹੁੰਚੇ। ਇਨ੍ਹਾਂ ਵਿਚ ਬਰੈਂਪਟਨ ਦੇ ਮੇਅਰ ਪੈਟਰਿਕਬਰਾਊਨ,ਰਿਜਨਲਕੌਂਸਲਰ ਮਾਇਕਲ ਪਲੈਸ਼ੀ, ਐਮ ਪੀ ਪੀ ਅਮਰਜੋਤ ਸੰਧੂ, ਸਕੂਲ ਟਰੱਸਟੀਸਤਪਾਲ ਜੌਹਲ ਸ਼ਾਮਿਲ ਸਨ। ਇਸ ਤੋਂ ਇਲਾਵਾ ਸੀਨੀਅਰਜ਼ ਦੇ ਕੇਂਦਰੀ ਮੰਤਰੀ ਕਮਲ ਖਹਿਰਾ ਨੇ ਅਪਣੇ ਹੋਰ ਰੋਝੇਵਿਆਂ ਕਾਰਨ ਪ੍ਰੋਗਰਾਮ ਤੇ ਨਾ ਆ ਸਕਣ ਕਾਰਨ, ਅਪਣੇ ਵਲੋਂ ਇਸ ਮੌਕੇ ਸ਼ੁਭ ਸੁਨੇਹੇ ਭੇਜੇ। ਇਸ ਸਮੇਂ ਖਾਣ ਪੀਣ ਦਾ ਵੀ ਵੱਧੀਆ ਇੰਤਜ਼ਾਮ ਸੀ, ਜਿਸ ਵਿਚ ਚਾਹ ਪਾਣੀ, ਸਨੈਕਸ ਅਤੇ ਦੁਪਿਹਰ ਦਾ ਵੱਧੀਆ ਖਾਣਾ ਸ਼ਾਮਿਲ ਸੀ।

 

ਪ੍ਰੋਗਰਾਮ ਦੇ ਸ਼ੁਰੂ ਵਿਚ ਆਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦੱਸਤੇ ਦੇ ਕੇ ਜੀ ਆਇਆਂ ਕਿਹਾ ਗਿਆ। ਇਸ ਦੇ ਨਾਲ ਹੀ, ਬੱਚਿਆਂ ਵਲੋਂ ਬੜੀ ਸੁਰੀਲੀ ਆਵਾਜ਼ ਵਿੱਚ ਕਨੇਡਾ ਦਾ ਰਾਸ਼ਟਰੀ ਗੀਤ ਗਾਇਆ ਗਿਆ। ਮਹਿਮਾਨਾ ਦਾ ਸੁਆਗਤ ਕਰਦਿਆਂ ਕਲੱਬ ਦੇ ਸਰਪਰਸਤ ਚੀਫ ਇੰਜਨੀਅਰ (ਰਿਟਾਇਰਡ) ਈਸ਼ਰ ਸਿੰਘ ਚਹਿਲ ਨੇ ਸਭ ਨੂੰ ਜੀ ਆਇਆਂ ਕਿਹਾ।  ਐਮ ਪੀ ਪੀ ਅਮਰਜੋਤ ਸੰਧੂ ਨੇ ਵਿਸ਼ੇਸ਼ ਤੌਰ ਤੇ ਇਸ ਇਲਾਕੇ ਦੀ ਟਰੈਫਿਕ ਸੌਖੀ ਬਣਾਉਣ ਹਿੱਤ ਬਣਾਏ ਜਾ ਰਹੇ ਹਾਈਵੇ413 ਦਾ ਜਿਕਰ ਕੀਤਾ, ਮੇਅਰ ਪੈਟਰਿਕਬਰਾਊਨ  ਨੇ ਸ਼ਹਿਰ ਵਿਚ ਵਧਾਈਆਂ ਜਾ ਰਹੀਆਂ ਸਹੂਲਤਾਂ, ਖਾਸ ਕਰ ਬਜ਼ਰਗਾਂ ਲਈ ਮੁਫਤ ਬੱਸ ਸੇਵਾ ਬਾਰੇ ਦੱਸਿਆ। ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਧਾਲੀਵਾਲ ਨੇ ਕਨੇਡਾ ਡੇ ਤੇ ਦੇਸ਼ ਵਿੱਚ ਮਿਲ ਰਹੀਆਂ ਸਹੂਲਤਾਂ ਦੀ ਪ੍ਰਸ਼ੰਸਾ ਕੀਤੀ ਅਤੇ ਸਭ ਨੂੰ ਰਲ ਮਿਲ ਕੇ ਕਲੱਬ ਨੂੰ ਹੋਰ ਚੰਗੇਰਾ ਬਣਾਉਣ ਲਈ ਸਹਿਯੋਗ ਦੇਣ ਲਈ ਕਿਹਾ।

 

ਡਾ ਬਲਜਿੰਦਰ ਸੇਖੋਂ ਨੇ ਕਨੇਡਾ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਬਲਵਿੰਦਰ ਬਰਨਾਲਾ ਨੇ ਵਡੇਰੀ ਉਮਰ ਵਿੱਚ ਕਿਸ ਤਰ੍ਹਾਂ ਦਿਮਾਗੀ ਪ੍ਰੇਸ਼ਾਨੀਆਂ ਤੋਂ ਬੱਚੀਏ ਬਾਰੇ ਅਪਣੇ ਵਿਚਾਰ ਪੇਸ਼ ਕੀਤੇ। ਸੀਨੀਅਰ ਕਲੱਬਾਂ ਦੀ ਫੈਡਰੇਸ਼ਨ ਦੇ ਪ੍ਰਧਾਨ ਜਗੀਰ ਸਿੰਘ ਸੈਭੀ ਨੇ ਸੰਸਥਾ  ਵਲੋਂਸੀਨੀਅਰਜ਼ ਦੀਆਂ ਸਹੂਲਤਾਂ ਵਧਾਉਣ ਬਾਰੇ ਕੀਤੇ ਜਾ ਰਹੇ ਯਤਨਾ ਬਾਰੇ ਦੱਸਿਆ।

ਗੀਤ ਸੰਗੀਤ ਦੇ ਪ੍ਰੋਗਰਾਮ ਵਿੱਚ ਪਹਿਲਾਂ ਬੱਚਿਆਂ ਨੇ ਸੰਗੀਤ ਤੇ ਚੰਗੇ ਡਾਂਸ ਕਰ ਕੇ ਸਭ ਦਾ ਮੰਨੋਰੰਜਨ ਕੀਤਾ। ਜੀਤ, ਮਨਜੀਤ ਕੌਰ ਰੰਧਾਵਾ ਅਤੇ ਦਵਿੰਦਰੋ ਕੌਰ ਤੇ ਸਾਥਣਾ ਨੇ ਵਧੀਆਗੀਤ ਗਾਏ ਜੋ ਸਾਰਿਆਂ ਵਲੋਂ ਸਰਾਹੇ। ਪ੍ਰੋਗਰਾਮ ਦੇ ਆਖਿਰ ਤੇ ਔਰਤਾਂ ਨੇ ਗਿੱਧਾ ਪਾ ਕੇ ਤੀਆਂ ਦਾ ਮਾਹੌਲ ਬਣਾ ਦਿੱਤਾ।

ਪ੍ਰੋਗਰਾਮ ਦੀ ਕਾਮਯਾਬੀ ਵਿੱਚ ਸਾਰੇ ਆਹੁਦੇਦਾਰਾਂ ਦਾ ਖਾਸ ਯੋਗਦਾਨ ਰਿਹਾ। ਕਲੱਬ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਸਿੱਧੂ ਅਤੇ ਦਰਸ਼ਨ ਸਿੰਘ ਰੰਧਾਵਾ ਨੇ ਸਾਰੇ ਪ੍ਰੋਗਰਾਮ ਦਾ ਸੰਚਾਲਨ ਬੜੇ ਸੁਚੱਜੇ ਢੰਗ ਨਾਲ ਕੀਤਾ। ਕਲੱਬ ਬਾਰੇ ਹੋਰ ਜਾਣਕਾਰੀ ਲਈ ਗੁਰਸੇਵਕ ਸਿੰਘ ਸਿੱਧੂ (647 510 1616) ਤੇ ਸੰਪਰਕ ਕੀਤਾ ਜਾ ਸਕਦਾ ਹੈ। 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਵੰਡਰਲੈਂਡ ਵਿੱਚ ਝੂਲੇ ਤੋਂ ਡਿੱਗਿਆ ਇੱਕ ਵਿਅਕਤੀ, ਹਸਪਤਾਲ ਦਾਖਲ ਡਰਾਈਵਿੰਗ ਇੰਸਟ੍ਰਕਟਰ `ਤੇ ਵਿਦਿਆਰਥਣ ਦੇ ਯੌਨ ਸ਼ੋਸ਼ਣ ਦਾ ਲੱਗਾ ਦੋਸ਼ ਨਿਆਗਰਾ ਇਲਾਕੇ ਦੇ ਕੰਟਰੀ ਕਲੱਬ ਵਿਚੋਂ 25 ਗੋਲਫ ਕਾਰਟ ਚੋਰੀ ਬਾਰੇ ਪੁਲਿਸ ਕਰ ਰਹੀ ਜਾਂਚ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ‘ਕੈਨੇਡਾ ਡੇਅ’ ਡਾਇਬਟੀਜ਼ ਸਬੰਧੀ ਸੈਮੀਨਾਰ ਕਰਵਾ ਕੇ ਮਨਾਇਆ ਨਾਰਥ ਯਾਰਕ ਵਿੱਚ ਚੱਲੀ ਗੋਲੀ, ਇੱਕ ਵਿਅਕਤੀ ਗੰਭੀਰ, 2 ਗ੍ਰਿਫ਼ਤਾਰ ਟੋਰਾਂਟੋ ਦੇ ਵਿਅਕਤੀ `ਤੇ ਜੀਟੀਏ ਵਿਚ ਜ਼ਬਰਨ ਵਸੂਲੀ ਦੀ ਜਾਂਚ ਦੇ ਚਲਦੇ ਲੱਗੇ ਚਾਰਜਿਜ਼ ਕੈਲੇਡਨ ਦੀ ਬੋਨੀਗਲੈੱਨ ਸੀਨੀਅਰਜ਼ ਕਲੱਬ ਨੇ ਮਾਨਸਿਕ ਸਿਹਤ ‘ਤੇ ਸੈਮੀਨਾਰ ਕਰਵਾਇਆ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੇ ਨਿਆਗਰਾ ਫ਼ਾਲਜ਼ ਦੇ ਲਹਿੰਦੇਪਾਸੇ ਪੈਂਦੇ ‘ਕੁਈਨਸਟਨਹਾਈਟਸ ਪਾਰਕ’ ‘ਚ ਮਨਾਈ ਪਿਕਨਿਕ ਸਕਾਰਬੋਰੋ ਵਿੱਚ ਗੈਸ ਸਟੇਸ਼ਨ `ਤੇ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਮਿਸੀਸਾਗਾ ਸਕੂਲ ਪਾਰਕਿੰਗ ਵਿੱਚ ਔਰਤ `ਤੇ ਚਾਕੂ ਨਾਲ ਹਮਲਾ, ਮੌਤ