Welcome to Canadian Punjabi Post
Follow us on

30

October 2024
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਸੂਬਾ ਦੇ 6.50 ਲੱਖ ਤੋਂ ਵੱਧ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਦੀਵਾਲੀ ਦਾ ਤੋਹਫ਼ਾਦੀਵਾਲੀ ਦੀ ਪੂਰਵ ਸੰਧਿਆ ਮੌਕੇ ਸਪੀਕਰ ਸੰਧਵਾਂ ਨੇ ਪਤਨੀ ਸਮੇਤ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀ ਵਧਾਈ ਨਸਿ਼ਆਂ ਵਿਰੁੱਧ ਜੰਗ: ਪੰਜਾਬ ਪੁਲਿਸ ਵੱਲੋਂ ਸਾਲ 2024 ਦੌਰਾਨ 153 ਵੱਡੀਆਂ ਮੱਛੀਆਂ ਸਮੇਤ 10 ਹਜ਼ਾਰ ਨਸ਼ਾ ਤਸਕਰ ਗ੍ਰਿਫ਼ਤਾਰ; 790 ਕਿਲੋ ਹੈਰੋਇਨ ਅਤੇ 208 ਕਰੋੜ ਰੁਪਏ ਦੀ ਜਾਇਦਾਦ ਜ਼ਬਤਵਿਜੀਲੈਂਸ ਬਿਊਰੋ ਨੇ ਪੁਲਿਸ ਸਬ-ਇੰਸਪੈਕਟਰ ਨੂੰ 15,000 ਦੀ ਰਿਸ਼ਵਤ ਲੈਂਦਿਆਂ ਕੀਤਾ ਰੰਗੇ ਹੱਥੀਂ ਕਾਬੂਵਿਕਾਸ ਅਥਾਰਟੀਆਂ ਨੇ ਪ੍ਰਾਪਰਟੀਆਂ ਦੀ ਈ-ਨਿਲਾਮੀ ਤੋਂ ਕਮਾਏ 2060 ਕਰੋੜ ਰੁਪਏ : ਹਰਦੀਪ ਸਿੰਘ ਮੁੰਡੀਆਮੁੱਖ ਮੰਤਰੀ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈਪੰਜਾਬ ਸਰਕਾਰ ਵੱਲੋਂ ਡੀ.ਏ.ਪੀ. ਜਾਂ ਹੋਰ ਖਾਦਾਂ ਨਾਲ ਗ਼ੈਰ-ਜ਼ਰੂਰੀ ਰਸਾਇਣਾਂ ਦੀ ਟੈਗਿੰਗ ਖ਼ਿਲਾਫ਼ ਹੈਲਪਲਾਈਨ ਨੰਬਰ ਜਾਰੀ
 
ਟੋਰਾਂਟੋ/ਜੀਟੀਏ

ਪੀ.ਐੱਸ.ਬੀ. ਸੀਨੀਅਰਜ਼ ਕਲੱਬ ਨੇ ਲਗਾਇਆ ਰੌਕਵੁੱਡ ਕੰਜ਼ਰਵੇਸ਼ਨ ਪਾਰਕ ਦਾ ਮਨਮੋਹਕ ਟੂਰ

October 28, 2024 09:26 PM

ਪੱਤਝੜ ਦੇ ਮੌਸਮ ‘ਚ ਕੁਦਰਤੀ ਰੰਗ ਵਟਾਉਂਦੀ ਬਨਸਪਤੀ ਦੇ ਮਾਣੇ ਨਜ਼ਾਰੇ

ਬਰੈਂਪਟਨ, (ਡਾ. ਝੰਡ) – ਪੰਜਾਬ ਐਂਡ ਸਿੰਧ ਬੈਂਕ ਦੇ ਸੇਵਾ-ਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਵੱਕਾਰੀ ਸੰਸਥਾ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਵੱਲੋਂ ਆਪਣੇ ਮੈਂਬਰਾਂ ਲਈ ਲੰਘੇ ਸ਼ਨੀਵਾਰ ਗੁਅੱਲਫ਼ ਵਿਖੇ ਰੌਕਵੁੱਡ ਕੰਜ਼ਰਵੇਸ਼ਨ ਪਾਰਕ ਦਾ ਸ਼ਾਨਦਾਰ ਟੂਰ ਆਯੋਜਿਤ ਕੀਤਾ ਗਿਆ। ਓਨਟਾਰੀਓ ਖਾਲਸਾ ਦਰਬਾਰ ਡਿਕਸੀ ਦੀ ਪਾਰਕਿੰਗ ਤੋਂ ਬੱਸ ਅਤੇ ਕਾਰਾਂ ਵਿੱਚ ਸਵਾਰ ਹੋ ਕੇ ਕਲੱਬ ਮੈਂਬਰਾਂ ਦਾ ਕਾਫ਼ਲਾ ਸਵੇਰੇ 10.00 ਵਜੇ ਗੁਅੱਲਫ਼ ਦੇ ਰੌਕਵੁੱਡ ਕੰਜ਼ਰਵੇਸ਼ਨ ਪਾਰਕ ਵਿਖੇ ਪੁੱਜਾ। ਮੌਸਮ ਸਾਜ਼ਗਾਰ ਨਾ ਹੋਣ ਦੇ ਬਾਵਜੂਦ ਮੈਂਬਰਾਂ ਵਿਚ ਇਸ ਟੂਰ ਲਈ ਭਾਰੀ ਉਤਸ਼ਾਹ ਸੀ। ਪਿਕਨਿਕ ਏਰੀਏ ਵਿੱਚ ਪਹੁੰਚਦੇ ਹੀ ਪ੍ਰਬੰਧਕਾਂ ਵੱਲੋਂ ਗਰਮ ਚਾਹ, ਕਾਫ਼ੀ, ਪੈਟੀਜ਼ ਤੇ ਹੋਰ ਤਰ੍ਹਾਂ-ਤਰ੍ਹਾਂ ਦੇ ਸਨੈਕਸ ਨਾਲ ਮੈਂਬਰਾਂ ਦਾ ਬਰੇਕਫ਼ਾਸਟ ਕਰਵਾਇਆ ਗਿਆ।

 

ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਲੱਬ ਦੇ ਸਰਪ੍ਰਸਤ ਗੁਰਚਰਨ ਸਿੰਘ ਖੱਖ ਨੇ ਮੈਂਬਰਾਂ ਨੂੰ ਜੀ-ਆਇਆਂ ਆਖਦਿਆਂ ਉਨ੍ਹਾਂ ਦਾ ਸੁਆਗ਼ਤ ਕੀਤਾ। ਮੌਸਮ ਦੀ ਅਨਿਸਚਤਾ ਨੂੰ ਭਾਂਪਦਿਆਂ ਉਨ੍ਹਾਂ ਸ਼੍ਰੀਮਤੀ ਜਸਾਨੀ ਨੂੰ ਕਰਚਰਲ ਪ੍ਰੋਗਰਾਮ ਆਰੰਭ ਕਰਨ ਕਰਨ ਲਈ ਸੱਦਾ ਦਿੱਤਾ ਜਿਨ੍ਹਾਂ ਤੋਂ ਬਾਅਦ ਜੋਗਿੰਦਰ ਕੌਰ ਮਰਵਾਹਾ ਨੇ ਸਮੂਹਿਕ ਰੂਪ ਵਿਚ ਇੱਕ ਗੁਰਬਾਣੀ ਸ਼ਬਦ ਦਾ ਗਾਇਨ ਕੀਤਾ। ਉਪਰੰਤ, ਮਰਵਾਹਾ ਜੋੜੀ ਵੱਲੋਂ ਭੰਗੜੇ ਤੇ ਗਿੱਧੇ ਦਾ ਦੌਰ ਸ਼ੁਰੂ ਹੋ ਗਿਆ। ਭੰਗੜੇ ਦੇ ਮਿਊਜ਼ਿਕ ਦੀ ਤਾਲ ‘ਤੇ ਥਿਕਕਦਿਆਂ ਮੈਂਬਰਾਂ ਨੇ ਠੰਢ ਤੋਂ ਨਿਜਾਤ ਪਾਈ ਅਤੇ ਅਗਲੇ ਪ੍ਰੋਗਰਾਮਲਈ ਨਾਰਮਲ ਜਿਹੇ ਹੋ ਗਏ।

 

ਨਿਰਧਾਰਤ ਪ੍ਰੋਗਰਾਮ ਅਨੁਸਾਰ ਸਾਰੇ ਮੈਂਬਰ ਛੋਟੇ-ਛੋਟੇ ਗਰੁੱਪਾਂ ਵਿਚ ਪਾਰਕ ਦੀ ਸੈਰ ਲਈ ਨਿਕਲ ਪਏ। ਕੁਝ ਚਿਰ ਬਾਅਦ ਜਦ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ ਤਾਂ ਮੌਸਮ ਹੋਰ ਵੀ ਖ਼ੁਸ਼ਗਵਾਰ ਹੋ ਗਿਆ। ਸਾਰਿਆਂ ਨੇ ਝੀਲ ਦੇ ਕੰਢੇ ਨਿੱਘੀ ਧੁੱਪ ਦਾ ਲੁਤਫ਼ ਉਠਾਇਆ। ਕੁਦਰਤੀ ਨਜ਼ਾਰਿਆਂ ਨੂੰ ਮਾਣਦੇ ਹੋਏ ਅਤੇ ਪੱਤਝੜ ਦੇ ਇਸ ਮੌਸਮ ਵਿੱਚ ਰੁੱਖਾਂ ਦੇ ਪੱਤਿਆਂ ਤੇ ਹੋਰ ਬਨਸਪਤੀ ਨੂੰ ਰੰਗ ਵਟਾਉਂਦਿਆਂ ਤੱਕ ਕੇ ਸਾਰੇ ਮੈਂਬਰ ਖ਼ੁਸ਼ੀ ‘ਚ ਖ਼ੀਵੇ ਹੋ ਰਹੇ ਸਨ। ਇਨ੍ਹਾਂ ਹੁਸੀਨ ਪਲਾਂ ਨੂੰ ਆਪਣੇ ਸੈੱਲਫ਼ੋਨਾਂ ਦੇ ਕੈਮਰਿਆਂ ਵਿਚ ਕੈਦ ਕਰਦੇ ਹੋਏ ਉਹ ਅੱਗੇ ਵੱਧਰਹੇ ਸਨ ਕਿ ਅਚਾਨਕ ਕਿਣਮਿਣ ਸ਼ੁਰੂ ਹੋ ਗਈ। ਮੀਂਹ ਵਿੱਚ ਭਿੱਜਣ ਦੇ ਡਰੋਂ ਸਾਰੇ ਤੇਜ਼ ਕਦਮੀਂ ਪਿਕਨਿਕ ਸ਼ੈੱਡ ਵੱਲ ਹੋ ਤੁਰੇ। ਦੁਪਹਿਰ ਦੇ ਇੱਕ ਵਜੇ ਦੇ ਕਰੀਬ ਮੈਂਬਰਾਂ ਨੂੰ ਗਰਮ-ਗਰਮ ਪੀਜ਼ੇ ਅਤੇ ਕੋਲਡ ਡਰਿੰਕਸ ਦਾ ਲੰਚ ਕਰਵਾਇਆਗਿਆ ਜਿਸ ਦਾ ਸਾਰਿਆਂ ਨੇ ਖ਼ੂਬ ਅਨੰਦ ਮਾਣਿਆਂ।

 

ਖਾਣੇ ਤੋਂ ਬਾਅਦ ਮਨੋਰੰਜਨ ਦਾ ਦੂਸਰਾ ਦੌਰ ਆਰੰਭ ਹੋ ਗਿਆ। ਕਲੱਬ ਦੇ ਸੀਨੀਅਰ ਮੈਂਬਰ ਸੁਖਦੇਵ ਸਿੰਘ ਬੇਦੀ ਹਿੰਦੀ ਫ਼ਿਲਮਾਂ ਦੇ ਗਾਣਿਆਂ ਦੀਆਂ ਖ਼ੂਬਸੂਰਤ ਧੁਨਾਂ ਨੂੰ ਆਪਣੀ ਸੁਰੀਲੀ ਆਵਾਜ਼ ਵਿਚ ਗਾ ਕੇ ਸਾਰਿਆਂ ਦਾ ਖ਼ੂਬ ਮਨੋਰੰਜਨ ਕੀਤਾ। ਮਰਵਾਹਾ ਜੋੜੀ ਨੇ ਪੰਜਾਬੀ ਗੀਤਾਂ ਤੇ ਦੋਗਾਣਿਆਂ ਨਾਲ ਖ਼ੂਬ ਰੰਗ ਬੰਨ੍ਹਿਆਂ। ਦਲਬੀਰ ਸਿੰਘ ਕਾਲੜਾ ਨੇ ਹਿੰਦੀ ਫ਼ਿਲਮੀ ਗੀਤ ਗਏ।ਤਰਲੋਕ ਸਿੰਘ ਸੋਢੀ ਨੇ ਇੱਕ ਗ਼ਜ਼ਲ ਗਾਈ ਅਤੇ ਤੇਜਿੰਦਰ ਸਿੰਘ ਵੱਲੋਂਗੁਰੂ ਰਾਮਦਾਸ ਜੀ ਦੇ ਜੀਵਨ ਨਾਲ ਸਬੰਧਿਤ ਕਵਿਤਾ ਪੇਸ਼ ਕੀਤੀ ਗਈ। ਕਲੱਬ ਦੇ ਬਾਨੀ ਮੈਂਬਰ ਮਲੂਕ ਸਿੰਘ ਕਾਹਲੋਂ ਦੀ ਬਹੁ-ਪੱਖੀ ਸ਼ਖ਼ਸੀਅਤ ਦਾ ਉਲੇਖ ਕਰਦਾ ਸ਼ਬਦ-ਚਿੱਤਰ ਕਾਵਿ-ਰੂਪ ਵਿਚ ਸਤਪਾਲ ਸਿੰਘ ਕੋਮਲ ਵੱਲੋਂ ਪੇਸ਼ ਕਰਨ ਤੋਂ ਬਾਅਦ ਗੁਰਚਰਨ ਸਿੰਘ ਖੱਖ ਨੇ ਬੜੇ ਭਾਵਪੂਰਤ ਸ਼ਬਦਾਂ ਵਿੱਚ ਇਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਦਾ ਇਕ-ਇੱਕ ਸ਼ਬਦ ਮਲੂਕ ਸਿੰਘ ਕਾਹਲੋਂ ਦੀ ਸ਼ਖ਼ਸੀਅਤ ‘ਤੇ ਪੂਰਾ ਢੁੱਕਦਾ ਹੈ। ਉਨ੍ਹਾਂ ਕਾਹਲੋਂ ਸਾਹਿਬ ਦੀ ਸ਼ੀਘਰ ਤੰਦਰੁਸਤੀ ਦੀ ਕਾਮਨਾ ਕੀਤੀ।

ਪ੍ਰੋਗਰਾਮ ਦੇ ਅੰਤ ਵਿਚ ਕਲੱਬ ਦੇ ਅਹੁਦੇਦਾਰਾਂ ਗੁਰਚਰਨ ਸਿੰਘ ਖੱਖ, ਹਰਚਰਨ ਸਿੰਘ, ਗਿਆਨ ਪਾਲ, ਮਨਜੀਤ ਸਿੰਘ, ਰਾਮ ਸਿੰਘ, ਦਲਬੀਰ ਸਿੰਘ ਕਾਲੜਾ, ਬਰਜਿੰਦਰ ਸਿੰਘ ਮਰਵਾਹਾ, ਸੁਖਦੇਵ ਸਿੰਘ ਬੇਦੀ ਵੱਲੋਂ ਸਾਰੇ ਪ੍ਰੋਗਰਾਮ ਦੀ ਫ਼ੋਟੋਗ੍ਰਾਫ਼ੀ ਲਈ ਪਰਵਿੰਦਰ ਸਿੰਘ ਅਨੰਦ ਅਤੇ ਬਰੇਕਫ਼ਾਸਟ ਦੇ ਸ਼ਾਨਦਾਰ ਪ੍ਰਬੰਧ ਲਈ ਬਰਜਿੰਦਰ ਸਿੰਘ ਮਰਵਾਹਾ ਦਾ ਧੰਨਵਾਦ ਕੀਤਾ ਗਿਆ। ਕਲੱਬ ਦੀ ਸਮੁੱਚੀ ਟੀਮ ਵੱਲੋਂ ਇਸ ਟੂਰ ਨੂੰ ਸਫ਼ਲ ਬਨਾਉਣ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ 8 ਦਸੰਬਰ ਨੂੰ ਫਿਰ ਮਿਲਣ ਦਾ ਵਾਅਦਾ ਕਰਨ ਉਪਰੰਤ ਸਾਰਿਆਂ ਨੂੰ ਘਰ-ਵਾਪਸੀ ਲਈ ਰਵਾਨਾ ਕੀਤਾ ਗਿਆ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੋਰਾਂਟੋ ਵਿੱਚ ਪੈਦਲ ਜਾ ਰਿਹਾ ਵਿਅਕਤੀ ਆਇਆ ਵਾਹਨ ਦੀ ਚਪੇਟ `ਚ, ਗੰਭੀਰ ਜ਼ਖਮੀ ਟੋਰਾਂਟੋ ਗੋਲੀਬਾਰੀ ਦੌਰਾਨ ਸ਼ੱਕੀ ਵਾਹਨ ਸਕੂਲ ਵਿੱਚ ਵੜਿਆ, ਲੱਗੀ ਅੱਗ, ਇੱਕ ਵਿਅਕਤੀ ਜ਼ਖਮੀ ਟੋਰਾਂਟੋ ਵਿੱਚ ਲੇਕ ਸ਼ੋਰ ਬੁਲੇਵਾਰਡ `ਤੇ ਟੇਸਲਾ ਖੰਭੇ ਨਾਲ ਟਕਰਾਈ, ਲੱਗੀ ਅੱਗ, ਚਾਰ ਲੋਕਾਂ ਦੀ ਮੌਤ ਮੁਲਜ਼ਮਾਂ ਨੇ ਫਰਾਰ ਹੋਣ ਲਈ ਪੁਲਿਸ ਦੀ ਗੱਡੀ ਅਤੇ ਕਈ ਹੋਰ ਵਾਹਨਾਂ ਨੂੰ ਮਾਰੀ ਟੱਕਰ, ਇੱਕ ਗੰਨ ਹੋਈ ਬਰਾਮਦ, ਇੱਕ ਮੁਲਜ਼ਮ ਕਾਬੂ ਚਾਕੂ ਦੇ ਹਮਲੇ ਨਾਲ ਜ਼ਖਮੀ ਹਾਲਤ ਵਿਚ ਛੱਡੇ ਟੀਨੇਜ਼ਰ ਦੀ ਮੌਤ, ਪੁਲਿਸ ਕਰ ਰਹੀ 4 ਮੁਲਜ਼ਮਾਂ ਦੀ ਭਾਲ ਮੇਅਰ ਪੈਟਰਿਕ ਬਰਾਊਨ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸ਼ੋਸ਼ਣ ਅਤੇ ਤਸਕਰੀ ਨੂੰ ਰੋਕਣ ਲਈ ਫੈਡਰਲ ਅਤੇ ਸੂਬਾ ਸਰਕਾਰ ਤੋਂ ਕੀਤੀ ਮੰਗ ਸ਼ਹਿਰ ਵਿੱਚ ਨਿਰਮਾਣ ਅਧੀਨ ਇਮਾੲਤ `ਤੇ ਡਿੱਗੀ ਕ੍ਰੇਨ, ਕੋਈ ਜਾਨੀ ਨੁਕਸਾਨ ਨਹੀਂ ਓਂਟਾਰੀਓ ਦੇ ਮੋਟਰਸਾਈਕਲ ਚਾਲਕ ਨੇ 250 ਤੋਂ ਜਿ਼ਆਦਾ ਕੀਤੀ ਰਫ਼ਤਾਰ, ਬਣਾਇਆ ਵੀਡੀਓ, ਲੱਗੇ ਚਾਰਜਿਜ਼ ਬਰੈਂਪਟਨ ਦੇ ਦੂਜੇ ਸਾਲਾਨਾ ਦੀਵਾਲੀ ਮੇਲੇ `ਚ ਅੰਤਰਰਾਸ਼ਟਰੀ ਕਲਾਕਾਰ ਪਾਉਣਗੇ ਧਮਾਲਾਂ ਸਟਰੈਟਫੋਰਡ ਦੀ ਔਰਤ ਦੇ ਕਤਲ ਮਾਲਲੇ `ਚ ਇੱਕ ਮੁਲਜ਼ਮ ਗ੍ਰਿ਼ਫ਼ਤਾਰ