Welcome to Canadian Punjabi Post
Follow us on

14

August 2024
 
ਟੋਰਾਂਟੋ/ਜੀਟੀਏ

ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੇ ਨਿਆਗਰਾ ਫ਼ਾਲਜ਼ ਦੇ ਲਹਿੰਦੇਪਾਸੇ ਪੈਂਦੇ ‘ਕੁਈਨਸਟਨਹਾਈਟਸ ਪਾਰਕ’ ‘ਚ ਮਨਾਈ ਪਿਕਨਿਕ

July 07, 2024 12:43 PM

ਅਫ਼ਗਾਨਿਸਤਾਨ ਦੇਗਰੁੱਪ ਨਾਲ ਹੋਈ ‘ਮਿੱਤਰ-ਮਿਲਣੀ’ ‘ਚ ਹੋਇਆ ਭਾਵਪੂਰਤ ਵਿਚਾਰ-ਵਟਾਂਦਰਾ

ਬਾਰਸ਼ ਦੇ ਬਾਵਜੂਦ ਪਿਕਨਿਕ ਬੇਹੱਦ ਸਫ਼ਲ ਰਹੀ

  

ਬਰੈਂਪਟਨ, (ਡਾ. ਝੰਡ) – ਲੰਘੇ ਸ਼ਨੀਵਾਰ 29 ਜੂਨ ਨੂੰ ਟੋਰਾਂਟੋ ਪੀਅਰਸਨ ਏਅਰਪੋਰਟ ਕਲੱਬ ਦੇ ਮੈਂਬਰਾਂ ਨੇ ਨਿਆਗਰਾ ਫ਼ਾਲਜ਼ ਦੇ ਲਹਿੰਦੇ ਪਾਣੀ ਵੱਲ ਪੈਂਦੇ ਵਿਸ਼ਾਲ ‘ਕੁਈਨਸਟਨ ਹਾਈਟਸ ਪਾਰਕ’ ਵਿਚ ਮਨਾਈ। ਸਵੇਰ ਤੋਂਹੀ ਆਰੰਭ ਹੋਈ ਬਾਰਸ਼ ਦੀ ਪ੍ਰਵਾਹ ਨਾ ਕਰਦਿਆਂ ਕਲੱਬ ਦੇ 41 ਮੈਂਬਰ ਸਵੇਰੇ ਪੌਣੇ ਅੱਠ ਵਜੇ ਏਅਰਪੋਰਟ ਰੋਡ ਤੇ ਕੰਟਰੀ ਸਾਈਡਇੰਟਰਸੈੱਕਸ਼ਨ ਦੀ ਪਾਰਕਿੰਗ ਵਿਚ ਪਹੁੰਚ ਗਏ ਜਿੱਥੇ ਸਕੂਲ ਬੱਸ ਉਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ। ਪੂਰੇ ਅੱਠ ਵਜੇ ਇਹ ਬੱਸ ਚੱਲ ਪਈ ਤੇ ਰਸਤੇ ਵਿਚ ਕਲੱਬ ਦੇ ਕੁਝ ਹੋਰ ਮੈਂਬਰਾਂ ਨੂੰ ਨਾਲ ਲੈ ਕੇ ਨਿਆਗਰਾ ਫ਼ਾਲਜ਼ ਵੱਲ ਰਵਾਨਾ ਹੋ ਗਈ। ਸਾਰਾ ਰਸਤਾ ਮੀਂਹ ਕਦੇ ਤੇਜ਼ ਤੇ ਕਦੇ ਹੌਲੀ ਵਰ੍ਹਦਾ ਹੋਇਆ ਹਾੜ ਮਹੀਨੇ ‘ਚ ਸਾਵਣ ਦੇ ਸੁਹਾਵਣੇ ਮੌਸਮ ਦੀ ਹਾਮੀ ਭਰਦਾ ਰਿਹਾ। ਨਿਆਗਰਾ ਫ਼ਾਲਜ਼ ਦੀ ਮਸ਼ਹੂਰ ਕ੍ਰਿਸਟਲ ਬੀਚ ‘ਤੇ ਪਹੁੰਚ ਕੇ ਵੀ ਬਾਰਸ਼ ਲਗਾਤਾਰ ਪੈਂਦੀ ਰਹੀ। ਦਰਅਸਲ, ਮਿਥੇ ਹੋਏ ਪ੍ਰੋਗਰਾਮ ਅਨੁਸਾਰ ਮੈਂਬਰਾਂ ਦਾ ਵਿਚਾਰਇੱਥੇ ‘ਕ੍ਰਿਸਟਲ ਬੀਚ’ ‘ਤੇ ਨੰਗੇ ਪੈਰੀਂ ਤੁਰਨ ਫਿਰਨ ਦਾ ਤੇ ਕਈਆਂ ਦਾ ਤਾਂ ਨਿਆਗਰਾ ਦੇ ਠੰਢੇ ਪਾਣੀ ਵਿਚ ਤਾਰੀਆਂ ਲਾਉਣ ਦਾ ਵੀ ਸੀ ਜਿਸ ਦੇ ਲਈ ਉਹਨਿੱਕਰਾਂ ਨਾਲ ਪੈਰੀਂ ਚੱਪਲਾਂ ਪਾ ਕੇਬੈਗਾਂ ਵਿਚ ਅੰਡਰਵੀਅਰ, ਤੌਲੀਏ, ਆਦਿ ਨਾਲ ਲੈ ਕੇ ਪੂਰੀ ‘ਤਿਆਰੀ’ ਨਾਲ ਆਏ ਸਨ। ਪਰ ‘ਇੰਦਰ ਦੇਵਤਾ’ ਨੂੰ ਇਹ ਮਨਜ਼ੂਰ ਨਹੀਂ ਸੀ ਅਤੇ ਉਹ ਆਪਣਾ ਸਾਰਾ ਜ਼ੋਰ ਇਸ ਪਿਕਨਿਕ ਨੂੰ ‘ਨਰਮ’ ਪਾਉਣ ਲਈ ਲਗਾ ਰਿਹਾ ਸੀ। ਬੱਸ ਵਿਚ ਬੈਠੇ-ਬੈਠੇ ਹੀ ਨਾਲ ਲਿਆਂਦੇ ਗਏ ਵੈੱਜ ਤੇ ਨਾਨ-ਵੈੱਜ ‘ਸੱਬਾਂ’ ਨਾਲ ਸਾਰਿਆਂ ਨੇ ‘ਬਰੇਕਫ਼ਾਸਟ’ ਕੀਤਾ।

  

ਮੀਂਹ ਦਾ ਜ਼ੋਰ ਥੋੜ੍ਹਾ ਜਿਹਾ ਘੱਟਣ ‘ਤੇ ਕ੍ਰਿਸਟਲ ਬੀਚ ‘ਤੇ ਬਣੀ ਦੀ ਛੋਟੀ ਜਿਹੀ ਪਹਾੜੀ ‘ਤੇ ਖਲੋ ਕੇ ਗਰੁੱਪ ਫ਼ੋਟੋ ਕਰਨ ਤੋਂ ਬਾਅਦ ਕਿਸੇ ਪਾਰਕ ਦੇ ਵੱਡੇ ਸ਼ੈੱਡ ਹੇਠ ਮਨਾਉਣ ਦਾ ਫ਼ੈਸਲਾ ਹੋਇਆ ਜਿਸ ਦੇ ਲਈ ਕਲੱਬ ਦੇ ਸੀਨੀਅਰ ਮੈਂਬਰ ਜੰਗੀਰ ਸਿੰਘ ਸੈਂਹਬੀ ਨੇ ‘ਪੁੱਛ-ਪੁਛਾਅ’ ਕੇ ਅਤੇ ਨੈੱਟ ‘ਤੇ ‘ਸਰਚ’ ਮਾਰ ਕੇ ‘ਕੁਈਨਸਟਨ ਹਾਈਟਸ ਪਾਰਕ’ ਦੀ ਚੋਣ ਕੀਤੀ ਜਿੱਥੇ ਦੋ ਵੱਡੇ-ਵੱਡੇ ਸ਼ੈੱਡਾਂ ਦਾ ਵਧੀਆ ਪ੍ਰਬੰਧ ਸੀ। ਉੱਥੇ ਪਹੁੰਚਣ ਲਈ ਮੈਂਬਰਾਂ ਨੂੰ ਬੱਸ ‘ਤੇ ਭਾਵੇਂ 35-40 ਮਿੰਟ ਲੱਗ ਗਏ ਪਰ ਪਹੁੰਚ ਕੇ ਵਧੀਆ ਜਗ੍ਹਾ ਮਿਲਣ ਜਾਣ ‘ਤੇ ਸਾਰਿਆਂ ਦੀਪੂਰੀ ਤਸੱਲੀ ਸੀ। ਬਾਰਾਂ ਕੁ ਵਜੇ ਬਾਰਸ਼ ਵੀ ਥੰਦ ਹੋ ਗਈ। ਇੱਕ ਵੱਡੇ ਸ਼ੈੱਡ ਹੇਠ ਮੇਜ਼ਾਂ ‘ਤੇ ਆਪਣਾ ‘ਸਾਜ਼ੋ-ਸਮਾਨ’ ਟਿਕਾ ਕੇ ਕਲੱਬ ਦੇ ‘ਮੈਂਬਰ-ਕੁੱਕ’ ਰਾਜ ਨੇ ਇਕ ਪਾਸੇ ਆਪਣਾ ਚੁੱਲ੍ਹਾ-ਚੌਕਾ ਸੈੱਟ ਕੀਤਾ ਤੇ ਵੱਡੇ ਪਤੀਲੇ ਵਿੱਚ ‘ਗੋਟ ਮੀਟ’ਬਨਾਉਣ ਲਈ ਲੋੜੀਂਦਾ ‘ਤੜਕਾ’ ਬਣਨਾ ਧਰ ਦਿੱਤਾ।

  

ਗੋਟ ਮੀਟ ਬਣਨ ਵਿਚ ਸਮਾਂ ਤਾਂ ਲੱਗਣਾ ਹੀ ਸੀ। ਇਸ ਦੇ ਬਣਨਦੇ ਇੰਤਜ਼ਾਰ ‘ਚ ਮੈਂਬਰ ਇਸ ਨੂੰ ਛਕਣ ਦੀ ‘ਤਿਆਰੀ’ ਵਿਚ ਰੁੱਝ ਗਏ। ਦੋ-ਦੋ, ਤਿੰਨ-ਤਿੰਨ ਹਾੜੇ ਲਾ ਕੇ ਉਨ੍ਹਾਂ ਵਿੱਚੋਂ ਕਈ ਥੋੜ੍ਹੇ-ਥੋੜ੍ਹੇ ਵਕਫ਼ੇ ਬਾਅਦ ਰਾਜ ਤੇ ਉਸ ਦੇ ਨਾਲ ਲੱਗੇ ਵਾਲੰਟੀਅਰ ਸਾਥੀਆਂ ਵੱਲ ਵੀ ‘ਗੇੜਾ’ ਮਾਰ ਆਉਂਦੇ, ਕਿਉਂਕਿ ਉਨ੍ਹਾਂ ਨੂੰ ਤਿਆਰੀ ਅਧੀਨ ਮੀਟ ਦਾ ‘ਲੂਣ ਵੇਖਣ’ ਦੀ ਵੀ ਕਾਹਲੀ ਸੀ। ਮੀਟ ਤਿਆਰ ਹੋਣ ਤੱਕ ਸਾਰੇ ਇਹ ਨਾਲ ਲਿਆਂਦੇ ਹੋਏ ਲੋਹ ‘ਤੇ ਬਣੇ ਫੁਲਕਿਆਂ ਨਾਲ ਛਕਣ ਲਈ ‘ਤਿਆਰ-ਬਰ-ਤਿਆਰ’ ਸਨ। ਮੀਟ ਬਹੁਤ ਸੁਆਦ ਬਣਿਆ ਸੀ ਤੇ ਸਾਰਿਆਂ ਨੇ ਇਹ ਉਂਗਲਾਂ ਚੱਟ-ਚੱਟ ਕੇ ਛਕਿਆ। ਕਲੱਬ ਦੇ ਦੋ ਚਾਰ-ਮੈਂਬਰ ਵੈਸ਼ਨੋ ਵੀ ਸਨ ਤੇ ਪ੍ਰਬੰਧਕ ਪਹਿਲਾਂ ਹੀ ਉਨ੍ਹਾਂ ਲਈ ਮਿਕਸ-ਵੈਜੀਟੇਬਲਆਪਣੇ ਨਾਲ ਲਿਆਏ ਸਨ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੂੰ ਇਹ ਫੁਲਕਿਆਂ ਨਾਲ ਠੰਢੀ ਹੀ ਖਾਣੀ ਪਈ, ਜਦ ਕਿ ਹੋਰ ਸਾਰੇ ਇਸ ਸਮੇਂ ਫੁਲਕਿਆਂ ਨਾਲ ਗਰਮ-ਗਰਮ ਮੀਟ ਦਾ ਲੁੱਤਫ਼ ਉਠਾ ਰਹੇ ਸਨ।

ਖਾ ਪੀ ਕੇ ਸਾਰੇ ਮੈਂਬਰ ਨਿਆਗਰਾ ਫ਼ਾਲ ਦਾ ਵਹਿੰਦਾ ਪਾਣੀ ਤੇ ਕੁਦਰਤ ਦੇ ਖ਼ੂਬਸੂਰਤ ਦ੍ਰਿਸ਼ ਵੇਖਣ ਲਈ ਚੱਲ ਪਏ। ਇਸ ਪਾਸੇ ਵੱਲ ਜਾਂਦਿਆਂਦੂਰੋਂ ਇੱਕ ਉੱਚਾ ਬੁਰਜ ਦਿਖਾਈ ਦੇ ਰਿਹਾ ਸੀ ਜਿਸ ਨੂੰ ਵੇਖਣ ਦੀ ਤੀਬਰ ਇੱਛਾ ਹਰੇਕ ਦੇ ਮਨ ‘ਚਜਾਗ ਪਈ।ਨਿਆਗਰਾ ਦਰਿਆ ਦੇ ਖੱਬੇ ਕੰਢੇ ਬਣਿਆ ਇਹ ਟਾਵਰਦਰਅਸਲ ਬ੍ਰਿਟਿਸ਼ ਆਰਮੀ ਦੇ ਕੈਪਟਨ ਬਰੌਕ ਆਇਜ਼ਕ ਦਾ ਮਕਬਰਾ ਹੈ ਜੋ 1812 ਵਿਚ ਇੱਥੇ ਅਮਰੀਕੀ ਫ਼ੌਜਾਂ ਦੇ ਵਿਰੁੱਧ ਲੜਾਈ ਕਰਦਿਆਂ ਸ਼ਹੀਦ ਹੋ ਗਿਆ ਅਤੇ ਉਸ ਦੇਮਿਰਤਕ ਸਰੀਰ ਨੂੰ ਇੱਥੇ ਦਫ਼ਨਾਇਆ ਗਿਆ ਸੀ। ਮੈਬਰਾਂ ਨੇ ਇਸ ਦੇ ਅੰਦਰ ਜਾ ਕੇ ਉਸ ਨਾਲ ਸਬੰਧਿਤ ਤਸਵੀਰਾਂ ਵੇਖੀਆਂ ਅਤੇ ਬਾਹਰ ਆ ਕੇ ਡਿਊਟੀ ‘ਤੇ ਬ੍ਰਿਟਿਸ਼ ਆਰਮੀ ਦੀ ਵਰਦੀ ‘ਚ ਤਾਇਨਾਤ ਜਵਾਨ ਨਾਲ ਖਲੋ ਕੇ ਤਸਵੀਰਾਂ ਖਿਚਵਾਈਆਂ। ਟਾਵਰ ਦੇ ਸਾਹਮਣੇ ਆ ਕੇ ਇੱਕ ਗਰੁੱਪ ਫ਼ੋਟੋ ਕੀਤੀ ਗਈ।ਸ਼ੈੱਡ ਵੱਲ ਵਾਪਸ ਆਉਂਦਿਆਂ ਕੈਨੇਡਾ ਦੇ ਪੁਰਾਣੇ ਵਾਸੀਆਂ ਦੇ ਕਾਂਸੀ ਦੇ ਦੋ ਬੁੱਤਾਂ ਵਿਚਕਾਰ ਖਲੋ ਕੇ ਕਈ ਮੈਂਬਰਾਂ ਨੇ ਫ਼ੋਟੋਆਂ ਖਿੱਚੀਆਂ।

ਸ਼ੈੱਡ ਵਿਚ ਵਾਪਸੀ ‘ਤੇਕਲੱਬ ਦੇ ਮੈਂਬਰ ਜੱਸੀ ਭੁੱਲਰ ਢਪਾਲੀ ਨੇ ਇਕ ਪਾਸੇ ਪਿਕਨਿਕ ਮਨਾ ਰਹੇ ਅਫ਼ਗਾਨਿਸਤਾਨ ਦੇ ਗਰੁੱਪ ਨਾਲ ਗੱਲਬਾਤ ਸ਼ੁਰੂ ਕਰ ਲਈ। ਇਸ ਦੌਰਾਨ ਕਲੱਬ ਦੇ ਹੋਰ ਮੈਂਬਰ ਵੀ ਉਨ੍ਹਾਂ ਕੋਲ ਆ ਗਏ ਅਤੇ ਇਹ ਇਕ ਵਧਿਆ‘ਗਰੁੱਪ ਡਿਸਕਸ਼ਨ’ ਦਾ ਰੂਪ ਧਾਰਨ ਕਰ ਗਈ। ਕਲੱਬ ਦੇ ਮੈਂਬਰ ਨਰਿੰਦਰਪਾਲ ਬੈਂਸ ਉਨ੍ਹਾਂ ਨੂੰ ਕਲੱਬ ਦੀਆਂ ਸਰਗ਼ਰਮੀਆਂ ਅਤੇ ਇਸ ਦੇ ਕਈ ਮੈਂਬਰਾਂ ਦੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ, ਜਦਕਿ ਤੇ ਡਾ. ਸੁਖਦੇਵ ਸਿੰਘ ਝੰਡ ਨੇ ਉਨ੍ਹਾਂ ਨਾਲਪੰਜਾਬੀ ਸੱਭਿਆਚਾਰ ਦੀ ਗੱਲ ਕਰਦਿਆਂ ਪੰਜਾਬੀਆਂ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ ਬਾਰੇ ਜਾਣਕਾਰੀ ਸਾਂਝੀ ਕੀਤੀ। ਅਫ਼ਗਾਨ ਦੋਸਤਾਂ ਵੱਲੋਂ ਅਫ਼ਗਾਨਿਸਤਾਨ ਦੇ ਮਾੜੇ ਸਿਆਸੀ ਹਾਲਾਤ ਦੇ ਮੱਦੇਨਜ਼ਰ ਉਨ੍ਹਾਂ ਦੇ ਕੈਨੇਡਾ ਆਉਣ ਬਾਰੇ ਜ਼ਿਕਰ ਕੀਤਾ ਗਿਆ। ਕਲੱਬ ਦੇ ਮੈਂਬਰਾਂ ਵੱਲੋਂ ਉਨ੍ਹਾਂ ਨਾਲ ਤਾਜ਼ਾ ਬਣਿਆ ਗੋਟ ਮੀਟ ਅਤੇ ਵਿਸਕੀ ਦੇ ਪੈੱਗ ਸਾਂਝੇ ਕੀਤੇ ਗਏ, ਜਦਕਿ ਦੂਸਰੇ ਪਾਸਿਉਂਕਈਅਫ਼ਗਾਨੀ ਡਿਸ਼ਾਂ, ਹਦਵਾਣਿਆਂ ਦੇ ਟੁਕੜਿਆਂ ਅਤੇ ਡਰਾਈ ਫ਼ਰੂਟ ਨਾਲ ਭਰਪੂਰ ਕਸਟਰਡ ਨਾਲ ਸਾਂਝ ਪਾਈ ਗਈ। ਅੱਧਾ ਕੁ ਘੰਟਾ ਚੱਲੀ ਇਹ ਭਾਵਪੂਰਤ ‘ਮਿੱਤਰ-ਮਿਲਣੀ’ ਕਾਫ਼ੀ ਅਸਰਦਾਰ ਰਹੀ। ਕਲੱਬ ਦੇ ਚੇਅਰਪਰਸਨ, ਸੰਧੂਰਾ ਸਿੰਘ ਬਰਾੜ, ਉਪ-ਪ੍ਰਧਾਨ ਪਰਮਿੰਦਰ ਗਿੱਲ, ਸੀਨੀਅਰ ਮੈਂਬਰ ਜੰਗੀਰ ਸਿੰਘ ਸੈਂਹਬੀ ਤੇ ਜੱਸੀ ਭੁੱਲਰ ਢਪਾਲੀ ਵੱਲੋਂ ਇਸ ਪਿਕਨਿਕ ਨੂੰ ਸਫ਼ਲ ਬਨਾਉਣ ਲਈ ਸਮੂਹ ਮੈਂਬਰਾਂ, ਵਾਲੰਟੀਅਰਾਂ ਤੇ ਰਾਜ ਕੁੱਕ ਦਾ ਧੰਨਵਾਦ ਕੀਤਾ ਗਿਆ। ਪਿਕਨਿਕ ਦੀ ਸ਼ਾਨਦਾਰ ਫ਼ੋਟੋਗ੍ਰਾਫ਼ੀ ਤੇ ਵੀਡੀਓਗ੍ਰਾਫ਼ੀ ਲਈ ਮਨਜੀਤ ਨੌਟਾਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸ਼ਾਮ ਦੇ ਛੇ ਵਜੇ ਉੱਥੋਂ ਚੱਲ ਕੇ ਅੱਠ ਵਜੇ ਦੇ ਕਰੀਬ ਮੈਂਬਰ ਘਰੀਂ ਪਹੁੰਚੇ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਬਰੈਂਪਟਨ ਦੇ ਦੋ ਲੋਕਾਂ ਤੋਂ ਪੁਲਿਸ ਨੇ ਭਰੀ ਹੋਈ ਹੈਂਡਗਨ ਅਤੇ 6 ਹਜਾਰ ਡਾਲਰ ਤੋਂ ਜਿ਼ਆਦਾ ਕੀਮਤ ਦਾ ਫੇਂਟੇਨਾਇਲ ਜ਼ਬਤ ਕੀਤਾ ਹਾਈਵੇਅ 410 ਦੀਆਂ ਸਾਰੀਆਂ ਲੇਨ ਬੰਦ ਬਰੈਂਪਟਨ ਵਾਸੀ ਨੂੰ ਸਭਤੋਂ ਲੰਬੇ ਕਰੇਲੇ ਦਾ ਗਿਨੀਜ਼ ਵਰਲਡ ਰਿਕਾਰਡ ਦੀ ਉਮੀਦ ਮਹਾਨ ਕੀਤਰਨ ਸਮਾਗਮ 15, 16, 17 ਅਤੇ 18 ਅਗਸਤ ਨੂੰ ਵਾਨ ਵਿੱਚ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ, ਪੁਲਿਸ ਕਰ ਰਹੀ ਸ਼ੱਕੀ ਵਾਹਨ ਦੀ ਭਾਲ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਸਿੱਖ ਸੁਸਾਇਟੀ ਆਫ ਨਿਆਗਰਾ ਫਾਲ ਵਿੱਚ ਬੱਚਿਆਂ ਨਾਲ ਕੀਤੀ ਮੀਟਿੰਗ ਹੈਮਿਲਟਨ ਵਿੱਚ ਵਿਅਕਤੀ ਚਮਗਿੱਦੜ ਦੇ ਰੇਬੀਜ਼ ਦੇ ਸੰਪਰਕ ਵਿੱਚ ਆਇਆ, ਇਲਾਜ ਜਾਰੀ ਵੁਡਬਾਇਨ ਬੀਚ ਕੋਲ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀ ਦੀ ਹੋਈ ਪਹਿਚਾਣ ਮਿਸੀਸਾਗਾ ਬਾਂਗਲਾ ਟਾਈਗਰਜ਼ ਦੇ ਮੈਚ ਨਾ ਖੇਡਣ ਬਾਅਦ ਟੋਰਾਂਟੋ ਨੈਸ਼ਨਲਜ਼ ਨੂੰ ਮੈਚ ਦਾ ਮੌਕਾ ਦਿੱਤਾ : ਗਲੋਬਲ ਟੀ 20 ਕੈਨੇਡਾ ਵਿਅਕਤੀ ਨੂੰ ਪੁਲਿਸ ਅਧਿਕਾਰੀ ਵੱਲੋਂ ਵਿਚਕਾਰਲੀ ਉਂਗਲ ਦਿਖਾਉਣ ਦੇ ਮਾਮਲੇ `ਚ ਫੋਰਡ ਨੇ ਪੁਲਿਸ ਦਾ ਕੀਤਾ ਸਮਰਥਣ