Welcome to Canadian Punjabi Post
Follow us on

26

December 2024
ਬ੍ਰੈਕਿੰਗ ਖ਼ਬਰਾਂ :
ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ ਗੁਰਮੀਤ ਸਿੰਘ ਖੁੱਡੀਆਂ ਨੇ ਪਸ਼ੂ ਪਾਲਣ ਵਿਭਾਗ ਵਿੱਚ 11 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇਕੈਬਨਿਟ ਸਬ-ਕਮੇਟੀ ਵੱਲੋਂ ਮੁੱਖ ਮੁੱਦਿਆਂ ਨੂੰ ਹੱਲ ਕਰਨ ਲਈ ਕਰਮਚਾਰੀ ਯੂਨੀਅਨਾਂ ਮੀਟਿੰਗਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐੱਮ.ਐੱਸ.ਪੀ. ਬਾਰੇ ਸਪੱਸ਼ਟਤਾ ਨਹੀਂਪੰਜਾਬ ਸਰਕਾਰ ਵੱਲੋਂ 1,000 ਆਂਗਣਵਾੜੀ ਕੇਂਦਰਾਂ ਦਾ ਨਿਰਮਾਣ ਕਰਕੇ ਬਾਲ ਅਤੇ ਮਾਵਾਂ ਦੀ ਦੇਖਭਾਲ ਦੀਆਂ ਸਹੂਲਤਾਂ ਵਿੱਚ ਕੀਤਾ ਜਾਵੇਗਾ ਵਾਧਾ : ਡਾ. ਬਲਜੀਤ ਕੌਰਕਿਟਸਿਲਾਨੋ ਵਿਚ ਕ੍ਰਿਸਮਸ ਦੀ ਪੂਰਵਸੰਧਿਆ `ਤੇ ਹਾਦਸੇ ਵਿੱਚ 44 ਸਾਲਾ ਮੋਟਰਸਾਈਕਲ ਸਵਾਰ ਦੀ ਮੌਤ, ਇੱਕ ਔਰਤ ਗੰਭੀਰ ਜ਼ਖਮੀਸਰੀ ਵਿੱਚ ਪਿਕਅਪ ਟਰੱਕ ਹੋਇਆ ਹਾਦਸੇ ਦਾ ਸਿ਼ਕਾਰ, ਇੱਕ ਔਰਤ ਦੀ ਮੌਤਓਵੇਨ ਸਾਊਂਡ ਦੇ ਵਿਅਕਤੀ ਦੀ 1 ਮਿਲੀਅਨ ਡਾਲਰ ਦੀ ਨਿਕਲੀ ਲਾਟਰੀ
 
ਅੰਤਰਰਾਸ਼ਟਰੀ

ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ

April 11, 2024 01:08 PM

ਲੰਡਨ, 11 ਅਪ੍ਰੈਲ (ਪੋਸਟ ਬਿਊਰੋ): ਬ੍ਰਿਟੇਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਕਈ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਸਾਰੇ ਭਾਰਤੀ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਧੰਦੇ ਵਿੱਚ ਸ਼ਾਮਲ ਸਨ, ਪਰ ਬ੍ਰਿਟਿਸ਼ ਅਧਿਕਾਰੀਆਂ ਨੇ ਫੜੇ ਲਏ ਸਨ। ਬ੍ਰਿਟਿਸ਼ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ 12 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ 11 ਪੁਰਸ਼ ਅਤੇ ਇੱਕ ਔਰਤ ਵੀ ਸ਼ਾਮਿਲ ਹੈ, ਨੂੰ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਇੱਕ ਚਟਾਈ ਅਤੇ ਕੇਕ ਫੈਕਟਰੀ ਵਿੱਚ ਗੈਰ-ਕਾਨੂੰਨੀ ਤੌਰ 'ਤੇ ਕੰਮ ਕਰਨ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਬ੍ਰਿਟੇਨ ਦੇ ਗ੍ਰਹਿ ਦਫਤਰ ਦੁਆਰਾ ਬੁੱਧਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ, ਇੰਮੀਗ੍ਰੇਸ਼ਨ ਇਨਫੋਰਸਮੈਂਟ ਅਫਸਰਾਂ ਨੇ ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ਵਿਚ ਗੱਦੇ ਦੇ ਕਾਰੋਬਾਰ ਨਾਲ ਜੁੜੇ ਇੱਕ ਯੂਨਿਟ 'ਤੇ ਛਾਪਾ ਮਾਰਿਆ। ਅਧਿਕਾਰੀਆਂ ਨੂੰ ਖ਼ੁਫ਼ੀਆ ਸੂਚਨਾ ਮਿਲੀ ਸੀ ਕਿ ਉੱਥੇ ਨਾਜਾਇਜ਼ ਕੰਮ ਹੋ ਰਿਹਾ ਹੈ। ਬਿਆਨ ਮੁਤਾਬਕ ਅਧਿਕਾਰੀਆਂ ਨੇ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਦੇ ਦੋਸ਼ 'ਚ ਸੱਤ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਹਿ ਦਫਤਰ ਅਨੁਸਾਰ, ਚਾਰ ਹੋਰ ਭਾਰਤੀ ਨਾਗਰਿਕਾਂ ਨੂੰ ਨੇੜਲੀ ਕੇਕ ਫੈਕਟਰੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ 'ਤੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ।
ਇਸ ਤੋਂ ਇਲਾਵਾ ਇਕ ਭਾਰਤੀ ਔਰਤ ਨੂੰ ਵੀ ਇੰਮੀਗ੍ਰੇਸ਼ਨ ਅਪਰਾਧਾਂ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚਾਰ ਲੋਕਾਂ ਨੂੰ ਬਰਤਾਨੀਆ ਤੋਂ ਕੱਢਣ ਜਾਂ ਭਾਰਤ ਡਿਪੋਰਟ ਕੀਤੇ ਜਾਣ ਦੇ ਵਿਚਾਰ ਅਧੀਨ ਹਿਰਾਸਤ ਵਿੱਚ ਲਿਆ ਗਿਆ ਹੈ। ਬਾਕੀ ਅੱਠ ਲੋਕਾਂ ਨੂੰ ਇਸ ਸ਼ਰਤ 'ਤੇ ਜ਼ਮਾਨਤ ਦਿੱਤੀ ਗਈ ਹੈ ਕਿ ਉਹ ਨਿਯਮਿਤ ਤੌਰ 'ਤੇ ਹੋਮ ਆਫਿਸ ਨੂੰ ਰਿਪੋਰਟ ਕਰਨ। ਇਸ ਦੌਰਾਨ, ਜੇਕਰ ਇਹ ਦੋਸ਼ ਹੈ ਕਿ ਫੈਕਟਰੀ ਵਿੱਚ ਗੈਰ-ਕਾਨੂੰਨੀ ਕਾਮੇ ਰੱਖੇ ਗਏ ਹਨ ਅਤੇ ਲੋੜੀਂਦੇ ਪ੍ਰੀ-ਰੁਜ਼ਗਾਰ ਟੈਸਟ ਨਹੀਂ ਕਰਵਾਏ ਗਏ, ਤਾਂ ਇਹ ਸਾਬਤ ਹੋਣ 'ਤੇ ਦੋਨਾਂ ਯੂਨਿਟਾਂ ਨੂੰ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਸੀਰੀਆ ਦੇ ਸਾਬਕਾ ਰਾਸ਼ਟਰਪਤੀ ਦੀ ਪਤਨੀ ਨੂੰ ਬਲੱਡ ਕੈਂਸਰ ਹੋਣ ਦਾ ਦਾਅਵਾ ਅਮਰੀਕਾ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਵਧਾਏਗਾ ਬੰਗਲਾਦੇਸ਼ ਦੇ ਸਕੱਤਰੇਤ ਦੀ ਇਮਾਰਤ 'ਚ ਲੱਗੀ ਅੱਗ, ਇੱਕ ਫਾਇਰਮੈਨ ਦੀ ਮੌਤ ਪਾਕਿਸਤਾਨ ਨੇ ਅਫਗਾਨਿਸਤਾਨ 'ਚ ਕੀਤਾ ਹਵਾਈ ਹਮਲਾ, 46 ਮੌਤਾਂ ਬਲਾਤਕਾਰੀਆਂ ਅਤੇ ਕਾਤਲਾਂ ਨੂੰ ਮੌਤ ਦੀ ਸਜ਼ਾ ਜਾਰੀ ਰਹੇਗੀ : ਟਰੰਪ ਬੰਗਲਾਦੇਸ਼ ਨੇ ਪਾਕਿਸਤਾਨ ਦੀ ਫੌਜ ਨੂੰ ਟ੍ਰੇਨਿੰਗ ਲਈ ਬੁਲਾਇਆ, 53 ਸਾਲ ਬਾਅਦ ਢਾਕਾ ਜਾਣਗੇ ਪਾਕਿ ਫੌਜੀ ਅਜ਼ਰਬੈਜਾਨ ਤੋਂ ਰੂਸ ਜਾ ਰਿਹਾ ਜਹਾਜ਼ ਕਜ਼ਾਕਿਸਤਾਨ 'ਚ ਹੋਇਆ ਹਾਦਸਾਗ੍ਰਸਤ, 39 ਲੋਕਾਂ ਦੀ ਮੌਤ ਦਾ ਖਦਸ਼ਾ ਡੈਨਮਾਰਕ ਦੇ ਗ੍ਰੀਨਲੈਂਡ 'ਤੇ ਕੰਟਰੋਲ ਕਰਨਾ ਚਾਹੁੰਦੇ ਹਨ ਟਰੰਪ, ਕਿਹਾ- ਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ਅਮਰੀਕਾ 'ਚ ਸਮਲਿੰਗੀ ਜੋੜੇ ਨੂੰ 100 ਸਾਲ ਦੀ ਕੈਦ, ਗੋਦ ਲਏ ਬੱਚਿਆਂ ਦਾ 2 ਸਾਲ ਤੱਕ ਕੀਤਾ ਜਿਨਸੀ ਸ਼ੋਸ਼ਣ ਚੀਨ ਅਗਲੇ ਦੋ ਸਾਲਾਂ `ਚ ਪਾਕਿਸਤਾਨ ਨੂੰ 40 ਜੇ-35 ਲੜਾਕੂ ਜਹਾਜ਼ ਵੇਚੇਗਾ