Welcome to Canadian Punjabi Post
Follow us on

15

January 2025
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ

March 27, 2024 05:07 PM

ਓਟਵਾ, 27 ਮਾਰਚ (ਪੋਸਟ ਬਿਊਰੋ) : ਕੋਵਿਡ-19 ਮਹਾਂਮਾਰੀ ਦੌਰਾਨ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 200 ਮੁਲਾਜ਼ਮਾਂ ਨੂੰ ਕੈਨੇਡਾ ਰੈਵਨਿਊ ਏਜੰਸੀ ਵੱਲੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।
ਸੀਆਰਏ ਦਾ ਕਹਿਣਾ ਹੈ ਕਿ 15 ਮਾਰਚ ਤੱਕ 232 ਮੁਲਾਜ਼ਮਾਂ ਨੇ ਜਾਅਲੀ ਢੰਗ ਨਾਲ ਕੈਨੇਡਾ ਐਮਰਜੰਸੀ ਰਿਸਪਾਂਸ ਬੈਨੇਫਿਟ ਲਈ ਅਪਲਾਈ ਕੀਤਾ ਤੇ ਇਨ੍ਹਾਂ ਨੂੰ ਹਾਸਲ ਵੀ ਕੀਤਾ। ਜਿਸ ਕਾਰਨ ਇਨ੍ਹਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਇਸ ਬੈਨੇਫਿਟ ਨੂੰ ਸੀਈਆਰਬੀ ਵਜੋਂ ਵੀ ਜਾਣਿਆ ਜਾਂਦਾ ਸੀ। ਇਸ ਤਹਿਤ ਮਹਾਂਮਾਰੀ ਦੌਰਾਨ ਪਬਲਿਕ ਹੈਲਥ ਪਾਬੰਦੀਆਂ ਕਰਕੇ ਆਪਣੀਆਂ ਨੌਕਰੀਆਂ ਗੰਵਾਉਣ ਵਾਲੇ ਕੈਨੇਡੀਅਨਜ਼ ਨੂੰ ਹਰ ਮਹੀਨੇ 2000 ਡਾਲਰ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ।
ਇਨ੍ਹਾਂ ਮੁਲਾਜ਼ਮਾਂ ਨੇ ਜੇ ਅਜੇ ਤੱਕ ਇਹ ਫੰਡ ਨਹੀਂ ਮੋੜੇ ਤਾਂ ਇਨ੍ਹਾਂ ਨੂੰ ਸੀਈਆਰਬੀ ਦੇ ਇਹ ਫੰਡ ਮੋੜਨੇ ਪੈਣਗੇ। ਅਗਲੇਰੀ ਜਾਂਚ ਲਈ ਏਜੰਸੀ ਵੱਲੋਂ ਅੰਤਰਿਮ ਮੁਲਾਂਕਣ ਕਰਕੇ 600 ਮੁਲਾਜ਼ਮਾਂ ਦੀ ਪਛਾਣ ਕੀਤੀ ਗਈ ਹੈ ਪਰ ਇਨ੍ਹਾਂ ਵਿੱਚੋਂ ਸਾਰਿਆਂ ਨੂੰ ਹੀ ਅਯੋਗ ਕਰਾਰ ਨਹੀਂ ਦਿੱਤਾ ਜਾਵੇਗਾ ਕਿਉਂਕਿ ਇਨ੍ਹਾਂ ਵਿੱਚੋਂ ਕਈ ਵਿਦਿਆਰਥੀ ਜਾਂ ਟਰਮ ਇੰਪਲੌਈਜ਼ ਸਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਹਿਲਕਰੇਸਟ ਹਾਈ ਸਕੂਲ `ਚ ਝਗੜੇ ਦੌਰਾਨ ਵਿਦਿਆਰਥੀ ਦੇ ਮਾਰਿਆ ਚਾਕੂ, ਚਾਰ ਗ੍ਰਿਫ਼ਤਾਰ ਐੱਨਡੀਪੀ ਨੇਤਾ ਜਗਮੀਤ ਸਿੰਘ ਨੇ ਟਰੰਪ ਦੀ ਪੇਸ਼ਕਸ਼ ਠੁਕਰਾਈ: ਕਿਹਾ- ਸਾਡਾ ਦੇਸ਼ ਵਿਕਾਊ ਨਹੀਂ ਹੈ, ਸਾਨੂੰ ਇਸ 'ਤੇ ਮਾਣ ਹੈ ਜਸਟਿਨ ਟਰੂਡਡੋ ਨੇ ਟਰੰਪ ਦੇ ਬਿਆਨ ਨੂੰ ਹਾਸੋਹੀਣਾ ਕਰਾਰ ਦਿੱਤਾ, ਕਿਹਾ- ਕੈਨੇਡਾ ਦਾ ਅਮਰੀਕਾ ਵਿਚ ਰਲੇਵਾਂ ਕਰਨਾ ਬੱਚਿਆਂ ਵਾਲੀ ਖੇਡ ਨਹੀਂ ਫੋਰਡ ਨੇ ਕਿਹਾ- ਸਾਡਾ ਦੇਸ਼ ਵਿਕਾਊ ਨਹੀਂ ਹੈ, ਅਮਰੀਕਾ ਨਾਲ energy plan ਕੀਤਾ ਪੇਸ਼ ਕੇਲੋਨਾ ਅਪਾਰਟਮੈਂਟ ਵਿਚ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ `ਚ ਦਾਖਲ ਐਡਮਿੰਟਨ ਸੈਕੰਡ ਡਿਗਰੀ ਕਤਲ ਦੇ ਦੋਸ਼ ਵਿੱਚ ਇੱਕ ਵਿਅਕਤੀ ਦੋਸ਼ੀ ਕਰਾਰ ਬ੍ਰੇਕਿੰਗ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤਾ ਅਸਤੀਫਾ, ਕਈ ਮਹੀਨਿਆਂ ਤੋਂ ਹੋ ਰਹੀ ਸੀ ਆਲੋਚਨਾ ਟਰੂਡੋ ਦੇ ਅਸਤੀਫੇ ਦੀ ਮੰਗ ਦੇ ਚਲਦੇ ਪੋਲੀਏਵਰ ਦੇ ਕੰਜ਼ਰਵੇਟਿਵ 2024 ਦੇ ਅੰਤ ਵਿਚ ਪੋਲ ਵਿੱਚ ਉੱਚ ਪੱਧਰ `ਤੇ ਪਹੁੰਚੇ : ਨੈਨੋਸ ਕਿਟਸਿਲਾਨੋ ਵਿਚ ਕ੍ਰਿਸਮਸ ਦੀ ਪੂਰਵਸੰਧਿਆ `ਤੇ ਹਾਦਸੇ ਵਿੱਚ 44 ਸਾਲਾ ਮੋਟਰਸਾਈਕਲ ਸਵਾਰ ਦੀ ਮੌਤ, ਇੱਕ ਔਰਤ ਗੰਭੀਰ ਜ਼ਖਮੀ ਸਰੀ ਵਿੱਚ ਪਿਕਅਪ ਟਰੱਕ ਹੋਇਆ ਹਾਦਸੇ ਦਾ ਸਿ਼ਕਾਰ, ਇੱਕ ਔਰਤ ਦੀ ਮੌਤ