ਟੋਰਾਂਟੋ, 11 ਫਰਵਰੀ (ਪੋਸਟ ਬਿਊਰੋ) : ਐਤਵਾਰ ਰਾਤ ਨੂੰ ਸ਼ੇਰਬਰਨ ਤੇ ਸ਼ੁਟਰ ਸਟਰੀਟਸ ਉੱਤੇ ਸਥਿਤ ਬਿਲਡਿੰਗ ਵਿੱਚ ਲੱਗੀ ਅੱਗ ਕਾਰਨ ਜ਼ਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ।
ਸ਼ਾਮੀਂ 5:41 ਦੇ ਨੇੜੇ ਤੇੜੇ ਇੱਕ ਬਿਲਡਿੰਗ ਵਿੱਚੋਂ ਧੂੰਆਂ ਨਿਕਲਣ ਦੀਆਂ ਖਬਰਾਂ ਮਿਲਣ ਮਗਰੋਂ ਟੋਰਾਂਟੋ ਫਾਇਰ ਮੌਕੇ ਉੱਤੇ ਪਹੁੰਚੀ। ਪੁਲਿਸ ਤੇ ਫਾਇਰ ਸਰਵਿਸਿਜ਼ ਨੂੰ ਇੱਥੇ ਦੋ ਅਲਾਰਮ ਵਾਲੀ ਅੱਗ ਲੱਗਣ ਦਾ ਪਤਾ ਲੱਗਿਆ ਸੀ।ਅੱਗ 12ਵੀਂ ਮੰਜਿ਼ਲ ਉੱਤੇ ਲੱਗੀ ਹੋਈ ਸੀ ਤੇ ਬਾਅਦ ਵਿੱਚ ਉਸ ਉੱਤੇ ਕਾਬੂ ਪਾ ਲਿਆ ਗਿਆ।
ਬਿਲਡਿੰਗ ਵਿੱਚ ਰਹਿਣ ਵਾਲਾ ਵਿਅਕਤੀ ਅੱਗ ਤੋਂ ਬਚਣ ਲਈ ਬਾਲਕਨੀ ਵਿੱਚ ਬੈਠਾ ਸੀ ਜਿੱਥੋਂ ਉਸ ਨੂੰ ਟੀਐਫਐਸ ਅਮਲੇ ਵੱਲੋਂ ਬਚਾਅ ਲਿਆ ਗਿਆ ਤੇ ਉਸ ਦਾ ਮੌਕੇ ਉੱਤੇ ਹੀ ਮੁਆਇਨਾ ਵੀ ਕੀਤਾ ਗਿਆ। ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।