ਵਾਅਨ, 17 ਨਵੰਬਰ (ਪੋਸਟ ਬਿਊਰੋ) : ਬੰਬ ਦੀ ਧਮਕੀ ਮਿਲਣ ਤੋਂ ਬਾਅਦ ਵਾਅਨ ਸਥਿਤ ਇੱਕ ਇਸਲਾਮਿਕ ਕਮਿਊਨਿਟੀ ਸੈਂਟਰ ਨੂੰ ਖਾਲੀ ਕਰਵਾ ਲਿਆ ਗਿਆ।
ਯੌਰਕ ਰੀਜਨਲ ਪੁਲਿਸ (ਵਾਈਆਰਪੀ) ਨੇ ਆਖਿਆ ਕਿ ਵੀਰਵਾਰ ਰਾਤ ਨੂੰ ਉਹ ਕਥਿਤ ਤੌਰ ਉੱਤੇ ਬੰਬ ਦੀ ਖਬਰ ਮਿਲਣ ਤੋਂ ਬਾਅਦ ਬਾਥਰਸਟ ਸਟਰੀਟ ਤੇ ਨਰ ਇਜ਼ਰਾਈਲ ਡਰਾਈਵ ਨੇੜੇ ਸਥਿਤ ਕਮਿਊਨਿਟੀ ਸੈਂਟਰ ਪਹੁੰਚੇ। ਬਿਲਡਿੰਗ ਨੂੰ ਫੌਰਨ ਖਾਲੀ ਕਰਵਾਇਆ ਗਿਆ ਤੇ ਅਧਿਕਾਰੀਆਂ ਨੇ ਸਾਰੇ ਇਲਾਕੇ ਦੀ ਤਲਾਸ਼ੀ ਲਈ। ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਜਾਫਰੀ ਕਮਿਊਨਿਟੀ ਸੈਂਟਰ ਹੀ ਉਹ ਬਿਲਡਿੰਗ ਸੀ ਜਿਸ ਨੂੰ ਖਾਲੀ ਕਰਵਾਇਆ ਗਿਆ ਸੀ। ਵੀਰਵਾਰ ਸਵੇਰੇ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਉਹ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਧਮਕੀ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਵੀਈਆਰਪੀ ਨੇ ਦੱਸਿਆ ਕਿ ਪਬਲਿਕ ਸੇਫਟੀ ਨੂੰ ਕੋਈ ਖ਼ਤਰਾ ਨਹੀਂ ਹੈ। ਪੁਲਿਸ ਅਧਿਕਾਰੀ ਮੌਕੇ ਤੋਂ ਵਾਪਿਸ ਆ ਚੁੱਕੇ ਹਨ।
ਜਾਫਰੀ ਕਮਿਊਨਿਟੀ ਸੈਂਟਰ ਨੂੰ ਮਸਜਿਦ ਦਾ ਦਰਜਾ ਵੀ ਦਿੱਤਾ ਜਾਂਦਾ ਹੈ।