Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਭਾਰਤ

ਵੀਹ ਸਾਲ ਤੋਂ ਇੱਕੋ ਕਮਰੇ 'ਚ ਕੈਦ ਸਨ ਭਰਾ-ਭੈਣ, ਸਮਾਜ ਸੇਵੀ ਸੰਸਥਾ ਨੇ ਕੀਤਾ ਰੈਸਕਿਊ

March 21, 2023 02:10 PM

ਅੰਬਾਲਾ, 21 ਮਾਰਚ (ਪੋਸਟ ਬਿਊਰੋ):ਲੁਧਿਆਣਾ ਪੰਜਾਬ ਦੀ ਸੰਸਥਾ ‘ਮਨੱੁਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ’ ਨੇ ਅੰਬਾਲਾ ਛਾਉਣੀ ਵਿਚ ਸ਼ਹਿਰ ਦੇ ਤਿੰਨ ਅਜਿਹੇ ਲੋਕਾਂ ਨੂੰ ਛੁਡਵਾਇਆ ਹੈ, ਜੋ ਕਈ ਸਾਲਾਂ ਤੋਂ ਘਰ ਦੇ ਕਮਰੇ ਵਿੱਚ ਕੈਦ ਸਨ। ਇਹ ਤਿੰਨੇ ਵਿਅਕਤੀ ਮਾਨਸਿਕ ਤੌਰ 'ਤੇ ਕਮਜ਼ੋਰ ਹਨ। ਇਨ੍ਹਾਂ ਵਿੱਚ ਬੋਹ ਪਿੰਡ ਦੇ ਰਹਿਣ ਵਾਲੇ ਦੋ ਸਕੇ ਭੈਣ-ਭਰਾ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਮਹਿਲਾ ਨੇ ਐਮਏ ਬੀਐੱਡ ਕੀਤੀ ਹੈ।
ਜਾਣਕਾਰੀ ਅਨੁਸਾਰ ਬੋਹ ਪਿੰਡ ਦੇ ਭੈਣ-ਭਰਾ ਪਿਛਲੇ 20 ਸਾਲਾਂ ਤੋਂ ਇੱਕੋ ਕਮਰੇ ਵਿੱਚ ਬੰਦ ਸਨ। ਉਨ੍ਹਾਂ ਦਾ ਪਿਤਾ ਡਾਕਟਰ ਦੱਸਿਆ ਜਾ ਰਿਹਾ ਹੈ ਅਤੇ ਅੰਬਾਲਾ ਸ਼ਹਿਰ ਦੇ ਜੋਗੀਵਾੜਾ ਤੋਂ ਇੱਕ ਵਿਅਕਤੀ ਨੂੰ ਬਚਾਇਆ ਗਿਆ ਹੈ। ਸੰਸਥਾ ਦੇ ਲੋਕ ਇਨ੍ਹਾਂ ਤਿੰਨਾਂ ਨੂੰ ਆਪਣੇ ਨਾਲ ਲੁਧਿਆਣਾ ਲੈ ਗਏ ਹਨ। ਸੰਸਥਾ ਨਾਲ ਜੁੜੇ ਮਿੰਟੂ ਮਾਲਵਾ ਨੇ ਕਿਹਾ ਕਿ ਸੰਸਥਾ ਅਜਿਹੇ ਲੋਕਾਂ ਦੀ ਮਦਦ ਕਰਦੀ ਹੈ, ਜੋ ਪਛੜੇ ਹਨ, ਜਿਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੈ।
ਮਿੰਟੂ ਨੇ ਦੱਸਿਆ ਕਿ ਇਹ ਵੀਡੀੳ ਉਸ ਕੋਲ ਅੰਬਾਲਾ ਤੋਂ ਆਈ ਸੀ। ਇਸ ਤੋਂ ਬਾਅਦ ਵੰਦੇ ਮਾਤਰਮ ਦਲ ਨਾਲ ਮਿਲ ਕੇ ਇਨ੍ਹਾਂ ਲੋਕਾਂ ਨੂੰ ਬਚਾਇਆ ਹੈ। ਸੰਸਥਾ ਵੱਲੋਂ ਇਨ੍ਹਾਂ ਲੋਕਾਂ ਨੂੰ ਵਧੀਆ ਜੀਵਨ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਮਾਲਵਾ ਨੇ ਦੱਸਿਆ ਕਿ ਇਹ ਤਿੰਨੋਂ ਬਹੁਤ ਗੰਦਗੀ ਵਿੱਚ ਰਹਿ ਰਹੇ ਸਨ। ਇਨ੍ਹਾਂ ਸਾਰਿਆਂ ਦੀ ਮਾਨਸਿਕ ਹਾਲਤ ਕਮਜ਼ੋਰ ਹੈ। ਜਿਸ ਔਰਤ ਨੂੰ ਬਚਾਇਆ ਗਿਆ ਹੈ, ਉਹ ਪੜ੍ਹੀ-ਲਿਖੀ ਹੈ, ਪਰ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਇੱਥੋਂ ਤੱਕ ਕਿ ਇਨ੍ਹਾਂ ਲੋਕਾਂ ਦੇ ਰਿਸ਼ਤੇਦਾਰਾਂ ਨੇ ਵੀ ਉਨ੍ਹਾਂ ਦਾ ਹਾਲ-ਚਾਲ ਨਹੀਂ ਪੁੱਛਿਆ। ਤਿੰਨੋਂ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਸਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਨੇ 73 ਹਜ਼ਾਰ ਅਮਰੀਕੀ ਰਾਈਫਲਾਂ ਮੰਗਵਾਈਆਂ, 837 ਕਰੋੜ ਰੁਪਏ 'ਚ ਹੋਈ ਡੀਲ ਕੋਲਕਤਾ ਬਲਾਤਕਾਰ-ਕਤਲ ਕੇਸ: ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ, ਕੱਢਿਆ ਮਾਰਚ, ਪੁਲਿਸ ਨੇ ਕੀਤਾ ਲਾਠੀਚਾਰਜ ਮਹਾਰਾਸ਼ਟਰ ਦੇ ਰਤਨਾਗਿਰੀ 'ਚ ਨਰਸਿੰਗ ਵਿਦਿਆਰਥਣ ਨਾਲ ਬਲਾਤਕਾਰ ਜੰਮੂ-ਕਸ਼ਮੀਰ ਵਿੱਚ ਕਾਂਗਰਸ ਅਤੇ ਐੱਨਸੀ ਵਿਚਕਾਰ ਸੀਟ ਸ਼ੇਰਿੰਗ ਫਾਈਨਲ, 90 ਵਿੱਚੋਂ, ਐੱਨਸੀ 51, ਕਾਂਗਰਸ 32 ਕਲਕੱਤਾ ਰੇਪ-ਕਤਲ ਮਾਮਲਾ, ਮੁਲਜ਼ਮ ਸੰਜੇ ਨੇ ਕਬੂਲ ਕੀਤਾ ਜ਼ੁਰਮ, ਘਟਨਾ ਤੋਂ ਪਹਿਲਾਂ ਪੀਤੀ ਸੀ ਸ਼ਰਾਬ, ਗਰਲਫਰੈਂਡ ਤੋਂ ਮੰਗੀਆਂ ਨਗਨ ਤਸਵੀਰਾਂ ਅਦਾਕਾਰਾ ਆਸ਼ਾ ਸ਼ਰਮਾ ਦਾ 88 ਸਾਲ ਦੀ ਉਮਰ ਦਿਹਾਂਤ ਮਿਸ ਇੰਡੀਆ 'ਚ ਇਕ ਵੀ ਦਲਿਤ-ਆਦੀਵਾਸੀ ਨਹੀਂ : ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨੇ ਕਿਹਾ- ਔਰਤਾਂ ਵਿਰੁੱਧ ਅਪਰਾਧ ਮੁਆਫ਼ੀਯੋਗ ਨਹੀਂ, ਦੋਸ਼ੀ ਬਚਣੇ ਨਹੀਂ ਚਾਹੀਦੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ- ਯੂਪੀਐੱਸ ਵਿੱਚ ਯੂ ਦਾ ਮਤਲਬ ਮੋਦੀ ਸਰਕਾਰ ਦਾ ਯੂ-ਟਰਨ 2026 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ ਦੱਖਣੀ ਅਭਿਨੇਤਾ ਵਿਜੈ, ਆਪਣੀ ਪਾਰਟੀ ਦਾ ਝੰਡਾ ਅਤੇ ਚੋਣ ਨਿਸ਼ਾਨ ਦਾ ਕੀਤਾ ਜਾਰੀ