Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਭਾਰਤ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ- ਯੂਪੀਐੱਸ ਵਿੱਚ ਯੂ ਦਾ ਮਤਲਬ ਮੋਦੀ ਸਰਕਾਰ ਦਾ ਯੂ-ਟਰਨ

August 25, 2024 08:41 AM

ਨਵੀਂ ਦਿੱਲੀ, 25 ਅਗਸਤ (ਪੋਸਟ ਬਿਊਰੋ): ਨਵੀਂ ਪੈਨਸ਼ਨ ਸਕੀਮ ਤੋਂ ਬਾਅਦ ਯੂਨੀਫਾਈਡ ਪੈਨਸ਼ਨ ਸਕੀਮ (ਯੂ.ਪੀ.ਐੱਸ.) ਲਿਆਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਯੂ.ਪੀ.ਐੱਸ. 'ਚ ਯੂ ਦਾ ਮਤਲਬ ਮੋਦੀ ਸਰਕਾਰ ਦਾ ਯੂ-ਟਰਨ ਹੈ।
ਖੜਗੇ ਨੇ ਕਿਹਾ ਐਕਸ `ਤੇ ਕਿਹਾ ਕਿ 4 ਜੂਨ ਨੂੰ ਲੋਕਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਲੋਕਾਂ ਦੀ ਸ਼ਕਤੀ ਪ੍ਰਧਾਨ ਮੰਤਰੀ ਦੇ ਸੱਤਾ ਦੇ ਹੰਕਾਰ `ਤੇ ਹਾਵੀ ਹੋਈ ਹੈ। ਸਰਕਾਰ ਨੇ ਪਹਿਲੇ ਬਜਟ ਵਿੱਚ ਲੰਬੇ ਸਮੇਂ ਦੇ ਪੂੰਜੀ ਲਾਭ/ਇੰਡੇਕਸੇਸ਼ਨ ਦਾ ਫੈਸਲਾ ਨੂੰ ਵਾਪਿਸ ਲੈ ਲਿਆ।
ਇਸ ਤੋਂ ਬਾਅਦ, ਬ੍ਰਾਡਕਾਸਟਿੰਗ ਬਿੱਲ ਅਤੇ ਯੂਪੀਐੱਸਸੀ ਦੇ ਉੱਚ ਅਹੁਦਿਆਂ 'ਤੇ ਲੇਟਰਲ ਐਂਟਰੀ ਦਾ ਫੈਸਲਾ ਵੀ ਵਾਪਸ ਲੈ ਲਿਆ। ਅਸੀਂ ਸਰਕਾਰ ਦੀ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਜਾਰੀ ਰੱਖਾਂਗੇ। ਇਸ ਸਰਕਾਰ ਤੋਂ 140 ਕਰੋੜ ਭਾਰਤੀਆਂ ਦੀ ਰੱਖਿਆ ਕਰਨਾ ਜਾਰੀ ਰੱਖੇਗਾ।
ਦਰਅਸਲ, ਸ਼ਨੀਵਾਰ ਨੂੰ ਕੇਂਦਰ ਸਰਕਾਰ ਨੇ ਨਵੀਂ ਪੈਨਸ਼ਨ ਸਕੀਮ ਦੀ ਥਾਂ ਯੂਨੀਫਾਈਡ ਪੈਨਸ਼ਨ ਸਕੀਮ ਲਿਆਂਦੀ ਹੈ। ਇਹ ਸਕੀਮ 1 ਅਪ੍ਰੈਲ 2025 ਤੋਂ ਲਾਗੂ ਹੋਵੇਗੀ। ਇਸ ਨਾਲ 23 ਲੱਖ ਕੇਂਦਰੀ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਨੇ 73 ਹਜ਼ਾਰ ਅਮਰੀਕੀ ਰਾਈਫਲਾਂ ਮੰਗਵਾਈਆਂ, 837 ਕਰੋੜ ਰੁਪਏ 'ਚ ਹੋਈ ਡੀਲ ਕੋਲਕਤਾ ਬਲਾਤਕਾਰ-ਕਤਲ ਕੇਸ: ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ, ਕੱਢਿਆ ਮਾਰਚ, ਪੁਲਿਸ ਨੇ ਕੀਤਾ ਲਾਠੀਚਾਰਜ ਮਹਾਰਾਸ਼ਟਰ ਦੇ ਰਤਨਾਗਿਰੀ 'ਚ ਨਰਸਿੰਗ ਵਿਦਿਆਰਥਣ ਨਾਲ ਬਲਾਤਕਾਰ ਜੰਮੂ-ਕਸ਼ਮੀਰ ਵਿੱਚ ਕਾਂਗਰਸ ਅਤੇ ਐੱਨਸੀ ਵਿਚਕਾਰ ਸੀਟ ਸ਼ੇਰਿੰਗ ਫਾਈਨਲ, 90 ਵਿੱਚੋਂ, ਐੱਨਸੀ 51, ਕਾਂਗਰਸ 32 ਕਲਕੱਤਾ ਰੇਪ-ਕਤਲ ਮਾਮਲਾ, ਮੁਲਜ਼ਮ ਸੰਜੇ ਨੇ ਕਬੂਲ ਕੀਤਾ ਜ਼ੁਰਮ, ਘਟਨਾ ਤੋਂ ਪਹਿਲਾਂ ਪੀਤੀ ਸੀ ਸ਼ਰਾਬ, ਗਰਲਫਰੈਂਡ ਤੋਂ ਮੰਗੀਆਂ ਨਗਨ ਤਸਵੀਰਾਂ ਅਦਾਕਾਰਾ ਆਸ਼ਾ ਸ਼ਰਮਾ ਦਾ 88 ਸਾਲ ਦੀ ਉਮਰ ਦਿਹਾਂਤ ਮਿਸ ਇੰਡੀਆ 'ਚ ਇਕ ਵੀ ਦਲਿਤ-ਆਦੀਵਾਸੀ ਨਹੀਂ : ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨੇ ਕਿਹਾ- ਔਰਤਾਂ ਵਿਰੁੱਧ ਅਪਰਾਧ ਮੁਆਫ਼ੀਯੋਗ ਨਹੀਂ, ਦੋਸ਼ੀ ਬਚਣੇ ਨਹੀਂ ਚਾਹੀਦੇ 2026 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ ਦੱਖਣੀ ਅਭਿਨੇਤਾ ਵਿਜੈ, ਆਪਣੀ ਪਾਰਟੀ ਦਾ ਝੰਡਾ ਅਤੇ ਚੋਣ ਨਿਸ਼ਾਨ ਦਾ ਕੀਤਾ ਜਾਰੀ ਰਾਹੁਲ ਦਾ ਜੰਮੂ-ਕਸ਼ਮੀਰ ਦੌਰਾ: ਇੰਡੀਆ ਗਠਜੋੜ ਨੇ ਮੋਦੀ ਦਾ ਵਿਸ਼ਵਾਸ ਤੋੜਿਆ, ਉਨ੍ਹਾਂ ਦੀ ਛਾਤੀ ਹੁਣ 56 ਇੰਚ ਨਹੀਂ ਰਹੀ : ਰਾਹੁਲ ਗਾਂਧੀ