Welcome to Canadian Punjabi Post
Follow us on

14

January 2025
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਸਿੱਖ ਵਿਦਿਆਰਥੀ ਨਾਲ ਕੀਤੀ ਗਈ ਕੁੱਟਮਾਰ ਦੀ ਕਾਊਂਸਲਰ ਵੱਲੋਂ ਸਖ਼ਤ ਨਿਖੇਧੀ

March 21, 2023 07:35 AM

ਬ੍ਰਿਟਿਸ਼ ਕੋਲੰਬੀਆ, 21 ਮਾਰਚ (ਪੋਸਟ ਬਿਊਰੋ) : ਸ਼ੁੱਕਰਵਾਰ ਸ਼ਾਮ ਨੂੰ ਕੈਲੋਨਾ, ਬੀਸੀ ਵਿੱਚ ਇੱਕ ਇੰਟਰਨੈਸ਼ਨਲ ਸਿੱਖ ਵਿਦਿਆਰਥੀ ਨੂੰ ਕੁੱਝ ਲੋਕਾਂ ਦੇ ਗਰੁੱਪ ਵੱਲੋਂ ਬੁਰੀ ਤਰ੍ਹਾਂ ਕੱੁਟਿਆ ਮਾਰਿਆ ਗਿਆ। ਉਸ ਦੀ ਪੱਗ ਫਾੜ ਦਿੱਤੀ ਗਈ ਤੇ ਵਾਲਾਂ ਤੋਂ ਫੜ੍ਹ ਕੇ ਉਸ ਨੂੰ ਸਾਈਡਵਾਕ ਉੱਤੇ ਵੀ ਘਸੀਟਿਆ ਗਿਆ।
ਕਾਊਂਸਲਰ ਮੋਹਿਨੀ ਸਿੰਘ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਆਖਿਆ ਕਿ ਇਸ ਤਰ੍ਹਾਂ ਦੀ ਘਟਨਾ ਦਿਲ ਦਹਿਲਾ ਦੇਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਹੀ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਸੀ ਤੇ ਉਹ 21 ਸਾਲਾਂ ਦੇ ਗਗਨਦੀਪ ਸਿੰਘ ਦਾ ਪਤਾ ਲੈਣ ਲਈ ਉਸ ਦੇ ਘਰ ਵੀ ਪਹੁੰਚੀ। ਗਗਨਦੀਪ ਭਾਰਤ ਤੋਂ ਹੈ ਪਰ ਉਹ ਕਾਊਂਸਲਰ ਨਾਲ ਸਬੰਧਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਗਗਨਦੀਪ ਤੋਂ ਬੋਲ ਵੀ ਨਹੀਂ ਸੀ ਹੋ ਰਿਹਾ ਤੇ ਨਾ ਹੀ ਉਹ ਆਪਣਾ ਮੂੰਹ ਖੋਲ੍ਹ ਪਾ ਰਿਹਾ ਸੀ। ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸੀ ਤੇ ਉਸ ਨੂੰ ਕਾਫੀ ਤਕਲੀਫ ਵੀ ਹੋ ਰਹੀ ਸੀ।
ਕਾਊਂਸਲਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਗਗਨਦੀਪ ਰਾਤੀਂ 10:30 ਵਜੇ ਗਰੌਸਰੀ ਸ਼ੌਪਿੰਗ ਤੋਂ ਬਾਅਦ ਘਰ ਪਰਤ ਰਿਹਾ ਸੀ ਜਦੋਂ ਬੱਸ ਵਿੱਚ ਉਸ ਦਾ ਟਾਕਰਾ 12 ਤੋਂ 15 ਲੋਕਾਂ ਦੇ ਗਰੁੱਪ ਨਾਲ ਹੋ ਗਿਆ। ਉਨ੍ਹਾਂ ਆਖਿਆ ਕਿ ਸੇਂਟ ਪੈਟ੍ਰਿਕ ਡੇਅ ਹੋਣ ਕਾਰਨ ਉਹ ਗਰੁੱਪ ਕਾਫੀ ਖਰੂਦ ਮਚਾ ਰਿਹਾ ਸੀ ਤੇ ਉਨ੍ਹਾਂ ਨੇ ਗਗਨਦੀਪ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ।ਫਿਰ ਉਨ੍ਹਾਂ ਨੇ ਉਸ ਉੱਤੇ ਵਿੱਗ ਵੀ ਸੁੱਟਿਆ। ਗਗਨਦੀਪ ਨੇ ਉਨ੍ਹਾਂ ਨੂੰ ਤੰਗ ਨਾ ਕਰਨ ਲਈ ਆਖਿਆ ਤੇ ਇਹ ਵੀ ਕਿਹਾ ਕਿ ਜੇ ਉਨ੍ਹਾਂ ਤੰਗ ਕਰਨਾ ਬੰਦ ਨਾ ਕੀਤਾ ਤਾਂ ਉਹ ਪੁਲਿਸ ਨੂੰ ਸੱਦੇਗਾ। ਪਰ ਉਸ ਨੂੰ ਗਰੁੱਪ ਵੱਲੋਂ ਤੰਗ ਕੀਤਾ ਜਾਂਦਾ ਰਿਹਾ।
ਫਿਰ ਹਾਈਵੇਅ 97 ਉੱਤੇ ਮੈਕਾਰਡੀ ਰੋਡ ਉੱਤੇ ਗਗਨਦੀਪ ਬੱਸ ਤੋਂ ਉਤਰ ਗਿਆ ਪਰ ਇਸ ਗਰੁੱਪ ਵੱਲੋਂ ਉਸ ਦਾ ਪਿੱਛਾ ਨਹੀਂ ਛੱਡਿਆ ਗਿਆ। ਫਿਰ ਊਨ੍ਹਾਂ ਨੇ ਬੱਸ ਜਾਣ ਤੋਂ ਬਾਅਦ ਉਸ ਨੂੰ ਘੇਰ ਲਿਆ ਤੇ ਉਸ ਨੂੰ ਮੂੰਹ, ਪਸਲੀਆਂ, ਬਾਹਾਂ ਤੇ ਲੱਤਾਂ ਉੱਤੇ ਘਸੁੰਨ ਮਾਰੇ, ਉਸ ਨੂੰ ਕੁੱਟਿਆ, ਫਿਰ ਉਸ ਦੀ ਪੱਗ ਨੂੰ ਹੱਥ ਪਾ ਲਿਆ, ਉਸ ਦੇ ਵਾਲਾਂ ਤੋਂ ਫੜ੍ਹ ਕੇ ਉਸ ਨੂੰ ਘਸੀਟਿਆ।ਅਖੀਰ ਜਾਂਦੇ ਹੋਏ ਉਹ ਉਸ ਦੀ ਪੱਗ ਟਰੌਫੀ ਵਜੋਂ ਆਪਣੇ ਨਾਲ ਲੈ ਗਏ ਤੇ ਉਸ ਨੂੰ ਗੰਦੀ ਬਰਫ ਵਿੱਚ ਸੜਕ ਦੇ ਕਿਨਾਰੇ ਛੱਡ ਗਏ।
ਜਦੋਂ ਗਗਨਦੀਪ ਨੂੰ ਹੋਸ਼ ਆਈ ਤਾਂ ਉਸ ਨੇ ਆਪਣੇ ਇੱਕ ਦੋਸਤ ਨੂੰ ਕਾਲ ਕੀਤੀ ਤੇ ਫਿਰ 911 ਨੂੰ ਸੱਦਿਆ।ਮੋਹਿਨੀ ਸਿੰਘ ਨੇ ਆਖਿਆ ਕਿ ਇਸ ਘਟਨਾ ਨਾਲ ਗਗਨਦੀਪ ਦੇ ਦੋਸਤ ਤੇ ਉਸ ਦੇ ਸਾਥੀ ਇੰਟਰਨੈਸ਼ਨਲ ਵਿਦਿਆਰਥੀ ਸਦਮੇ ਵਿੱਚ ਹਨ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਇੰਟਰਨੈਸ਼ਨਲ ਵਿਦਿਆਰਥੀ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਏ ਜਾਣ ਵਰਗੀ ਘਟਨਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਹਿਲਕਰੇਸਟ ਹਾਈ ਸਕੂਲ `ਚ ਝਗੜੇ ਦੌਰਾਨ ਵਿਦਿਆਰਥੀ ਦੇ ਮਾਰਿਆ ਚਾਕੂ, ਚਾਰ ਗ੍ਰਿਫ਼ਤਾਰ ਐੱਨਡੀਪੀ ਨੇਤਾ ਜਗਮੀਤ ਸਿੰਘ ਨੇ ਟਰੰਪ ਦੀ ਪੇਸ਼ਕਸ਼ ਠੁਕਰਾਈ: ਕਿਹਾ- ਸਾਡਾ ਦੇਸ਼ ਵਿਕਾਊ ਨਹੀਂ ਹੈ, ਸਾਨੂੰ ਇਸ 'ਤੇ ਮਾਣ ਹੈ ਜਸਟਿਨ ਟਰੂਡਡੋ ਨੇ ਟਰੰਪ ਦੇ ਬਿਆਨ ਨੂੰ ਹਾਸੋਹੀਣਾ ਕਰਾਰ ਦਿੱਤਾ, ਕਿਹਾ- ਕੈਨੇਡਾ ਦਾ ਅਮਰੀਕਾ ਵਿਚ ਰਲੇਵਾਂ ਕਰਨਾ ਬੱਚਿਆਂ ਵਾਲੀ ਖੇਡ ਨਹੀਂ ਫੋਰਡ ਨੇ ਕਿਹਾ- ਸਾਡਾ ਦੇਸ਼ ਵਿਕਾਊ ਨਹੀਂ ਹੈ, ਅਮਰੀਕਾ ਨਾਲ energy plan ਕੀਤਾ ਪੇਸ਼ ਕੇਲੋਨਾ ਅਪਾਰਟਮੈਂਟ ਵਿਚ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ `ਚ ਦਾਖਲ ਐਡਮਿੰਟਨ ਸੈਕੰਡ ਡਿਗਰੀ ਕਤਲ ਦੇ ਦੋਸ਼ ਵਿੱਚ ਇੱਕ ਵਿਅਕਤੀ ਦੋਸ਼ੀ ਕਰਾਰ ਬ੍ਰੇਕਿੰਗ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤਾ ਅਸਤੀਫਾ, ਕਈ ਮਹੀਨਿਆਂ ਤੋਂ ਹੋ ਰਹੀ ਸੀ ਆਲੋਚਨਾ ਟਰੂਡੋ ਦੇ ਅਸਤੀਫੇ ਦੀ ਮੰਗ ਦੇ ਚਲਦੇ ਪੋਲੀਏਵਰ ਦੇ ਕੰਜ਼ਰਵੇਟਿਵ 2024 ਦੇ ਅੰਤ ਵਿਚ ਪੋਲ ਵਿੱਚ ਉੱਚ ਪੱਧਰ `ਤੇ ਪਹੁੰਚੇ : ਨੈਨੋਸ ਕਿਟਸਿਲਾਨੋ ਵਿਚ ਕ੍ਰਿਸਮਸ ਦੀ ਪੂਰਵਸੰਧਿਆ `ਤੇ ਹਾਦਸੇ ਵਿੱਚ 44 ਸਾਲਾ ਮੋਟਰਸਾਈਕਲ ਸਵਾਰ ਦੀ ਮੌਤ, ਇੱਕ ਔਰਤ ਗੰਭੀਰ ਜ਼ਖਮੀ ਸਰੀ ਵਿੱਚ ਪਿਕਅਪ ਟਰੱਕ ਹੋਇਆ ਹਾਦਸੇ ਦਾ ਸਿ਼ਕਾਰ, ਇੱਕ ਔਰਤ ਦੀ ਮੌਤ