Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਭਾਰਤ

ਨਾਲੇ ਦੇ ਤੇਜ਼ ਵਹਾਅ ਨਾਲ 6 ਮਜਦੂਰ ਰੁੜੇ, 4 ਦੀਆਂ ਲਾਸ਼ਾਂ ਮਿਲੀਆਂ, 2 ਦੀ ਭਾਲ ਜਾਰੀ

March 18, 2023 01:21 PM

ਸੋਨਭੱਦਰ, 18 ਮਾਰਚ (ਪੋਸਟ ਬਿਊਰੋ): ਉੱਤਰ ਪ੍ਰਦੇਸ ਦੇ ਸੋਨਭੱਦਰ ਵਿਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਬਰਸਾਤ ਤੋਂ ਬਾਅਦ ਡਰੇਨ ਦੇ ਤੇਜ਼ ਵਹਾਅ ਵਿੱਚ ਛੇ ਮਜਦੂਰ ਰੁੜ੍ਹ ਗਏ, ਚਾਰ ਦੀ ਲਾਸ਼ਾਂ ਪੁਲਸ ਨੇ ਬਰਾਮਦ ਕਰ ਲਈਆਂ ਹਨ ਪਰ ਹਾਲੇ ਤੱਕ ਦੋ ਮਜਦੂਰਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। ਪੁਲੀਸ ਦੋਵਾਂ ਮਜਦੂਰਾਂ ਦੀ ਭਾਲ ਕਰ ਰਹੀ ਹੈ। ਘਟਨਾ ਥਾਣਾ ਚਕੇਰੀਆ ਦੇ ਇਲਾਕੇ ਦੀ ਹੈ।
ਬੈਤਰਾ ਡਰੇਨ ਵਿੱਚ ਸ਼ੁੱਕਰਵਾਰ ਸਾਮ ਨੂੰ ਪਏ ਮੀਂਹ ਤੋਂ ਬਾਅਦ ਅਚਾਨਕ ਤੇਜ਼ ਵਹਾਅ ਆਉਣ ਕਾਰਨ ਛੇ ਮਜਦੂਰ ਰੁੜ੍ਹ ਗਏ। ਚਕੇਰੀਆ ਚੌਂਕੀ ਇਲਾਕੇ ‘ਚ ਡਰੇਨ ‘ਚੋਂ 4 ਲਾਸਾਂ ਕੱਢੀਆਂ ਗਈਆਂ ਹਨ। ਮਰਨ ਵਾਲਿਆਂ ਵਿਚ ਰਾਜਕੁਮਾਰੀ (40) ਪਤਨੀ ਵਿਨੋਦ ਵਿਸ਼ਵਕਰਮਾ, ਰੀਟਾ (32) ਪਤਨੀ ਰਮੇਸ਼ ਅਗਰੀਆ, ਰਾਜਮਤੀ (10) ਪੁੱਤਰ ਰਮੇਸ਼ ਅਗਰੀਆ, ਹੀਰਾਵਤੀ (22) ਪਤਨੀ ਰਾਮ ਵਿਸ਼ਵਾਸ ਅਗਰੀਆ ਸ਼ਾਮਲ ਹਨ। ਸਾਰੇ ਗੜ੍ਹਵਾਨ ਥਾਣਾ ਰਾਮਪੁਰ ਬਰਕੋਨੀਆ ਦੇ ਵਾਸੀ ਹਨ।
ਫਿਲਹਾਲ ਸੰਤਾਰਾ ਦੇਵੀ (55) ਪਤਨੀ ਅਮਰਨਾਥ ਅਗਰੀਆ, ਵਿਮਲੇਸ਼ (12) ਪੁੱਤਰ ਛੋਟੇ ਲਾਲ ਅਗਰੀਆ ਲਾਪਤਾ ਹਨ। ਪੁਲਸ ਅਤੇ ਬਚਾਅ ਟੀਮ ਉਨ੍ਹਾਂ ਦੀ ਭਾਲ ਕਰ ਰਹੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਨੇ 73 ਹਜ਼ਾਰ ਅਮਰੀਕੀ ਰਾਈਫਲਾਂ ਮੰਗਵਾਈਆਂ, 837 ਕਰੋੜ ਰੁਪਏ 'ਚ ਹੋਈ ਡੀਲ ਕੋਲਕਤਾ ਬਲਾਤਕਾਰ-ਕਤਲ ਕੇਸ: ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ, ਕੱਢਿਆ ਮਾਰਚ, ਪੁਲਿਸ ਨੇ ਕੀਤਾ ਲਾਠੀਚਾਰਜ ਮਹਾਰਾਸ਼ਟਰ ਦੇ ਰਤਨਾਗਿਰੀ 'ਚ ਨਰਸਿੰਗ ਵਿਦਿਆਰਥਣ ਨਾਲ ਬਲਾਤਕਾਰ ਜੰਮੂ-ਕਸ਼ਮੀਰ ਵਿੱਚ ਕਾਂਗਰਸ ਅਤੇ ਐੱਨਸੀ ਵਿਚਕਾਰ ਸੀਟ ਸ਼ੇਰਿੰਗ ਫਾਈਨਲ, 90 ਵਿੱਚੋਂ, ਐੱਨਸੀ 51, ਕਾਂਗਰਸ 32 ਕਲਕੱਤਾ ਰੇਪ-ਕਤਲ ਮਾਮਲਾ, ਮੁਲਜ਼ਮ ਸੰਜੇ ਨੇ ਕਬੂਲ ਕੀਤਾ ਜ਼ੁਰਮ, ਘਟਨਾ ਤੋਂ ਪਹਿਲਾਂ ਪੀਤੀ ਸੀ ਸ਼ਰਾਬ, ਗਰਲਫਰੈਂਡ ਤੋਂ ਮੰਗੀਆਂ ਨਗਨ ਤਸਵੀਰਾਂ ਅਦਾਕਾਰਾ ਆਸ਼ਾ ਸ਼ਰਮਾ ਦਾ 88 ਸਾਲ ਦੀ ਉਮਰ ਦਿਹਾਂਤ ਮਿਸ ਇੰਡੀਆ 'ਚ ਇਕ ਵੀ ਦਲਿਤ-ਆਦੀਵਾਸੀ ਨਹੀਂ : ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨੇ ਕਿਹਾ- ਔਰਤਾਂ ਵਿਰੁੱਧ ਅਪਰਾਧ ਮੁਆਫ਼ੀਯੋਗ ਨਹੀਂ, ਦੋਸ਼ੀ ਬਚਣੇ ਨਹੀਂ ਚਾਹੀਦੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ- ਯੂਪੀਐੱਸ ਵਿੱਚ ਯੂ ਦਾ ਮਤਲਬ ਮੋਦੀ ਸਰਕਾਰ ਦਾ ਯੂ-ਟਰਨ 2026 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ ਦੱਖਣੀ ਅਭਿਨੇਤਾ ਵਿਜੈ, ਆਪਣੀ ਪਾਰਟੀ ਦਾ ਝੰਡਾ ਅਤੇ ਚੋਣ ਨਿਸ਼ਾਨ ਦਾ ਕੀਤਾ ਜਾਰੀ