Welcome to Canadian Punjabi Post
Follow us on

08

May 2024
ਬ੍ਰੈਕਿੰਗ ਖ਼ਬਰਾਂ :
ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਸੀਟ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖਲਪਟਿਆਲਾ 'ਚ ਬਾਲਟੀ 'ਚ ਡੁੱਬਕੇ 2 ਸਾਲਾ ਬੱਚੇ ਦੀ ਮੌਤ, ਬਾਥਰੂਮ ਵਿੱਚ ਖੇਡਦੇ ਹੋਏ ਵਾਪਰੀ ਘਟਨਾਹਰ ਸਿੱਖ 5 ਬੱਚੇ ਪੈਦਾ ਕਰੇ, ਜੇ ਸੰਭਾਲ ਨਹੀਂ ਸਕਦੇ ਤਾਂ ਇੱਕ ਬੱਚਾ ਖੁਦ ਰੱਖੋ, 4 ਮੈਨੂੰ ਦੇ ਦਿਓ : ਗਿਆਨੀ ਹਰਨਾਮ ਸਿੰਘ ਧੁੰਮਾਵਲਾਦੀਮੀਰ ਪੁਤਿਨ ਨੇ ਸਹੁੰ ਚੁੱਕੀ, ਰੂਸ ਦੇ ਰਾਸ਼ਟਰਪਤੀ ਵਜੋਂ ਆਪਣਾ 5ਵਾਂ ਕਾਰਜਕਾਲ ਕੀਤਾ ਸ਼ੁਰੂਐਸਟਰਾਜ਼ੇਨੇਕਾ ਨੇ ਦੁਨੀਆਂ ਭਰ ਤੋਂ ਕੋਵਿਡ ਵੈਕਸੀਨ ਵਾਪਿਸ ਮੰਗਵਾਈਭਾਰਤੀਆਂ ਨੂੰ ਰੂਸ-ਯੂਕਰੇਨ ਜੰਗ 'ਚ ਭੇਜਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰਉਨ੍ਹਾਂ ਨੇ ਮੈਨੂੰ ਆਪਣੇ ਕਮਰੇ 'ਚ ਰੋਕਿਆ ਸੀ, ਪੋਰਨ ਸਟਾਰ ਦੀ ਟਰੰਪ ਖਿਲਾਫ ਗਵਾਹੀ51 ਭਾਰਤੀ ਫੌਜੀ ਮਾਲਦੀਵ ਤੋਂ ਭਾਰਤ ਪਰਤੇ, ਭਾਰਤ ਦੌਰੇ 'ਤੇ ਆਉਣਗੇ ਮਾਲਦੀਵ ਦੇ ਵਿਦੇਸ਼ ਮੰਤਰੀ
 
ਅੰਤਰਰਾਸ਼ਟਰੀ

ਅਫਗਾਨਿਸਤਾਨ ਵਿੱਚ ਤੇਲ ਟੈਂਕਰਾਂ ਨੂੰ ਅੱਗ ਲੱਗਣ ਕਾਰਨ ਸੱਤ ਮੌਤਾਂ, 14 ਜ਼ਖਮੀ

May 04, 2021 01:34 AM

ਕਾਬੁਲ, 3 ਮਈ (ਪੋਸਟ ਬਿਊਰੋ)- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਉਤਰੀ ਕੰਢੇ ਉਤੇ ਤੇਲ ਦੇ ਕਈ ਟੈਂਕਰਾਂ ਵਿੱਚ ਅੱਗ ਲੱਗਣ ਕਾਰਨ ਸੱਤ ਜਣਿਆਂ ਦੀ ਮੌਤ ਹੋ ਗਈ ਤੇ 14 ਹੋਰ ਜ਼ਖਮੀ ਹੋ ਗਏ। ਘਟਨਾ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਸਥਾਨਕ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਅਰੀਆਨ ਨੇ ਦੱਸਿਆ ਕਿ ਜਾਂਚਕਰਤਾ ਸ਼ਨੀਵਾਰ ਦੇਰ ਰਾਤ ਵਾਪਰੀ ਘਟਨਾ ਵਿੱਚ ਸੜ ਕੇ ਸੁਆਹ ਹੋਏ ਤੇਲ ਦੇ ਟੈਂਕਰਾਂ ਅਤੇ ਇੱਕ ਗੈਸ ਸਟੇਸ਼ਨ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਰਹੇ ਹਨ। ਇਸ ਗੈਸ ਸਟੇਸ਼ਨ ਵਿੱਚ ਵੀ ਅੱਗ ਲੱਗ ਗਈ ਸੀ।ਇਸ ਗੱਲ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਅੱਗ ਅਚਾਨਕ ਲੱਗੀ ਜਾਂ ਜਾਣਬੁੱਝ ਕੇ ਲਾਈ ਗਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਹੈ, ਜਦੋਂ ਅਮਰੀਕਾ ਤੇ ਨਾਟੋ ਦੇ ਇਸ ਦੇਸ਼ ਵਿੱਚ ਬਚੇ ਫੌਜੀਆਂ ਦੀ ਵਾਪਸੀ ਸ਼ੁਰੂ ਹੋਈ ਹੈ, ਜੋ ਲਗਭਗ ਬੀਤੇ 20 ਸਾਲਾਂ ਤੋਂ ਏਥੇ ਹਨ। ਤਾਰਿਕ ਨੇ ਦੱਸਿਆ ਕਿ ਇੱਕ ਚੰਗਿਆੜੇ ਨਾਲ ਤੇਲ ਦੇ ਟੈਂਕਰ ਵਿੱਚ ਅੱਗ ਲੱਗ ਗਈ। ਇਸ ਮਗਰੋਂ ਅੱਗ ਨੇ ਤੇਲ ਦੇ ਕਈ ਹੋਰ ਟੈਂਕਰਾਂ ਨੂੰ ਲਪੇਟ ਵਿੱਚ ਲੈ ਲਿਆ ਅਤੇ ਇਹ ਭਿਆਨਕ ਰੂਪ ਧਾਰਨ ਕਰ ਗਈ। ਕਾਬੁਲ ਦੇ ਉਤਰੀ ਕੰਢੇ ਉਤੇ ਟੈਂਕਰਾਂ ਨੂੰ ਲੱਗੀ ਇਸ ਅੱਗ ਨੇ ਕਈ ਘਰਾਂ ਤੇ ਇੱਕ ਗੈਸ ਸਟੇਸ਼ਨ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਇਸ ਕਾਰਨ ਕਈ ਢਾਂਚੇ ਤਬਾਹ ਹੋ ਗਏ ਅਤੇ ਕਾਬੁਲ ਦੇ ਬਹੁਤੇ ਇਲਾਕਿਆਂ ਵਿੱਚ ਬਿਜਲੀ ਗੁਲ ਹੋ ਗਈ। ਇਸੇ ਦੌਰਾਨ ਅੱਗ ਕਾਰਨ ਸੜੇ ਟਰੱਕਾਂ ਦੇ ਚਾਲਕਾਂ ਨੇ ਕੱਲ੍ਹ ਸੜਕ ਜਾਮ ਕਰ ਕੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।ਉਨ੍ਹਾਂ ਦੱਸਿਆ ਕਿ ਇੱਕ ਤੋਂ ਇੱਕ ਬਾਅਦ ਤਿੰਨ ਟਰੱਕਾਂ ਵਿੱਚ ਧਮਾਕੇ ਹੋਏ। ਉਨ੍ਹਾਂ ਕਿਹਾ ਕਿ ਅੱਗ ਕਾਰਨ ਲਗਭਗ 100 ਟਰੱਕ ਸੜਨ ਦਾ ਖਦਸ਼ਾ ਹੈ। ਘਟਨਾ ਮਗਰੋਂ ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਅਮਲੇ ਨੇ ਕਾਫੀ ਜੱਦੋਜਹਿਦ ਮਗਰੋਂ ਅੱਗ ਉਤੇ ਕਾਬੂ ਪਾਇਆ। ਸੜ ਕੇ ਸੁਆਹ ਹੋਏ ਸਾਮਾਨ 'ਚੋਂ ਕੱਲ੍ਹ ਸਵੇਰ ਸਮੇਂ ਵੀ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਵਲਾਦੀਮੀਰ ਪੁਤਿਨ ਨੇ ਸਹੁੰ ਚੁੱਕੀ, ਰੂਸ ਦੇ ਰਾਸ਼ਟਰਪਤੀ ਵਜੋਂ ਆਪਣਾ 5ਵਾਂ ਕਾਰਜਕਾਲ ਕੀਤਾ ਸ਼ੁਰੂ ਐਸਟਰਾਜ਼ੇਨੇਕਾ ਨੇ ਦੁਨੀਆਂ ਭਰ ਤੋਂ ਕੋਵਿਡ ਵੈਕਸੀਨ ਵਾਪਿਸ ਮੰਗਵਾਈ ਭਾਰਤੀਆਂ ਨੂੰ ਰੂਸ-ਯੂਕਰੇਨ ਜੰਗ 'ਚ ਭੇਜਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ ਉਨ੍ਹਾਂ ਨੇ ਮੈਨੂੰ ਆਪਣੇ ਕਮਰੇ 'ਚ ਰੋਕਿਆ ਸੀ, ਪੋਰਨ ਸਟਾਰ ਦੀ ਟਰੰਪ ਖਿਲਾਫ ਗਵਾਹੀ 51 ਭਾਰਤੀ ਫੌਜੀ ਮਾਲਦੀਵ ਤੋਂ ਭਾਰਤ ਪਰਤੇ, ਭਾਰਤ ਦੌਰੇ 'ਤੇ ਆਉਣਗੇ ਮਾਲਦੀਵ ਦੇ ਵਿਦੇਸ਼ ਮੰਤਰੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ 5ਵੀਂ ਵਾਰ ਰੱਦ ਸੁਨੀਤਾ ਵਿਲੀਅਮਜ਼ ਦਾ ਪੁਲਾੜ ਯਾਨ ਨਹੀਂ ਉੱਡਿਆ, ਮਿਸ਼ਨ ਮੁਲਤਵੀ, ਰਾਕੇਟ ਹੋਇਆ ਖਰਾਬ, 10 ਮਈ ਨੂੰ ਦੁਬਾਰਾ ਉਡਾਨ ਸੰਭਵ ਇਜ਼ਰਾਈਲੀ ਫੌਜ ਟੈਂਕਾਂ ਨਾਲ ਗਾਜ਼ਾ ਦੇ ਰਾਫਾ ਖੇਤਰ ਵਿੱਚ ਦਾਖਲ ਹੋਈ, ਮਿਸਰ ਨਾਲ ਲੱਗਦੀ ਸਰਹੱਦ 'ਤੇ ਕੀਤਾ ਕਬਜ਼ਾ ਭਾਰਤੀ ਕੋਸਟ ਗਾਰਡ ਨੇ ਅਰਬ ਸਾਗਰ 'ਚ ਫੜ੍ਹਿਆ ਇੱਕ ਈਰਾਨੀ ਮੱਛੀ ਫੜ੍ਹਨ ਵਾਲਾ ਬੇੜਾ, ਪਾਸਪੋਰਟ ਜ਼ਬਤ ਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀ ਦਾ ਕਤਲ, ਦੋਸਤਾਂ ਨੇ ਹੀ ਮਾਰਿਆ ਚਾਕੂ