ਇਹ ਪਾਵਨ ਅਸਥਾਨ ਲਾਹੌਰ ਸ਼ਹਿਰ ਦੇ ਬਜ਼ਾਰ ਚੂਨਾ ਮੰਡੀ ਅੰਦਰ ਹੈ । ਇਸ ਦੇ ਨੇੜੇ ਹੀ ਪ੍ਰਕਾਸ਼ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਹੈ । ਗੁਰੂ ਰਾਮਦਾਸ ਜੀ ਦੇ ਵੱਡੇ ਵਡੇਰੇ ਲਾਹੌਰ ਦੇ ਰਹਿਣ ਵਾਲੇ ਸਨ । ਗੁਰੂ ਸਾਹਿਬ ਆਪਣੇ ਭਰਾ ਦੇ ਪੁੱਤਰ ਦੇ ਵਿਆਹ ਤੇ ਆਪ ਤਾਂ ਨਾਂ ਆਏ ਪਰ ਉਹਨਾਂ ( ਗੁਰੂ ) ਅਰਜਨ ਦੇਵ ਜੀ ਨੂੰ ਭੇਜ ਦਿੱਤਾ ਤੇ ਫਰਮਾਇਆ ਕਿ ਜਦ ਤੱਕ ਬੁਲਾਵਾ ਨਾਂ ਆਏ, ਆਉਣਾ ਨਹੀਂ । ਕਾਫੀ ਸਮਾਂ ਬੀਤ ਗਿਆ । ਗੁਰੂ ਅਰਜਨ ਦੇਵ ਜੀ ਨੇ ਗੁਰੂ ਪਿਤਾ ਵੱਲ ਤਿੰਨ ਚਿੱਠੀਆਂ ਲਿਖੀਆਂ । ਦੋ ਚਿੱਠੀਆਂ ਬਾਬਾ ਪ੍ਰਿਥੀ ਚੰਦ ਦੇ ਹੱਥ ਆਉਣ ਕਾਰਨ ਗੁਰੂ ਜੀ ਪਾਸ ਨਾਂ ਪਹੁੰਚੀਆਂ, ਤੀਜੀ ਚਿੱਠੀ ਪਹੁੰਚ ਗਈ ਜਿਸ ਵਿੱਚ ਪਹਿਲੇ ਦੋ ਪੁੱਤਰਾਂ ਬਾਰੇ ਵੀ ਲਿਖਿਆ ਸੀ । ਖਤ ਵਿੱਚ ਲਿਖਿਆ ਸੀ :
ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ ਇਸ ਅਸਥਾਨ ਨੂੰ ਧਰਮਸ਼ਾਲਾ ਗੁਰੂ ਰਾਮਦਾਸ ਵੀ ਆਖਿਆ ਜਾਂਦਾ ਹੈ । ਇਸ ਦੇ ਅਹਾਤੇ ਅੰਦਰ ਹੀ ਦੀਵਾਨਖਾਨਾ ਗੁਰੂ ਅਰਜਨ ਦੇਵ ਜੀ ਹੈ। । ਮਹਾਰਾਜਾ ਰਣਜੀਤ ਸਿੰਘ ਨੇ ਇਸ ਥਾਂ ਇੱਕ ਵਿਸ਼ਾਲ ਇਮਾਰਤ ਵੀ ਬਣਵਾਈ ਜੋ ਲਾਹੌਰ ਕਾਰਪੋਰੇਸ਼ਨ ਦੇ ਕਾਰਡ ਨੰ: - 2143 ਅਧੀਨ ਦਰਜ ਹੈ । ਜਨਮ ਅਸਥਾਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਸੰਗਤਾਂ ਇੱਥੋਂ ਪੈਦਲ ਜਾਇਆ ਕਰਦੀਆਂ ਸਨ । 1927 ਤੋਂ 1947 ਤੱਕ ਇਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਰਿਹਾ, ਹੁਣ ਮਹਿਕਮਾ ਔਕਾਫ ਪਾਸ ਹੈ, ਜਿਹਨੇ ਇਸ ਵਿੱਚ ਲੋਕਾਂ ਨੂੰ ਵਸਾਇਆ ਹੋਇਆ ਹੈ । ਸੰਗਤਾਂ ਦਰਸ਼ਨ ਵੀ ਨਹੀਂ ਕਰ ਸਕਦੀਆਂ। ਇਸ ਦੇ ਨਾਂ ਚਾਰ ਦੁਕਾਨਾਂ ਅਤੇ 18 ਘੁਮਾਉਂ ਜ਼ਮੀਨ ਪਿੰਡ ਰਾਣਾ ਭੱਟੀ, ਸ਼ਾਹਦਰਾ ਵਿੱਚ ਹੈ ।