ਇਹ ਉਹ ਇਤਿਹਾਸਕ ਥਾਂ ਹੈ, ਜਿੱਥੇ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 23 ਅੱਸੂ 10 ਸੁਦੀ ਸੰਮਤ 1596 ਮੂਜਬ 22 ਸਤੰਬਰ 1539 ਨੂੰ ਦੇਹ ਤਿਆਗੀ ਸੀ । ਇਸ ਅਸਥਾਨ ਤੱਕ ਅੱਪੜਨ ਵਾਸਤੇ ਰੇਲਵੇ ਸਟੇਸ਼ਨ ਦਰਬਾਰ ਸਾਹਿਬ ਲਗਦਾ ਹੈ ਜੋ ਲਾਹੌਰ ਨਾਰੋਵਾਲ ਰੇਲਵੇ ਲਾਈਨ ਉੱਤੇ ਹੈ । ਇੱਥੋਂ ਕੋਈ ਚਾਰ ਕਿਲੋਮੀਟਰ ਪੂਰਬ ਵੱਲ ਰਾਵੀ ਦਰਿਆ ਦੇ ਕਿਨਾਰੇ ਇਸ ਪਾਵਨ ਅਸਥਾਨ ਤੱਕ ਪੈਦਲ ਜਾਣਾ ਪੈਂਦਾ ਹੈ ।
ਅਜੋਕੀ ਇਮਾਰਤ ਦੀ ਉਸਾਰੀ ਮਹਾਰਾਜਾ ਭੁਪਿੰਦਰ ਸਿੰਘ, ਮਹਾਰਾਜਾ ਪਟਿਆਲਾ ਦੀ ਦਿੱਤੀ ਇੱਕ ਲੱਖ ਪੈਂਤੀ ਹਜ਼ਾਰ ਛੇ ਸੌ ਰੁਪਏ ਦੀ ਰਕਮ ਨਾਲ ਉਸਾਰੀ ਗਈ। ਇਮਾਰਤ ਦੀ ਹੁਣ 1995 ਵਿੱਚ ਪਾਕਿਸਤਾਨ ਸਰਕਾਰ ਵੱਲੋਂ ਇੱਕ ਵਾਰ ਫਿਰ ਲੱਖਾਂ ਰੁਪਏ ਲਾ ਕੇ ਮੁਰੰਮਤ ਕਰਵਾਈ ਗਈ। ਇਮਾਰਤ ਸੁੰਦਰ ਤੇ ਵਿਸ਼ਾਲ ਹੈ । ਜੰਗਲ ਅਤੇ ਰਾਵੀ ਦੇ ਕਿਨਾਰੇ ਹੋਣ ਕਰਕੇ ਸੇਵਾ ਸੰਭਾਲ ਬਹੁਤ ਹੀ ਔਖਾ ਕੰਮ ਹੈ।