ਇਸ ਅਸਥਾਨ ਉੱਤੇ 24 ਅੱਸੂ ਸੰਮਤ 1591 (24 ਸਤੰਬਰ 1534) ਨੂੰ ਸਤਿਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ । ਸਤਿਗੁਰੂ ਜੀ ਨੇ ਉਮਰ ਦੇ ਪਹਿਲੇ ਸੱਤ ਸਾਲ ਇੱਥੇ ਹੀ ਗੁਜ਼ਾਰੇ। ਇਹ ਅਸਥਾਨ ਚੂਨਾ ਮੰਡੀ ਬਜ਼ਾਰ ਵਿੱਚ ਹੈ। ਗੁਰੂ ਸਾਹਿਬ ਦਾ ਜੱਦੀ ਮਕਾਨ ਬਹੁਤ ਛੋਟਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ “ਨਕੀਈਨ” ਨੇ ਆਪਣੇ ਸਪੁੱਤਰ ਖੜਕ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਇਸ ਯਾਦਗਾਰ ਅਸਥਾਨ ਤੇ ਨਵੀਂ ਇਮਾਰਤ ਬਣਵਾਈ । ਇਹ 122/6% 97- 6 ਫੁੱਟ ਦੀ ਵਿਸ਼ਾਲ ਇਮਾਰਤ ਹੈ । ਇਸ ਇਤਿਹਾਸਕ ਇਮਾਰਤ ਦਾ ਨਕਸ਼ਾ ਹਰਿਮੰਦਰ ਸਾਹਿਬ ਜੀ ਨਾਲ ਮਿਲਦਾ ਜੁਲਦਾ ਹੈ। ਪੱਛਮ ਵੱਲ ਖੁੱਲਾ ਵਿਹੜਾ ਹੈ । ਨਿਸ਼ਾਨ ਸਾਹਿਬ ਦੱਖਣ ਪੱਛਮ ਕੋਨੇ ਵਿੱਚ ਹੈ । ਸਿੰਘ ਸਭਾ ਲਹਿਰ ਦਾ ਅਰੰਭ ਇਸੇ ਸਥਾਨ ਤੋਂ ਹੀ ਹੋਇਆ ਸੀ । 1927 ਤੋ 1947 ਤੱਕ ਇਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਰਿਹਾ। ਹੁਣ ਮਹਿਕਮਾ ਔਕਾਫ ਕੋਲ ਹੈ। ਇਸ ਅਸਥਾਨ ਦੇ ਨਾਂ ਅੱਠ ਦੁਕਾਨਾਂ ਹਨ ।