ਇਹ ਪਿੰਡ ਜੋ ਹਫਤ ਮਦਰ ਦੇ ਨਾਮ ਤੋਂ ਪ੍ਰਸਿੱਧ ਹੈ, ਭਾਈ ਫੇਰੂ ਮੁੰਡਾ ਰੋਡ ਉੱਤੇ ਜਾਤ ਤੋਂ ਅੱਗੇ ਹੈ। ਮੇਨ ਰੋਡ ਤੋਂ ਕੋਈ ਪੰਜ ਕਿਲੋਮੀਟਰ ਨਿੱਕੀ ਸੜਕ ਇਸ ਪਿੰਡ ਵਿੱਚ ਜਾਦੀ ਹੈ। ਇਸ ਦੀ ਤਹਿਸੀਲ ਨਨਕਾਣਾ ਸਾਹਿਬ ਤੇ ਜ਼ਿਲਾ ਸ਼ੇਖੂਪੁਰਾ ਹੈ। ਇਸ ਪਿੰਡ ਦੇ ਗੁਰਦੁਆਰੇ ਦਾ ਨਾਮ ਗੁਰਦੁਆਰਾ ਸੱਚੀ ਮੰਜੀ ਪਹਿਲੀ ਪਾਤਿਸ਼ਾਹੀ ਵੀ ਹੈ। ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਲੰਘ ਗਿੱਲ ਜ਼ਿਮੀਦਾਰਾ ਪਾਸ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਥੇ ਚਰਨ ਪਾਏ ਅਤੇ ਪ੍ਰੇਮੀ ਸਿੱਖਾ ਨੂੰ ਸੋਟਾ ਬਖਸ਼ਿਸ਼ ਕੀਤਾ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਇੱਕ ਜੋੜੇ ਦਾ ਪੈਰ ਵੀ ਇੱਥੇ ਸੀ ਅਤੇ ਦੂਜਾ ਧੁਨੀ ਜਿ਼ਲਾ ਹਾਫਿਜ਼ਾਬਾਦ ਵਿੱਚ ਸੀ । ਸਵਾ ਰੁਪਈਆ ਲੈ ਕੇ ਦਰਸ਼ਨ ਕਰਵਾਏ ਜਾਦੇ ਸਨ। ਗੁਰਦੁਆਰਾ ਸਾਹਿਬ ਢਹਿ ਚੁੱਕਿਆ ਹੈ। ਕੁਝ ਹਿੱਸੇ ਹੀ ਬਚੇ ਹਨ ਜੋ ਤੁਸੀ ਤਸਵੀਰ ਵਿੱਚ ਵੇਖ ਸਕਦੇ ਹੋ।