ਪਿੰਡ ਤੁਰਗੇ ਕਸੂਰ ਫਿਰੋਜ਼ਪੁਰ ਰੋਡ ਉੱਤੇ ਸਟੀਲ ਬਾਗ ਵਾਲੀ ਪੁਰਾਣੀ ਮਹਿਸੂਲ ਚੰਗੀ, ਜੋ ਕਿ ਡਿਸਟਰਿਕਟ ਹਸਪਤਾਲ ਦੇ ਸਾਹਮਣੇ ਸੀ, ਤੋਂ ਇੱਕ ਸੜਕ ਨਿਕਲਦੀ ਹੈ ਜਿਹਨੂੰ ਕਾਦੀਵਿੰਡ ਰੋਡ ਆਖਿਆ ਜਾਦਾ ਹੈ, ਇਸ ਸੜਕ ਉੱਤੇ ਪਿੰਡ ਕਾਦੀਵਿੰਡ ਤੋਂ ਅੱਗੇ ਪਿੰਡ ਤੁਰਗੇ ਦੇ ਥੇਹ ਉੱਤੇ ਜੋ ਕਿ ਕਾਦੀਵਿੰਡ ਤੋਂ ਪੂਰਬ ਵੱਲ ਨੂੰ ਕੋਈ ਇੱਕ ਕਿਲੋਮੀਟਰ ਦੀ ਵਿੱਥ ਉੱਤੇ ਹੈ, ਇਸ ਦੇ ਕੋਲ ਇਹ ਅਸਥਾਨ ਆਪਣੀਆ ਸ਼ਾਨਾ ਵਿਖਾ ਰਿਹਾ ਹੈ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਕਸੂਰ ਨੂੰ ਜਾ ਰਹੇ ਸਨ ਤੇ “ਕਾਦੀਵਿੰਡ ਦੇ ਲੋਕਾ ਨੇ ਪ੍ਰੇਮ ਪ੍ਰਗਟ ਕੀਤਾ । ਬੇਨਤੀ ਮੰਨ ਕੇ ਗੁਰੂ ਜੀ ਇੱਥੇ ਠਹਿਰੇ । ਨਿੱਕਾ ਜਿਹਾ ਅਸਥਾਨ ਬਣਿਆ ਹੋਇਆ ਹੈ। ਇੱਥੇ ਪਾਸ ਹੀ ਉਹ ਬਿਰਛ ਸਨ ਜਿਸ ਨਾਲ ਗੁਰੂ ਜੀ ਨੇ ਘੋੜੇ ਦੀ ਅਗਾੜੀ ਪਿਛਾੜੀ ਬੰਨੀ ਸੀ । ਇਹ ਰੁੱਖ ਹੁਣ ਅਲੋਪ ਹੋ ਚੁੱਕੇ ਹਨ । ਗੁਰਦੁਆਰੇ ਦੇ ਨਾਲ ਢਾਈ ਘੁਮਾਉ ਜ਼ਮੀਨ ਭਾਈ ਸੁਲੱਖਣ ਸਿੰਘ ਜੀ ਕਾਦੀਵਿੰਡ ਵਾਲੇ ਵੱਲੋਂ ਹੈ । ਢਾਈ ਘੁਮਾਉ ਜ਼ਮੀਨ ਪਿੰਡ ਵੱਲੋ ਹੈ । ਮੇਲਾ ਵਿਸਾਖੀ ਨੂੰ ਲਗਦਾ ਸੀ ।