ਇਹ ਅਸਥਾਨ ਜਿਹਲਮ ਸ਼ਹਿਰ ਤੋਂ ਕੋਈ 24 ਕਿਲੋਮੀਟਰ ਪੱਛਮ ਵੱਲ ਇੱਕ ਪਹਾੜੀ ਉੱਤੇ ਹੈ। ਇਸ ਅਸਥਾਨ ਨੂੰ ਟਿੱਲਾ ਜੋਗੀਆਂ ਵੀ ਆਖਿਆ ਜਾਂਦਾ ਹੈ । ਇੱਥੇ ਹੀ ਪੰਜਾਬੀ ਲੋਕ ਕਥਾ ਹੀਰ ਰਾਂਝੇ ਦੇ ਮੁੱਖ ਪਾਤਰ ਰਾਂਝੇ ਨੇ ਬਾਲ ਨਾਥ ਜੋਗੀ ਤੋਂ ਕੰਨ ਪੜਵਾਏ ਅਤੇ ਜੋਗ ਲਈ । ਬਾਲ ਗੁੰਦਾਈ ਇੱਕ ਜੋਗੀ ਦਾ ਨਾਂ ਸੀ । ਜੋ ਇਸ ਟਿੱਲੇ ਉੱਤੇ ਰਹਿੰਦਾ ਸੀ । ਇਹ ਪਰਉਪਕਾਰੀ ਭਜਨੀਕ ਸਾਧੂ ਸੀ । ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਇਸ ਦੇ ਆਸ਼ਰਮ ਪਧਾਰੇ। ਇਹ ਸਤਿਗੁਰ ਜੀ ਦੇ ਬਚਨ ਸੁਣ ਕੇ ਆਪ ਜੀ ਦਾ ਸ਼ਰਧਾਲੂ ਹੋਇਆ । ਬਾਲ ਗੁੰਦਾਈ ਦਿਰਾ ਪੁੰਨ ਗਏ ( ਨਾ ) ਜਿੱਥੇ ਗੁਰੂ ਸਾਹਿਬ ਬਿਰਾਜੇ ਸਨ, ਉੱਥੇ ਆਪ ਜੀ ਦੇ ਚਰਨ ਚਿੰਨ ਪੱਥਰ ਉੱਤੇ ਉੱਕਰੇ ਹੋਏ ਸਨ । ਜੋ ਹੁਣ ਅਲੋਪ ਹੋ ਚੁੱਕੇ ਹਨ । ਛੋਟਾ ਜਿਹਾ ਦਰਬਾਰ ਬਣਿਆ ਹੋਇਆ ਹੈ । ਇਸ ਦੇ ਨਾਲ ਇੱਕ ਸੁੰਦਰ ਸਰੋਵਰ ਹੈ । ਪੁਜਾਰੀ ਨਾਂਗੇ ਸਾਧੂ ਸਨ। ਗੁਰਦੁਆਰੇ ਦੇ ਨਾਂ 15 ਘੁਮਾਉਂ ਜਮੀਨ ਜੰਗਲ ਹੈ ॥
ਇਸ ਥਾਂ ਜਾਣ ਵਾਸਤੇ ਜਿਹਲਮ ਜਾਂ ਦੀਨੇ ਤੋਂ ਆਪਣੀ ਹੀ ਸਵਾਰੀ ਤੇ ਜਾਇਆ ਜਾ ਸਕਦਾ ਹੈ । ਉਸ ਤੋਂ ਬਿਨਾਂ ਇੱਕ ਦਿਨ ਵਿੱਚ ਜਾ ਕੇ ਮੁੜਨਾ ਔਖਾ ਹੈ । ਪਹਾੜ ਦੀ ਚੋਟੀ ਉੱਤੇ ਬਹੁਤ ਹੀ ਸੁੰਦਰ ਦ੍ਰਿਸ਼ ਅਤੇ ਮੌਸਮ ਹੁੰਦਾ ਹੈ, ਜੋ ਹਰ ਜਾਣ ਵਾਲੇ ਨੂੰ ਆਪਣੀ ਸੁੰਦਰਤਾ ਦੇ ਮੰਤਰ ਵਿੱਚ ਕੀਲ ਲੈਦਾ ਹੈ।