Welcome to Canadian Punjabi Post
Follow us on

30

June 2024
 
ਦੇਸ਼ ਦੁਨੀਆ

ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਕਟਾਸ ਜਿ਼ਲਾ ਚੱਕਵਾਲ

March 05, 2020 09:48 AM

ਕਟਾਸ ਹਿੰਦੂਆਂ ਦਾ ਇੱਕ ਬਹੁਤ ਹੀ ਪਵਿੱਤਰ ਅਸਥਾਨ ਹੈ । ਇਹ ਅਸਥਾਨ ਚੋਆ ਸੋਦਨ ਸ਼ਾਹ, ਜ਼ਿਲਾ ਚੱਕਵਾਲ ਤੋਂ ਉੱਤੇ ਪਹਾੜੀ ਉੱਤੇ ਕੋਈ ਛੇ ਕਿਲੋਮੀਟਰ ਹੈ। ਇਸ ਅਸਥਾਨ ਦਾ ਜ਼ਿਕਰ ਸਾਨੂੰ ਮਹਾਂਭਾਰਤ ਵਿੱਚ ਵੀ ਮਿਲਦਾ ਹੈ । ਹਿੰਦੂ ਵਿਸ਼ਵਾਸ਼ ਅਨੁਸਾਰ ਕਟਾਸ ਅਤੇ ਪੁਸ਼ਕਰ “ਅਜਮੇਰ” ਦੋਵੇਂ ਸ਼ਿਵ ਜੀ ਦੀਆ ਅੱਖਾਂ ਹਨ। ਇੱਥੇ ਹੀ ਪਾਰਸ ਨਾਥ ਜੋਗੀ ਨੇ ਪ੍ਰਾਣ ਤਿਆਗੇ । ਇੱਥੇ ਹੀ ਸਤਿਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ । ਆਪ ਪਹਿਲੀ ਵਿਸਾਖ ਨੂੰ ਕਟਾਸ ਆਏ । ਆਪ ਦੇ ਅਸਥਾਨ ਨੂੰ ਨਾਨਕ ਨਿਵਾਸ ਆਖਿਆ ਜਾਂਦਾ ਸੀ। ਇੱਥੇ ਬਹੁਤ ਸਾਰੇ ਜੋਗੀਆਂ, ਰਿਸ਼ੀਆਂ, ਮੁਨੀਆਂ ਨੇ ਤੱਪ ਕੀਤਾ ਹੈ, ਜਿਹਨਾਂ ਦੇ ਅਸਥਾਨ ਬਣੇ ਹੋਏ ਹਨ । ਇਹਨਾਂ ਥਾਵਾਂ ਉੱਤੇ ਤਖਤੀਆ ਨਾਂ ਲੱਗੀਆ ਹੋਣ ਕਰਕੇ ਇਹਨਾਂ ਥਾਵਾਂ ਨੂੰ ਵੱਖ ਵੱਖ ਕਰਨਾ ਬਹੁਤ ਹੀ ਔਖਾ ਹੈ । . ਇਹ ਅਸਥਾਨ ਇਸ ਪੱਖੋਂ ਵੀ ਇਤਿਹਾਸਕ ਹੈ ਕਿ ਇੱਥੇ ਬਹਿ ਕੇ ਅੱਬੂ ਰਿਹਾਨ ਅਲਬੈਰੂਨੀ ਨੇ ਜ਼ਮੀਨ ਦਾ ਘੇਰਾ ਨਾਪਿਆ । ਇੱਥੇ ਹੀ ਉਹਨੇ ਸੰਸਕ੍ਰਿਤ ਵਿਦਿਆ ਲਈ ਤੇ ਫਿਰ ਜਗਤ ਪ੍ਰਸਿੱਧ ਪੁਸਤਕ “ ਕਿਤਾਬ-ਉਲ-ਹਿੰਦ " ਲਿਖੀ । ਹੁਣ ਵੀ ਹਰ ਸਾਲ ਹਿੰਦੂ ਯਾਤਰੀਆਂ ਦਾ ਇੱਕ ਜਥਾ ਭਾਰਤ ਤੋਂ ਦਰਸ਼ਨਾਂ ਤੇ ਪੂਜਾ ਪਾਠ ਵਾਸਤੇ ਆਉਂਦਾ ਹੈ । ਇਸ ਤਵਾਰੀਖੀ ਅਸਥਾਨ ਦੇ ਨਿਸ਼ਾਨ ਸਰਕਾਰੀ ਅਣਗਹਿਲੀ ਕਰਕੇ ਮਿਟਦੇ ਜਾ ਰਹੇ ਹਨ ਜੋ ਕਿ ਇੱਕ ਬਹੁਤ ਹੀ ਵੱਡਾ ਤਵਾਰੀਖੀ ਜੁਲਮ ਹੈ ।

 
Have something to say? Post your comment