ਇਹ ਇਤਿਹਾਸਕ ਅਸਥਾਨ ਪਿਸ਼ਾਵਰ ਸ਼ਹਿਰ ਦੇ ਮੁਹੱਲਾ ਗੰਜ ਵਿੱਚ ਹੈ। ਇਸ ਨੂੰ ਗੁਰ ਹੱਟੜੀ ਅਤੇ ਧਰਮਸ਼ਾਲਾ ਬਾਬਾ ਸ੍ਰੀ ਚੰਦ ਵੀ ਆਖਿਆ ਜਾਂਦਾ ਹੈ।
ਪੁਰਾਤਨ ਜਨਮ ਸਾਖੀਆਂ ਅਨੁਸਾਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਚੌਥੀ ਉਦਾਸੀ ਸਮੇਂ ਤਸ਼ਰੀਫ ਲਿਆਏ। ਇੱਥੇ ਇੱਕ ਮੁਸਲਮਾਨ ਅਬਦੁਲ ਰਹਿਮਾਨ ਜੋ ਚਮੜੇ ਦਾ ਵਿਉਪਾਰੀ ਸੀ, ਉਸ ਨੇ ਸਤਿਗੁਰੂ ਜੀ ਦੇ ਪੈਰਾਂ ਵਿੱਚ ਜੁੱਤੀ ਪੁਆਈ। ਗੁਰੂ ਨਾਨਕ ਦੇਵ ਜੀ ਨੇ ਪ੍ਰਸੰਨ ਹੋ ਕੇ ਆਪਣੀ ਪੁਰਾਣੀ ਜੁੱਤੀ ਉਸ ਨੂੰ ਬਖਸ਼ੀ, ਜੋ ਚਾਰ ਪੀੜੀਆਂ ਤੱਕ ਉਹਨਾ ਦੇ ਕੋਲ ਰਹੀ। ਫਿਰ ਰਹੀਮ ਖਾਂ ਉਸਨੂੰ “ ਮੋਤਾ ਸਿੰਘ ਨੇ ਉਹ ਪਾਵਨ ਜੋੜਾ ਆਪਣੇ ਇੱਕ ਮਿੱਤਰ ਮਨਾ ਸਿੰਘ ਨੂੰ ਦਿੱਤਾ, ਉਹਦਾ ਮੁਤਬੰਨਾ ( ਲੈ ਪਾਲਕ ) ਭਾਈ ਨੱਥਾ ਸਿੰਘ ਨੇ ਉਹਨੂੰ ਪ੍ਰੇਮ ਨਾਲ ਰੱਖਿਆ। 1934 ਨੂੰ ਇਹ ਜੋੜਾ ਪਟਿਆਲੇ ਵਿੱਚ ਗੁਰਬਖਸ਼ ਸਿੰਘ ਨਾਮੀ ਇੱਕ ਸੱਜਣ ਦੇ ਘਰ ਮੌਜੂਦ ਸੀ।
ਅਬਦੁਲ ਰਹਿਮਾਨ ਦੀ ਹੱਟੀ ਵਾਲੀ ਥਾਂ ਉੱਤੇ ਬਾਬਾ ਸ੍ਰੀ ਚੰਦ ਜੀ ਨੇ ਇੱਕ ਧਰਮਸ਼ਾਲਾ ਬਣਵਾਈ, ਜੋ “ਗੁਰ ਹੱਟੜੀ” ਅਤੇ “ ਧਰਮਸ਼ਾਲਾ ਬਾਬਾ ਸ੍ਰੀ ਚੰਦ ” ਦੇ ਨਾਂ ਤੋਂ ਸਾਰੀ ਇਮਾਰਤ ਢਾਹ ਕੇ ਨਵੀਂ ਬਣਾਈ ਗਈ ਹੈ ਤੇ ਇਸ ਵਿੱਚ ਬੱਚਿਆਂ ਦਾ ਸਕੂਲ ਹੈ। ਹੋਤੀ ਮਰਦਾਨ ਲੈ ਗਿਆ, ਸਰਦਾਰ ਮੋਤਾ ਸਿੰਘ ਕੋਲ ਅਮਾਨਤ ਰੱਖ ਕੇ ਆਪ ਚਲਾ ਗਿਆ ਤੇ ਮੁੜ ਕਦੇ ਵਾਪਸ ਨਾ ਆਇਆ। ਸਿੱਧ ਹੋ ਗਈ। ਹੁਣ ਇਸ ਪਾਵਨ ਅਸਥਾਨ ਦਾ ਕੇਵਲ ਬਹਾ ਹੀ ਖਲੋਤਾ ਹੈ।ਬਾਕੀ ਸਾਰੀ ਇਮਾਰਤ ਢਾਹ ਕੇ ਨਵੀਂ ਬਣਾਈ ਗਈ ਹੈ ਤੇ ਇਸ `ਚ ਬੱਚਿਆਂ ਦਾ ਸਕੂਲ ਹੈ।