ਤਹਿਸੀਲ ਸ਼ੱਕਰਗੜ, ਥਾਣਾ ਸ਼ਾਹ ਗਰੀਬ ਦਾ ਇੱਕ ਪਿੰਡ ਜੋ ਰੇਲਵੇ ਸਟੇਸ਼ਨ ਨਾਰੋਵਾਲ ਤੋਂ 9 ਮੀਲ ਦੱਖਣ ਹੈ, ਇਹ ਪਿੰਡ ਕੰਜਰੋੜ ਤੋਂ ਈਸਾ ਜਾਣ ਵਾਲੀ ਸੜਕ ਉੱਤੇ ਈਸਾ ਤੋਂ ਕੋਈ ਚਾਰ ਕਿਲੋਮੀਟਰ ਪਹਿਲਾਂ ਆਉਂਦਾ ਹੈ। ਇਸ ਪਿੰਡ ਦੇ ਬਾਹਰ ਪੂਰਬ ਵੱਲ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਸੀ। ਸਤਿਗੁਰੂ ਜੀ ਕਰਤਾਰਪੁਰ ਤੋਂ ਸਿਆਲਕੋਟ ਜਾਂਦੇ ਹੋਏ ਇਸ ਥਾਂ ਇੱਕ ਬੇਰੀ ਦੇ ਰੁੱਖ ਹੇਠਾਂ ਬਿਰਾਜੇ ਸਨ। ਉਸ ਬੇਰੀ ਪਾਸ ਇੱਕ ਛੋਟਾ ਜਿਹਾ ਗੁਰਦੁਆਰਾ ਸੀ । ਹੁਣ ਨਾਂ ਤਾਂ ਬੇਰੀ ਹੈ ਤੇ ਨਾਂ ਹੀ ਗੁਰਦੁਆਰਾ ਸਾਹਿਬ। ਕੇਵਲ ਮਿੱਟੀ ਦਾ ਇੱਕ ਦੇਰ ਹੀ ਹੈ।1952 ਵਿੱਚ ਰਾਵੀ ਦੇ ਹੜ੍ਹ ਨਾਲ ਇਹ ਪਾਵਨ ਅਸਥਾਨ ਮਿੱਟੀ ਦਾ ਦੇਰ ਹੋ ਗਿਆ। ਪਿੰਡ ਅੰਦਰ ਪੱਕੇ ਗੁਰਦੁਆਰਾ ਸਾਹਿਬ ਅੰਦਰ ਪ੍ਰਕਾਸ਼ ਹੁੰਦਾ ਸੀ, ਉਹ ਅਸਥਾਨ ਹੁਣ ਵੀ ਹੈ। ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਇਸ ਦੇ ਨਾਂ ੫੦ ਘੁਮਾਉਂ ਜਮੀਨ ਲਾਈ। ਗਈ ਸੀ ਜੋ ਹੁਣ ਮਹਿਕਮਾ ਮਤਰੂਕਾ ਵਕਫ ਬੋਰਡ ਦੀ ਮਾਲਕੀ ਵਿੱਚ ਹੈ।