ਸਿਆਲਕੋਟ ਤੋਂ ਸੰਬੜਿਆਲ ਆਉਂਦਿਆ ਰੇਲਵੇ ਸਟੇਸ਼ਨ ਉੱਗੋਕੀ ਤੋਂ ਅੱਗੇ ਰੇਲਵੇ ਸਟੇਸ਼ਨ ਸਾਹੋਵਾਲ ਹੈ । ਇਹ ਸੜਕ ਦਾ ਸਟਾਪ ਵੀ ਹੈ । ਇੱਥੇ ਉੱਤਰ ਕੇ ਦੱਖਣ ਪੱਛਮ ਵਾਲੇ ਪਾਸੇ ਕੋਈ ਚਾਰ ਕਿਲੋਮੀਟਰ ਦੀ ਵਿੱਥ ਉੱਤੇ ਪਿੰਡ ਸਾਹੋਵਾਲ ਹੈ । ਇਹ ਇੱਕ ਬਹੁਤ ਹੀ ਵੱਡਾ ਦੋ ਭਾਗਾਂ ਵਿੱਚ ਵੰਡਿਆ ਹੋਇਆ ਪਿੰਡ ਹੈ। ਇਸ ਪਿੰਡ ਵਿੱਚ ਚਦੀ ਬਾਹੀ ਕੋਈ ਅੱਧੇ ਕਿਲੋਮੀਟਰ ਦੀ ਦੇਵ ਜੀ ਦਾ ਗੁਰਦੁਆਰਾ ਹੈ । ਗੁਰਦੁਆਰਾ ਸਾਹਿਬ ਦੀ ਇਮਾਰਤ ਮੰਦਰ ਦੇ ਤਰਾਂ ਦੀ ਹੋਣ ਕਰਕੇ ਲੋਕ ਇਸ ਅਸਥਾਨ ਨੂੰ “ ਨਾਨਕ ਮੰਦਰ ਵਿੱਥ ਉੱਤੇ ਸਤਿਗੁਰ ਨਾਨਕ ਕਰਕੇ ਜਾਣਦੇ ਹਨ ।
ਪ੍ਰਕਾਸ਼ ਅਸਥਾਨ ਇਸ ਕਸਦਾਰ ਮੰਦਰ ਅੰਦਰ ਹੈ ਜਦਕਿ ਇੱਕ ਵਿਸ਼ਾਲ ਹਵੇਲੀ ਵਰਗੀ ਇਮਾਰਤ ਅੰਦਰ ਬਹੁਤ ਸਾਰੇ ਰਿਹਾਇਸ਼ੀ ਕਮਰੇ ਹਨ ਜਿਹਨਾਂ ਅੰਦਰ ਸ਼ਰਨਾਰਥੀ ਅਬਾਦ ਹਨ । ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਿਆਲਕੋਟ ਤੋਂ ਚੱਲ ਕੇ ਇੱਥੇ ਬਿਰਾਜੇ ! ਇੱਥੇ ਆਪ ਸੱਤ ਦਿਨ ਠਹਿਰੇ, ਉਸ ਸਮੇਂ ਇੱਥੇ ਇੱਕ ਤਾਲ 25 ਘੁਮਾਉਂ ਵਿੱਚ ਸੀ । ਇਹ ਗੁਰਦੁਆਰਾ ਵੀ ਉਸੇ ਵਿੱਚ ਹੈ । ਉਦਾਸੀ ਸਾਧੂ ਪੁਜਾਰੀ ਸਨ । ਇਸ ਦੇ ਨਾਂ ਕੋਈ ਜਮੀਨ ਜਾਂ ਜਗੀਰ ਨਹੀਂ ਹੈ । ਇਸ ਵੇਲੇ ਹਾਲਤ ਚੰਗੀ ਹੈ ਅੱਗੇ ਕੁਝ ਨਹੀਂ ਕਿਹਾ ਜਾ ਸਕਦਾ ।