ਇਹ ਪਾਵਨ ਅਸਥਾਨ ਸਿਆਲਕੋਟ ਚਪਰਾੜ ਰੋਡ ਉੱਤੇ ਹੈ। ਪਿੰਡ ਦਾ ਨਾਮ ਤਿਲਕਪੁਰ ਹੈ। ਅਸਲ ਵਿੱਚ ਇਹ ਦੋ ਪਿੰਡ ਹਨ, ਇੱਕ ਤਿਲਕਪੁਰ ਤੇ ਦੂਜਾ ਕਾਨਪੁਰ ਜਿਸ ਨੂੰ ਕਾਂ ਪੁਰ ਵੀ ਆਖਿਆ ਜਾਦਾ ਹੈ। ਇਹ ਪਿੰਡ ਸਿਆਲਕੋਟ ਸ਼ਹਿਰ ਤੋਂ ਕੋਈ 20 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਪਿੰਡ ਦੇ ਹਾਈ ਸਕੂਲ ਤੋਂ ਪਹਿਲਾਂ ਸੜਕ ਕਿਨਾਰੇ ਸਤਿਗੁਰੂ ਨਾਨਕ ਦੇਵ ਜੀ ਦਾ ਪਾਵਨ ਅਸਥਾਨ ਹੈ। ਗੁਰੂ ਸਾਹਿਬ ਜੰਮੂ ਤੋਂ ਚੱਲ ਕੇ ਇੱਥੇ ਆਏ। ਇਸ ਵੇਲੇ ਇਹ ਅਸਥਾਨ ਅਲੋਪ ਹੋ ਚੁੱਕਿਆ ਹੈ। ਕੇਵਲ ਕੁਝ ਕੰਧਾਂ ਖਲੋਤੀਆਂ ਹਨ। ਗੁਰਦੁਆਰਾ ਸਾਹਿਬ ਦੀ ਖਾਲੀ ਜ਼ਮੀਨ ਉੱਤੇ ਕਬਜ਼ਾ ਕਰਨ ਵਾਲਿਆ ਦੇ ਮੁਕੱਦਮੇ ਚੱਲ ਰਹੇ ਹਨ। ਇਸ ਪਾਵਨ ਅਸਥਾਨ ਨੂੰ ਗੁਰੂਸਰ ਕਹਿ ਕੇ ਯਾਦ ਕੀਤਾ ਜਾਂਦਾ ਸੀ ਜੋ ਕਿ ਹੁਣ ਇੱਕ ਯਾਦਗਾਰ ਬਣ ਕੇ ਹੀ ਰਹਿ ਗਈ ਹੈ।