ਇਹ ਪਾਵਨ ਅਸਥਾਨ ਜ਼ਿਲਾ ਜੈਕਬੀਆਬਾਦ ਦੀ ਤਹਿਸੀਲ ਕੰਧਕੋਟ, ਸੁਨਿਆਰ ਬਾਜ਼ਾਰ ਅੰਦਰ ਸਥਿੱਤ ਹੈ । ਇਸ ਮੁਹੱਲੇ ਨੂੰ ਨਾਨਕਵਾੜਾ ਵੀ ਆਖਿਆ ਜਾਦਾ ਹੈ । ਇਸ ਅਸਥਾਨ ਨੂੰ ਨਾਨਕ ਦਰਬਾਰ ਕਰਕੇ ਯਾਦ ਕੀਤਾ ਜਾਦਾ ਹੈ । ਪੁਜਾਰੀ ਧੰਨਾ ਸਿੰਘ ਜੀ ਹਨ । ਦਰਬਾਰ ਦੇ ਨਾਲ ਕਾਲੀ ਮਾਤਾ ਦਾ ਮੰਦਰ, ਸ੍ਰੀ ਰਾਮ ਜੀ ਦਾ ਮੰਦਰ ਤੇ ਹਨੂਮਾਨ ਦਾ ਮੰਦਰ ਵੀ ਹੈ । ਇਹਨਾਂ ਸਾਰੀਆਂ ਥਾਵਾਂ ਉੱਤੇ ਪੂਜਾ ਹੁੰਦੀ ਹੈ । ਮੂਰਤੀਆ ਦੇ ਨਾਲ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਵੀ ਹੁੰਦਾ ਹੈ। ਦੀਵਾਲੀ, ਵਿਸਾਖੀ, ਜਨਮ ਅਸ਼ਟਮੀ ਅਤੇ ਗੁਰਪੁਰਬ ਸਤਿਗੁਰ ਨਾਨਕ ਦੇਵ ਜੀ ਉੱਤੇ ਭਾਰੀ ਦੀਵਾਨ ਸਜਦੇ ਹਨ। ਇੱਥੇ ਸੰਗਤ ਦੀ ਗਿਣਤੀ ਹਜ਼ਾਰਾ ਵਿੱਚ ਹੈ । ਦਰਬਾਰ ਦੋ ਮੰਜ਼ਲਾ ਸੁੰਦਰ ਬਣਿਆ ਹੋਇਆ ਹੈ।