Welcome to Canadian Punjabi Post
Follow us on

21

January 2025
 
ਦੇਸ਼ ਦੁਨੀਆ

ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਕਲਾਤ

February 06, 2020 09:44 AM

ਕਲਾਤ ਕੋਇਟਾ ਤੋਂ ਕਰਾਚੀ ਜਾਣ ਵਾਲੀ ਸੜਕ ਉੱਤੇ ਹੈ । ਕੋਇਟਾ ਤੋਂ ਇਸ ਦਾ ਫਾਸਲਾ 124 ਕਿਲੋਮੀਟਰ ਹੈ। ਇਹ ਜਿ਼ਲੇ ਦਾ ਪ੍ਰਧਾਨ ਨਗਰ ਹੈ, ਇਹ ਪਹਿਲਾ ਰਿਆਸਤ ਕੱਲਾਤ ਕਰਕੇ ਪ੍ਰਸਿੱਧ ਸੀ । ਇਸ ਦੇ ਪੁਰਾਣੇ ਨਗਰ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਅਸਥਾਨ ਹੈ । ਰਿਆਸਤ ਟੁੱਟਣ ਤੇ ਸ਼ਹਿਰ ਦੇ ਉਜੜਨ ਮਗਰੋਂ ਨਵਾਂ ਸ਼ਹਿਰ ਵਸਿਆ । ਇਸ ਨਵੇਂ ਸ਼ਹਿਰ ਦੇ ਹਿੰਦੂ ਮੁਹੱਲੇ ਅੰਦਰ “ ਗੁਰੂ ਨਾਨਕ ਦਰਬਾਰ " ਗੁਰਦੁਆਰਾ ਹੈ, ਜਿੱਥੇ ਹਰ ਰੋਜ਼ ਪ੍ਰਕਾਸ਼ ਹੁੰਦਾ ਹੈ । ਦਿਨ ਵਿੱਚ ਦੋ ਵਾਰ ਸੰਗਤ ਜੁੜਦੀ ਹੈ । ਨਵਾਂ ਗੁਰਦੁਆਰਾ ਘਰ ਵਾਂਗ ਬਣਿਆਂ ਹੋਇਆ ਹੈ । ਪੁਰਾਣਾ ਅਸਥਾਨ ਨਾਨਕ ਮੰਦਰ ਅਖਵਾਉਦਾ ਹੈ ਜੋ ਨਵੇਂ ਸ਼ਹਿਰ ਤੋਂ ਕੋਈ ਤਿੰਨ ਕਿਲੋਮੀਟਰ ਬਾਹਰ ਹੈ ।ਇਸ ਪੁਰਾਣੇ ਦਰਬਾਰ ਦੀ ਸੇਵਾ ਖਾਨ ਕਲਾਤ ਨੇ ਕਰਵਾਈ ਸੀ । ਇਸ ਦਾ ਪਹਿਲਾ ਪੁਜਾਰੀ ਉਦਾਸੀ ਬਾਬਾ ਸੰਤ ਅਣਖੰਡੀ ਦਾਸ ਸੀ ।ਗੁਰਦੁਆਰੇ ਦੇ ਨਾਂ ਜਾਗੀਰ ਅਤੇ ਲੰਗਰ ਖਾਨ ਕੱਲਾਤ ਵੱਲੋਂ ਸੀ। ਇਹ ਜਾਗੀਰ ਹੁਣ ਵੀ ਗੁਰਦੁਆਰਾ ਸਾਹਿਬ ਦੇ ਨਾਂ ਹੈ ।

 
Have something to say? Post your comment