Welcome to Canadian Punjabi Post
Follow us on

25

September 2021
 
ਦੇਸ਼ ਦੁਨੀਆ

ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਮੀਰਪੁਰ ਖਾਸ

February 03, 2020 08:08 AM

ਮੀਰਪੁਰ ਖਾਸ, ਸਿੰਧ ਪ੍ਰਾਂਤ ਦਾ ਮਸ਼ਹੂਰ ਸ਼ਹਿਰ ਹੈ । ਇਹ ਸ਼ਹਿਰ ਜਿ਼ਲੇ ਦਾ ਪ੍ਰਧਾਨ ਨਗਰ ਹੈ । ਰੇਲਵੇ ਸਟੇਸ਼ਨ ਵੀ ਇੱਥੇ ਹੈ । ਰੇਲਵੇ ਸਟੇਸ਼ਨ ਤੋਂ ਸ਼ਹਿਰ ਵੱਲ ਜਾਂਦਿਆ ਦੂਜੇ ਚੌਕ ਅੰਦਰ ਇੱਕ ਬਹੁਤ ਵੱਡੀ ਇਮਾਰਤ ਤੁਹਾਨੂੰ ਵਿਖਾਈ ਦਿੰਦੀ ਹੈ । ਇਹ ਉਹ ਪਾਵਨ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਾਵਨ ਚਰਨਾਂ ਦੀ ਛੋਹ ਬਖਸ਼ੀ । ਇਸ ਵੇਲੇ ਇਸ ਵਿਸ਼ਾਲ ਤੇ ਤਿੰਨ ਮੰਜ਼ਲਾ ਇਮਾਰਤ ਅੰਦਰ ਮਤਰੂਕਾ ਵਕਫ ਬੋਰਡ ਦਾ ਦਫਤਰ ਹੈ ।

 
Have something to say? Post your comment