Welcome to Canadian Punjabi Post
Follow us on

02

July 2025
 
ਦੇਸ਼ ਦੁਨੀਆ

ਗੁਰਦੁਆਰਾ ਸਾਧੂ ਬੇਲਾ (ਸੱਖਰ, ਸਿੰਧ)

January 31, 2020 07:53 AM

ਇਹ ਪਾਵਨ ਅਸਥਾਨ ਰੋਹੜੀ ਅਤੇ ਸਿੱਖ ਸ਼ਹਿਰਾਂ ਵਿਚਾਲੇ ਵਗਣ ਵਾਲੇ ਸਿੰਧ ਦਰਿਆ ਦੇ ਟਾਪੂ ਵਿੱਚ ਹੈ।ਰੋਹੜੀ ਵਾਲਾ ਪੁੱਲ ਪਾਰ ਕਰ ਕੇ ਦਰਿਆ ਦੇ ਵਹਿਣ ਦੇ ਨਾਲ ਨਾਲ ਸੜਕ ਸੁਖਰ ਨੂੰ ਜਾਂਦੀ ਹੈ। ਇਸ ਸੜਕ ਤੋਂ ਚਲਦਿਆਂ ਤੁਹਾਡੇ ਖੱਬੇ ਹੱਥ ਉੱਤੇ ਟਾਪੂ ਅੰਦਰ ਬਿਰਛਾਂ ਦੇ ਝੁੰਡ ਵਿੱਚ ਇਕ ਬਹੁਤ ਹੀ ਵੱਡੀ ਅਤੇ ਵਿਸ਼ਾਲ ਇਮਾਰਤ ਵਿਖਾਈ ਦਿੰਦੀ ਹੈ।ਇਹ ਹੀ ਪਾਵਨ ਅਸਥਾਨ ਸਾਧੂ ਬੇਲਾ ਹੈ। ਇਸ ਤੀਕ ਅਪੜਣ ਵਾਸਤੇ ਤੁਹਾਨੂੰ ਬੇੜੀ ਰਾਹੀਂ ਜਾਣਾ ਪੈਂਦਾ ਹੈ। ਬੇੜੀ ਇਸ ਅਸਥਾਨ ਦੇ ਮੁੱਖ ਦੁਆਰ ਜਾ ਲਗਦੀ ਹੈ। ਦਰਸ਼ਨੀ ਡਿਉੜੀ ਵਿਚ ਵੜਦਿਆਂ ਖੱਬੇ ਹੱਥ ਉੱਤੇ ਸੰਗਮਰਮਰ ਦੀ ਇਕ ਸੁੰਦਰ ਇਮਾਰਤ ਹੈ। ਇਹ ਹੀ ਉਹ ਪਾਵਨ ਅਸਥਾਨ ਹੈ ਜਿਥੇ ਸਤਿ ਗੁਰ ਨਾਨਕ ਦੇਵ ਜੀ ਮਹਾਰਾਜ ਵਿਰਾਜੇ ਸਨ ਇਥੇ ਹੀ ਆਪ ਨੇ ਸਾਧਾਂ ਨੂੰ ਜ਼ਿੰਦਗੀ ਜੀਵਣ ਦਾ ਰਾਹ ਦਰਸਾਇਆ ਹੈ।ਇਹ ਇਕ ਵਿਸ਼ਾਲ ਟਾਪੂ ਹੈ। ਇਸ ਅੰਦਰ ਸੰਗਮਰਮਰ ਦੀ ਇਹ ਮਨ ਮੋਹਣੀ ਇਮਾਰਤ ਜਿਹਨੂੰ ਧਰਮ ਮੰਦਰ ਆਖਿਆ ਜਾਂਦਾ ਹੈ, ਤੋਂ ਵੱਖ ਹੋਰ ਬਹੁਤ ਸਾਰੇ ਮੰਦਰ ਅਤੇ ਉਦਾਸੀ ਸਾਧੂਆਂ ਦੀਆਂ ਸਮਾਧਾਂ ਹਨ। ਗੁਰਦੁਆਰਾ ਸਾਹਿਬ ਤੋਂ ਕੋਈ ਅਧਾ ਕਿਲੋਮੀਟਰ ਅੱਗੇ ਇਕ ਲਾਇਬਰੇਰੀ ਹੈ। ਇਸ ਮੰਦਰ ਅੰਦਰ ਉਦਾਸੀ ਸਾਧੂ ਗੁਰੂ ਬਾਬਾ ਦੀ ਮਰਤੀ ਦੇ ਨਾਲ ਨਾਲ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਪਾਵਨ ਅਸਥਾਨ ਦੇ ਮੱਥੇ ਉੱਤੇ ਸ੍ਰੀ ਰਾਗ (ਮਹੋਲਾ ਪਹਿਲਾ ਘਰ ਪਹਿਲਾ ਵਿੱਚ ਉਚਾਰਨ ਕੀਤਾ ਇਹ ਸ਼ਬਦ ਮੋਤੀਕ ਮੰਦਰ ਉਸਰੇ ਰਤਨੇਤ ਹੋ ਹਿਜੜਾਉ। ਕਿਸ ਤੋਰ ਕਗਵਾ ਗਰ ਚੰਦਨ ਯਸ਼ਪਿਆ ਵਿਚਾਉ। ਪੁਜਾਰੀ ਦਾ ਕਹਿਣਾ ਹੈ ਕਿ ਇਹ ਸ਼ਬਦ ਇਥੇ ਉਚਾਰਿਆ ਗਿਆ। ਦਿਵਾਲੀ ਤੇ ਰਾਮ ਜਨਮ ਅਸ਼ਟਮੀ ਉੱਤੇ, ਮੇਲਾ ਹੁੰਦਾ ਹੈ। ਸੰਗਰਾਂਦ ਉੱਤੇ ਵੀ ਸੰਗਤ ਜੁੜਦੀ ਹੈ। ਇਹ ਸਭ ਅਪਣੇ ਆਪ ਨੂੰ ਨਾਨਕ ਪੰਥੀ ਕਹਿੰਦੇ ਹਨ ਜਦ ਕਿ ਪੁਜਾਰੀ ਬਾਬਾ ਧਨਾ ਰਾਮ ਜੀ ਉਦਾਸੀ ਸਾਧੂ ਹਨ। ਪਾਵਨ ਅਸਥਾਨ ਦਾ ਪ੍ਰਬੰਧ ਵਕਫ਼ ਬੋਰਡ ਕੋਲ ਹੈ।

 
Have something to say? Post your comment