Welcome to Canadian Punjabi Post
Follow us on

25

September 2021
 
ਦੇਸ਼ ਦੁਨੀਆ

ਗੁਰਦੁਆਰਾ ਥੜਾ ਸਾਹਿਬ, ਉਚ ਸ਼ਰੀਫ, ਜਿ਼ਲਾ ਬਹਾਵਲਪੁਰ

January 29, 2020 07:56 AM

ਉੱਚ ਸ਼ਰੀਫ ਇੱਕ ਬਹੁਤ ਮਸ਼ਹੂਰ ਸ਼ਹਿਰ ਹੈ । ਇਸ ਦਾ ਜ਼ਿਲਾ ਬਹਾਵਲਪੁਰ ਤੇ ਤਹਿਸੀਲ ਅਹਿਮਦਪੁਰ ਸ਼ਰਕੀਆ ਹੈ । ਇਸ ਸ਼ਹਿਰ ਤੋਂ ਬਾਹਰ ਪੱਛਮ ਦੀ ਬਾਹੀ ਕੋਈ ਇੱਕ ਕਿਲੋਮੀਟਰ ਦੀ ਵਿੱਥ, ਹਜ਼ਰਤ ਪੀਰ ਜਲਾਲੁਦੀਨ ਬੁਖਾਰੀ ਜੀ ਦਾ ਮਜ਼ਾਰ ਹੈ । ਇਹ ਮਿਜ਼ਾਰ

ਇੱਕ ਟਿੱਬੇ ਉੱਤੇ ਹੈ । ਜਨੂਬ ਉੱਤਰ ਵਾਲੀ ਬਾਹੀ ਤੇ ਖੇਤਾਂ ਵਿੱਚ ਇੱਕ ਖੂਹ ਹੈ । ਜਿਸ ਨੂੰ ਸਤਿਗੁਰ ਨਾਨਕ ਦੇਵ ਜੀ ਦਾ ਖੂਹ ਜਾਂ ਆਮ ਕਰਕੇ ਕਰਾੜੀ ਦਾ ਖੂਹ ਕਿਹਾ ਜਾਦਾ ਹੈ।
ਇੱਥੇ ਸਤਿਗੁਰ ਨਾਨਕ ਦੇਵ ਜੀ ਦੀਆਂ ਪੰਜ ਯਾਦਗਾਰਾਂ ਪੀਰਾਂ ਦੀ ਸੰਤਾਨ ਪਾਸ ਦੱਸੀਆਂ ਜਾਦੀਆਂ ਹਨ :
(1) ਇੱਕ ਜੋੜਾ ਮਹਾਰਾਜ ਦੀਆ ਖੜਾਵਾਂ
(2) ਇੱਕ ਬੈਰਾਗਣ, ਜਿਸ ਉੱਤੇ ਹੱਥ ਰੱਖ ਕੇ ਆਰਾਮ ਕਰੀਦਾ ਹੈ
(3) ਪੱਥਰ ਦਾ ਇੱਕ ਗੁਰਜ
(4 ) ਦੋ ਪੱਥਰ ਦੇ ਕੜੇ
(5) ਇੱਕ ਬੇੜੀ ਜੋ ਡੇਢ ਫੁੱਟ ਲੰਬੀ ਤੇ ਇੱਕ ਫੁੱਟ ਚੌੜੀ ਹੈ ।
ਇੱਥੇ ਹੀ ਆਪ ਜੀ ਨੇ ਪੀਰਾਂ ਨਾਲ ਗੋਸ਼ਟੀ ਕੀਤੀ ਅਤੇ ਇੱਥੇ ਇਹ ਸ਼ਬਦ ਉਚਾਰਿਆ :ਦੁਨੀਆ ਕੈਸ਼ ਮੁਕਾਮੈ ( ਸ੍ਰੀ ਰਾਗ ਅਸਟਪਦੀਆ ਮਃ ੧ ਪੰਨਾ ੬੪ )

 
Have something to say? Post your comment