Welcome to Canadian Punjabi Post
Follow us on

25

September 2021
 
ਦੇਸ਼ ਦੁਨੀਆ

ਗੁਰਦੁਆਰਾ ਥੜਾ ਸਾਹਿਬ, ਮੁਲਤਾਨ

January 24, 2020 07:37 AM

ਇਹ ਪਾਵਨ ਅਸਥਾਨ ਸ਼ਾਹ ਸ਼ਮਸ ਰੋਡ ਉੱਤੇ ਹਜ਼ਰਤ ਸ਼ਾਹ ਸ਼ਮਸ ਸਬਜ਼ਵਾਰੀ ਹੋਰਾਂ ਦੇ ਮਜ਼ਾਰ ਦੇ ਬਰਾਮਦੇ ਵਿੱਚ ਹੈ। ਮੁਲਤਾਨ ਸ਼ਹਿਰ ਅੰਦਰ ਦੌਲਤ ਦਰਵਾਜ਼ੇ ਦਾ ਚੌਕ ਪਾਰ ਕਰਦਿਆਂ ਹੀ ਇੱਕ ਬਹੁਤ ਉੱਚੀ ਅੰਬਰਾਂ ਨੂੰ ਛੂੰਹਦੀ ਇੱਕ ਇਮਾਰਤ ਨਜ਼ਰ ਆਉਂਦੀ ਹੈ, ਇਹਸ਼ਾਹ ਸ਼ਮਸ ਜੀ ਦਾ ਮਜ਼ਾਰ ਹੈ। ਸਤਿਗੁਰੂ ਜਦੋਂ ਮੁਲਤਾਨ ਆਏ ਤਾਂ ਸ਼ਹਿਰ ਤੋਂ ਬਾਹਰ ਹੀ ਆਪ ਜੀ ਨੇ ਮੁਕਾਮ ਕੀਤਾ। ਇੱਥੇ ਹੀ ਸ਼ਾਹਰੁਕਨੇ ਆਲਮ ਹੋਰਾਂਆਪ ਜੀ ਦੀ ਸੇਵਾ ਵਚ ਦੁੱਧ ਦਾ ਬਰਿਆ ਇਕ ਗਲਾਸ ਭੇਜਿਆ ਜਿਦਾ ਮਤਲਬ ਸੀ ਕਿ ਇੱਥੇ ਤਾਂ ਪਹਿਲਾਂ ਹੀ ਬੜੀ ਭੀੜ ਹੈ । ਸਤਿਗੁਰਾਂ ਨੇ ਉਸ ਦੁੱਧ ਦੇ ਪਿਆਲੇ ਵਿੱਚ ਫੁੱਲ ਦੀ ਇੱਕ ਪੱਤੀ ਰੱਖ ਕੇ ਮੋੜ ਦਿੱਤਾ, ਜਿਹਦਾ ਮਤਲਬ ਸੀ ਕਿ ਜਿਵੇਂ ਇਹ ਫੁੱਲ ਬਰੇ ਗਲਾਸ ਵਿਚ ਸਮਾਂ ਗਿਆ ਹੈ , ਬੱਸ ਇਸ ਤਰ੍ਹਾਂ ਅਸੀਨ ਵੀ ਥਾਂ ਬਣਾ ਬਣਾ ਲਵਾਂਗੇ। ਇਥੇ ਹੀ ਆਪ ਜੀ ਨੇ ਮੁਲਤਾਨ ਦੇ ਉਸ ਵੇਲੇ ਦੇ ਅਨੇਕਾਂ ਪੀਰਾਂ ਨਾਲ ਗੋਸ਼ਟੀ ਕੀਤੀ।
ਇਸ ਥਾਂ ਅੱਜ ਤੱਕ ਕੋਈ ਗੁਰਦੁਆਰਾ ਸਾਹਿਬ ਦੀ ਵੱਖਰੀ ਇਮਾਰਤ ਨਹੀਂ, ਇਸ ਮਜ਼ਾਰ ਦੇ ਬਰਾਂਡੇ ਵਿੱਚ ਹੀ ਥੜਾ ਸਾਹਿਬ ਹੈ। ਮਹਾਰਾਜਾ ਰਣਜੀਤ ਸਿੰਘ ਸਮੇ ਇਸ ਬਰਾਮਦੇ ਵਿੱਚ ਹੀ ਪ੍ਰਕਾਸ਼ ਹੁੰਦਾ ਰਿਹਾ। 1850 ਨੂੰ ਅੰਗਰੇਜ਼ਾਂ ਨੇ ਇਹ ਪ੍ਰਕਾਸ਼ ਬੰਦ ਕਰਵਾ ਦਿੱਤਾ। ਇਹ ਬਰਾਮਦਾ ਅੱਜ ਵੀ ਜਗਤ ਗੁਰੂ ਜੀ ਦੇ ਮੁਲਤਾਨ ਆਉਣ ਦੀ ਯਾਦਗਾਰ ਵਜੋਂ ਕਾਇਮ ਹੈ ।

 
Have something to say? Post your comment