ਮੁਹੰਮਦ ਰਫ਼ੀ ਸਾਹਿਬ ਦੇ 100’ਵੇਂ ਜਨਮ-ਦਿਨ ਨੂੰ ਸਮੱਰਪਿਤ ਕਵੀ-ਦਰਬਾਰ ਹੋਇਆ
ਬਰੈਂਪਟਨ, (ਡਾ. ਝੰਡ) – ਲੰਘੇ ਐਤਵਾਰ 15 ਦਸੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਤੇ ਸਾਹਿਤ ਪ੍ਰੇਮੀਆਂ ਵੱਲੋਂ ਪ੍ਰਮੁੱਖ ਕਹਾਣੀਕਾਰ ਅਤੇ ਕਵੀ ਸੰਤੋਖ ਸਿੰਘ ਧੀਰ ਬਾਰੇ ਗੱਲਬਾਤ ਉਨ੍ਹਾਂ ਦੇ ਭਤੀਜੇ ਨਾਟਕਕਾਰ ਸੰਜੀਵਨ ਸਿੰਘ ਨਾਲ ਕੀਤੀ ਗਈ। ਭਾਰਤ ਵਿੱਚ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਇਸ ਸਮਾਗ਼ਮ ਦਾ ਸਮਾਂ ਸਵੇਰੇ 9.30 ਵਜੇ ਦਾ ਰੱਖਿਆ ਗਿਆ। ਭਾਰਤ ਵਿਚ ਉਸ ਸਮੇਂ ਰਾਤ ਦੇ ਅੱਠ ਵੱਜੇ ਸਨ।
ਸਮਾਗ਼ਮ ਦੇ ਆਰੰਭ ਵਿਚ ਸਭਾ ਦੇ ਸੀਨੀਅਰ ਮੈਂਬਰ ਮਲੂਕ ਸਿੰਘ ਕਾਹਲੋਂ ਵੱਲੋਂ ਪੰਜਾਬ ਤੋਂ ਜ਼ੂਮ-ਮਾਧਿਅਮ ਰਾਹੀਂ ਜੁੜੇ ਸਮਾਗ਼ਮ ਦੇ ਮੁੱਖ-ਬੁਲਾਰੇ ਸੰਜੀਵਨ ਸਿੰਘ ਅਤੇ ਹੋਰ ਮਹਿਮਾਨਾਂ ਤੇ ਮੈਂਬਰਾਂ ਨੂੰ ‘ਜੀ-ਆਇਆਂ’ ਕਿਹਾ ਗਿਆ। ਉਸ ਤੋਂ ਬਾਅਦ ਪ੍ਰੋਗਰਾਮ ਦੇ ਸੰਚਾਲਕ ਤਲਵਿੰਦਰ ਸਿੰਘ ਮੰਡ ਵੱਲੋਂ ਸੰਜੀਵਨ ਸਿੰਘ ਨੂੰ ਕਹਾਣੀਕਾਰ ਸੰਤੋਖ ਸਿੰਘ ਧੀਰ ਹੁਰਾਂ ਦੇ ਜੀਵਨ ਤੇ ਸਾਹਿਤਕਾਰੀ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਬੇਨਤੀ ਕੀਤੀ ਗਈ ਜਿਨ੍ਹਾਂ ਨੇ ਧੀਰ ਸਾਹਿਬ ਦੇ ਜੀਵਨ ਬਾਰੇ ਵਿਸਥਾਰ ਵਿੱਚ ਜਾਂਦਿਆਂ ਉਨ੍ਹਾਂ ਦੀਆਂ ਪ੍ਰਮੁੱਖ ਕਹਾਣੀਆਂ ਦੀ ਗੱਲ ਕਰਦਿਆਂ ਹੋਇਆਂ ਉਨ੍ਹਾਂ ਉੱਪਰ ਆਧਾਰਿਤ ਆਪਣੇ ਨਾਟਕਾਂ ਦਾ ਵੀ ਬਾਖ਼ੂਬੀ ਜਿ਼ਕਰ ਕੀਤਾ।
ਉਨ੍ਹਾਂ ਕਿਹਾ ਕਿ ਧੀਰ ਸਾਹਿਬ ਬਹੁ-ਪੱਖੀ ਲੇਖਕ ਸਨ। ਉਨ੍ਹਾਂ ਦੀਆਂ 11 ਕਿਤਾਬਾਂ ਕਵਿਤਾਵਾਂ ਦੀਆਂ ਅਤੇ 9 ਕਿਤਾਬਾਂ ਕਹਾਣੀਆਂ ਦੀਆਂ ਛਪੀਆਂ ਹਨ। ਉਨ੍ਹਾਂ ਨੇ ਛੇ ਨਾਵਲ, ਸਵੈਜੀਵਨੀ ਅਤੇ ਸਫਰ਼ਨਾਮਾ ‘ਮੇਰੀ ਇੰਗਲੈਂਡ ਯਾਤਰਾ’ ਵੀ ਲਿਖੇ ਪਰ ਬਹੁਤੀ ਪ੍ਰਸਿੱਧੀ ਉਨ੍ਹਾਂ ਨੂੰ ਕਹਾਣੀ ਦੇ ਖ਼ੇਤਰ ਵਿੱਚ ਮਿਲੀ। ‘ਕੋਈ ਇੱਕ ਸਵਾਰ’, ‘ਸਾਂਝੀ ਕੰਧ’,‘ਸਵੇਰ ਹੋਣ ਤੱਕ’ ਤੇ ‘ਮੰਗੋ’ ਉਨ੍ਹਾਂ ਦੀਆਂ ਪ੍ਰਮੁੱਖ ਕਹਾਣੀਆਂ ਹਨ ਜਿਨ੍ਹਾਂ ਨੂੰ ਆਧਾਰ ਬਣਾ ਕੇ ਸੰਜੀਵਨ ਵੱਲੋਂ ਨਾਟਕ ਲਿਖੇ ਗਏ ਅਤੇ ਖੇਡਣ ਦੇ ਨਵੇਂ ਤਜਰਬੇ ਕੀਤੇ ਗਏੇ। ਧੀਰ ਸਾਹਿਬ ਬਾਰੇ ਨਿੱਜੀ ਗੱਲਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਉਨ੍ਹਾਂ ਨੂੰ ‘ਭਾਪਾ ਜੀ’ ਕਿਹਾ ਕਰਦੇ ਸਨ ਅਤੇ ਆਪਣੇ ਬਾਪ ਨੂੰ ਉਹ ‘ਚਾਚਾ ਜੀ’ ਆਖ ਕੇ ਸੰਬੋਧਨ ਕਰਦੇ ਸਨ। ਉਨ੍ਹਾਂ ਕਿਹਾ ਕਿ ਧੀਰ ਸਾਹਿਬ ਕੇਵਲ ਸਾਈਕਲ ਦੀ ਸਵਾਰੀ ਹੀ ਕਰਦੇ ਸਨ ਤੇ ਸਕੂਟਰ ਦੇ ਪਿੱਛੇ ਬੈਠੇ ਹੋਏ ਵੀ ਡਰਦੇ ਹੁੰਦੇ ਸਨ। ਉਨ੍ਹਾਂ ਦੱਸਿਆ ਕਿ ਧੀਰ ਸਾਹਿਬ ਤੇ ਬਲਵੰਤ ਗਾਰਗੀ ਵਿਚਕਾਰ ਬੜੀ ਨੇੜਤਾ ਸੀ ਅਤੇ ਉਹ ਗੱਲੀਂ-ਬਾਤੀਂ ਇਕ ਦੂਸਰੇ ਦੀ ‘ਲਾਹ-ਪਾਹ’ ਵੀ ਕਰ ਲੈਂਦੇ ਸਨ।
ਸੰਤੋਖ ਸਿੰਘ ਧੀਰ ਹੁਰਾਂ ਬਾਰੇ ਜਾਣਕਾਰੀ ਵਿਚ ਵਾਧਾ ਕਰਦਿਆਂ ਚੰਡੀਗੜ੍ਹ ਤੋਂ ਜੁੜੇ ਸ਼ਾਮ ਸਿੰਘ ‘ਅੰਗਸੰਗ’ ਨੇ ਦੱਸਿਆ ਉਨ੍ਹਾਂ ਦੇ ਪਿਤਾ ਜੀ ਸ. ਈਸ਼ਰ ਸਿੰਘ ਦਰਦ ਕਵੀ ਸਨ ਅਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿਚ ਧਰਮ ਪ੍ਰਚਾਰਕ ਵਜੋਂ ਨੌਕਰੀ ਕਰਦੇ ਸਨ। ਸ਼ੁਰੂ-ਸ਼ੁਰੂ ਵਿੱਚ ਧੀਰ ਸਾਹਿਬ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਧਰਮ ਪ੍ਰਚਾਰਕ ਵਜੋਂ ਨੌਕਰੀ ਕੀਤੀ ਪਰ ਫਿਰ ਬਾਅਦ ਵਿਚ ‘ਕੁਲ-ਵਕਤੀ ਲੇਖਕ ਅਤੇ ਕਾਮਰੇਡ’ ਵਜੋਂ ਉਹ ਖੱਬੀ ਸੋਚ ਨਾਲ ਪ੍ਰਣਾਏ ਗਏ। ਉਹ ਕਮਿਊਨਿਸਟ ਪਾਰਟੀ ਦੇ ਜਲਸਿਆਂ ਵਿਚ ਅਕਸਰ ਲੋਕ-ਪੱਖੀ ਤਕਰੀਰਾਂ ਕਰਦੇ ਸਨ। ਉਨ੍ਹਾਂ ਨੇ ਪੂਰੀ ਉਮਰ ਕਲਮ ਵਾਹੀ ਅਤੇ ਇਸ ਦੇ ਸਿਰ ‘ਤੇ ਹੀ ਆਪਣਾ ਤੇ ਆਪਣੇ ਪਰਿਵਾਰ ਦਾ ਜੀਵਨ ਨਿਰਬਾਹ ਕੀਤਾ। ਉਨ੍ਹਾਂ ਮੌਤ ਤੋਂ ਬਾਅਦ ਆਪਣਾ ਸਰੀਰ ਪੀ. ਜੀ. ਆਈ. ਚੰਡੀਗੜ੍ਹ ਨੂੰ ਦਾਨ ਕੀਤਾ ਹੋਇਆ ਸੀ ਅਤੇ ਪੀ. ਜੀ. ਆਈ. ਵੱਲ ਉਨ੍ਹਾਂ ਦੀ ‘ਅੰਤਮ-ਯਾਤਰਾ’ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ, ਕਿਸਾਨ ਤੇ ਵਿਦਿਆਰਥੀ ਸ਼ਾਮਲ ਹੋਏ। ਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ 1991 ਵਿਚ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ’ ਦਾ ਸਨਮਾਨ ਮਿਲਿਆ। 1996 ਵਿਚ ਉਨ੍ਹਾਂ ਦੀਆਂ ਕਹਾਣੀਆਂ ਦੀ ਪੁਸਤਕ 'ਪੱਖੀ' ਨੂੰ ‘ਸਾਹਿਤ ਅਕੈਡਮੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਉਨ੍ਹਾਂ ਨੂੰ ‘ਕਰਤਾਰ ਸਿੰਘ ਦੁੱਗਲ ਸਰਵ ਸ੍ਰੇਸ਼ਟ ਇਨਾਮ’2002 ਵਿੱਚ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਆਮ ਪ੍ਰਚੱਲਤ ਕਹਾਵਤ ਹੈ ਕਿ ‘ਵੱਡੇ ਬੋਹੜ’ ਦੀ ਛਾਂ ਹੇਠ ਕੋਈ ਹੋਰ ਰੁੱਖ ਨਹੀਂ ਉੱਗਦਾ ਪਰ ਧੀਰ ਸਾਹਿਬ ਦੇ ਛੋਟੇ ਭਰਾ ਰਿਪਦਮਨ ਸਿੰਘ ਰੂਪ, ਉਨ੍ਹਾਂ ਦੇ ਬੇਟੇ ਸੰਜੀਵਨ ਤੇ ਰੰਜੀਵਨ ਅਤੇ ਸੰਜੀਵਨ ਦੀ ਬੇਟੀ ਰਿਤੂਰਾਗ‘ਤਿੰਨ ਪੀੜ੍ਹੀਆਂ’ ਲੇਖਕ ਹਨ। ਸ਼ਾਮ ਸਿੰਘ ਵੱਲੋਂ ਧੀਰ ਸਾਹਿਬ ਦੀਆਂ ਚਿੱਠੀਆਂ ਨੂੰ ਸੰਪਾਦਿਤ ਕਰਕੇ ਪੁਸਤਕ ‘ਜਿਵੇ ਰਾਮ ਨੂੰ ਲਛਮਣ ਸੀ’ ਵੀ ਤਿਆਰ ਕੀਤੀ ਗਈ। ਇਸ ਮੌਕੇ ਡਾ. ਕੰਵਲਜੀਤ ਸਿੰਘ ਕੋਰਪਾਲ ਤੇ ਡਾ. ਸੁਖਦੇਵ ਸਿੰਘ ਝੰਡ ਵੱਲੋਂ ਕੀਤੇ ਗਏਸੁਆਲਾਂ ਦੇ ਜੁਆਬ ਸੰਜੀਵਨ ਸਿੰਘ ਵੱਲੋਂ ਤਸੱਲੀਪੂਰਵਕ ਦਿੱਤੇ ਗਏ। ਤਲਵਿੰਦਰ ਸਿੰਘ ਮੰਡ, ਮਲੂਕ ਸਿੰਘ ਕਾਹਲੋਂ ਤੇ ਸੁਰਿੰਦਰਜੀਤ ਕੌਰ ਵੱਲੋਂ ਵੀ ਧੀਰ ਸਾਹਿਬ ਦੇ ਜੀਵਨ ਨਾਲ ਸਬੰਧਿਤ ਯਾਦਾਂ ਤਾਜ਼ੀਆਂ ਕੀਤੀਆਂ ਗਈਆਂ।
ਸਮਾਗ਼ਮ ਦੇ ਦੂਸਰੇ ਭਾਗ ਵਿਚ ਕਵੀ-ਦਰਬਾਰ ਹੋਇਆ ਜਿਸ ਦਾ ਸੰਚਾਲਨ ਪਰਮਜੀਤ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ। ਇਹ ਸਮਾਗ਼ਮ ਮੁਹੰਮਦ ਰਫ਼ੀ ਜੀ ਦੀ ਜਨਮ-ਸ਼ਤਾਬਦੀ ਨੂੰ ਸਮੱਰਪਿਤ ਸੀ। ਕਵੀ-ਦਰਬਾਰ ਦਾ ਆਰੰਭ ਇਕਬਾਲ ਬਰਾੜ ਵੱਲੋਂ ਰਫ਼ੀ ਦੇ ਫਿ਼ਲਮ ‘ਨਾਨਕ ਨਾਮ ਜਹਾਜ਼ ਹੈ’ ਵਿੱਚ ਗਾਏ ਗਏ ਸ਼ਬਦ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਨਾਲ ਕੀਤਾ ਗਿਆ। ਔਟਵਾ ਤੋਂ ਜੁੜੇ ਲਖਬੀਰ ਸਿੰਘ ਕਾਹਲੋਂ ਨੇ ਮੁਹੰਮਦ ਰਫ਼ੀ ਦੇ ਗਾਏ ਹੋਏ ਦੋ ਗੀਤ ‘ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ’ ਅਤੇ ‘ਸੌ ਬਾਰ ਜਨਮ ਲੇਂਗੇ’ ਸੁਣਾਏ। ਉਪਰੰਤ, ਗੁਰਦੀਪ ਕੌਰ ਜੰਡੂ, ਸ਼ਾਮ ਸਿੰਘ ਅੰਗਸੰਗ, ਰਾਜ ਕੁਮਾਰ ਉਸ਼ੋਰਾਜ, ਦੀਪ ਕੁਲਦੀਪ, ਸੁਰਿੰਦਰ ਕੌਰ ਗਿੱਲ, ਸੁਖਚਰਨਜੀਤ ਗਿੱਲ, ਹਰਕੰਵਲ ਕੋਰਪਾਲ, ਮਲੂਕ ਸਿੰਘ ਕਾਹਲੋਂ, ਸਤਪਾਲ ਸਿੰਘ ਕੋਮਲ, ਜਗਮੋਹਨ ਸੰਘਾ, ਤਲਵਿੰਦਰ ਮੰਡ, ਸੁਖਦੇਵ ਝੰਡ, ਰਮਿੰਦਰ ਰੰਮੀ ਤੇ ਜੱਸੀ ਭੁੱਲਰ ਵੱਲੋਂ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ।
ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਬੜੇ ਭਾਵਪੂਰਤ ਸ਼ਬਦਾਂ ਵਿਚ ਸਮਾਗ਼ਮ ਦੀ ਕਾਰਵਾਈ ਨੂੰ ਸਮੇਟਿਆ ਗਿਆ। ਉਨ੍ਹਾਂ ਕਿਹਾ ਕਿ ਸੰਜੀਵਨ ਸਿੰਘ ਤੇ ਹੋਰ ਬੁਲਾਰਿਆਂ ਵੱਲੋਂ ਸ਼ਾਮ ਸਿੰਘ ਅੰਗਸੰਗ ਤੇ ਹੋਰਨਾਂ ਵੱਲੋਂ ਸੰਤੋਖ ਸਿੰਘ ਧੀਰ ਹੁਰਾਂ ਬਾਰੇ ਬੜੀਆਂ ਵਧੀਆ ਜਾਣਕਾਰੀ ਭਰਪੂਰ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਵੱਲੋਂ ਸਮਾਗ਼ਮ ਵਿਚ ਸ਼ਾਮਲ ਹੋਏ ਸਮੂਹ-ਸਾਹਿਤ ਪੇ੍ਮੀਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਸਮਾਗ਼ਮ ਵਿਚ ਗੁਰਚਰਨ ਸਿੰਘ, ਸਿਕੰਦਰ ਸਿੰਘ ਗਿੱਲ,ਹਰਦਿਆਲ ਸਿੰਘ ਝੀਤਾ, ਪਰਮਜੀਤ ਦਿਉਲ ਨੇ ਵੀ ਹਾਜ਼ਰੀ ਭਰੀ। ਸਮਾਗ਼ਮ ਨੂੰ ਜ਼ੂਮ-ਮਾਧਿਅਮ ਨਾਲ ਜੋੜਨ ਅਤੇ ਇਸ ਨੂੰ ਰਿਕਾਰਡ ਕਰਨ ਦੀ ਕਾਰਵਾਈ ਡਾ. ਜਗਮੋਹਨ ਸਿੰਘ ਸੰਘਾ ਵੱਲੋਂ ਬਾਖ਼ੂਬੀ ਨਿਭਾਈ ਗਈ।
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਜ਼ੂਮ-ਮਾਧਿਅਮ ਰਾਹੀਂ ਨਾਟਕਕਾਰ ਸੰਜੀਵਨ ਸਿੰਘ ਨਾਲ ਕਹਾਣੀਕਾਰ ਸੰਤੋਖ ਸਿੰਘ ਧੀਰ ਬਾਰੇ ਕੀਤੀ ਗੱਲਬਾਤ