ਟੋਰਾਂਟੋ, 17 ਦਸੰਬਰ (ਪੋਸਟ ਬਿਊਰੋ): ਸੋਮਵਾਰ ਰਾਤ ਟੋਰਾਂਟੋ ਦੇ ਉੱਤਰ-ਪੱਛਮੀ ਏਂਡ `ਤੇ ਟੋ ਟਰੱਕਾਂ ਦੀ ਟੱਕਰ ਹੋ ਗਈ ਜਿਸ ਕਾਰਨ ਪੈਦਲ ਜਾ ਰਹੇ ਵਿਅਕਤੀ ਦੀ ਮੌਤ ਹੋ ਗਈ। ਦੁਰਘਟਨਾ ਰੋਜਰਜ਼ ਰੋਡ ਕੋਲ ਵੇਸਟਨ ਰੋਡ `ਤੇ ਹੋਈ।
ਟੋਰਾਂਟੋ ਪੁਲਿਸ ਸਰਵਿਸ (ਟੀਪੀਐੱਸ) ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਸ਼ਾਮ 7 ਵਜੇ ਦੇ ਲਗਭਗ ਮਿਲੀ। ਘਟਨਾ ਸਥਾਨ ਕੋਲ ਮੀਡੀਆ ਨਾਲ ਗੱਲ ਕਰਦੇ ਹੋਏ, ਡਿਊਟੀ ਪੁਲਿਸ ਅਧਿਕਾਰੀ ਬਰਾਇਨ ਮੈਸਲੋਵਸਕੀ ਨੇ ਕਿਹਾ ਕਿ ਪੈਰਾਮੇਡਿਕਸ ਦੇ ਪਹੁੰਚਣ ਤੋਂ ਪਹਿਲਾਂ ਅਧਿਕਾਰੀਆਂ ਨੇ ਤੁਰੰਤ ਮੁੱਢਲੀ ਸਹਾਇਤਾ ਦੇਣਾ ਸ਼ੁਰੂ ਕਰ ਦਿੱਤਾ।
ਉੱਥੇ ਪਹੁੰਚਣ ਤੋਂ ਬਾਅਦ, ਉਨ੍ਹਾਂ ਨੇ ਇੱਕ ਬਾਲਗ ਨੂੰ ਗੰਭੀਰ ਹਾਲਤ ਵਿੱਚ ਟਰਾਮਾ ਸੈਂਟਰ ਪਹੁੰਚਾਇਆ।
ਪੁਲਿਸ ਨੇ ਦੱਸਿਆ ਕਿ ਹਾਦਸੇ ਵਿਚ ਪੈਦਲ ਜਾ ਰਿਹਾ ਜੋ 40 ਸਾਲਾ ਵਿਅਕਤੀ ਜ਼ਖਮੀ ਹੋਇਆ ਸੀ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਸ ਨੂੰ ਬਾਅਦ ਵਿਚ ਮ੍ਰਿਤਕ ਐਲਾਨ ਦਿੱਤਾ ਗਿਆ। ਹਾਦਸੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।
ਮੈਸਲੋਵਸਕੀ ਨੇ ਦੱਸਿਆ ਕਿ ਪੀੜਤ ਚੁਰਾਸਤੇ ਦੇ ਵਿਚਕਾਰ ਮੋੜ ਵਾਲੀ ਲੇਨ ਵਿੱਚ ਸੀ ਜਦੋਂ ਉਸਨੂੰ ਟੱਕਰ ਲੱਗੀ। ਉਨ੍ਹਾਂ ਨੇ ਕਿਹਾ ਕਿ ਹਾਲ ਜਾਂਚ ਸ਼ੁਰੂਆਤੀ ਪੜਾਅ ਵਿੱਚ ਹੈ। ਮੈਸਲੋਵਸਕੀ ਨੇ ਕਿਹਾ ਕਿ ਇਸ ਸਮੇਂ ਟੋ ਟਰੱਕ ਚਾਲਕਾਂ ਖਿਲਾਫ ਚਾਰਜਿਜ਼ ਨਹੀਂ ਲਗਾਏ ਗਏ ਹਨ।