ਟੋਰਾਂਟੋ, 16 ਦਸੰਬਰ (ਪੋਸਟ ਬਿਊਰੋ): ਟੋਰਾਂਟੋ ਪੁਲਿਸ ਇੱਕ ਮੁਲਜ਼ਮ ਦੀ ਭਾਲ ਕਰ ਰਹੀ ਹੈ, ਜਿਸਨੇ ਡਾਊਨਟਾਉਨ ਕੋਰ ਵਿੱਚ ਸਟਾਪ ਸਾਈਨ `ਤੇ ਇੱਕ ਔਰਤ ਦਾ ਯੋਨ ਸ਼ੋਸ਼ਣ ਕੀਤਾ। ਇਹ ਘਟਨਾ 19 ਅਕਤੂਬਰ ਨੂੰ ਯੋਂਗ ਸਟਰੀਟ ਅਤੇ ਡੰਡਾਸ ਸਟਰੀਟ ਈਸਟ ਦੇ ਨੇੜੇ ਹੋਈ।
ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਯੋਨ ਸ਼ੋਸ਼ਣ ਦੀ ਰਿਪੋਰਟ ਲਈ ਰਾਤ ਕਰੀਬ 8:05 ਵਜੇ ਉਸ ਖੇਤਰ ਵਿੱਚ ਬੁਲਾਇਆ ਗਿਆ ਸੀ। ਜਾਂਚਕਰਤਾਵਾਂ ਨੇ ਦੱਸਿਆ ਕਿ ਇੱਕ ਔਰਤ ਉਸ ਇਲਾਕੇ ਵਿੱਚ ਸੀ, ਜਦੋਂ ਉਸਨੂੰ ਅਹਿਸਾਸ ਹੋਇਆ ਕਿ ਇੱਕ ਪੁਰਸ਼ ਉਸਦਾ ਪਿੱਛਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੁਰਸ਼ ਨੇ ਉਸ ਔਰਤ ਦਾ ਯੋਨ ਸ਼ੌਸ਼ਣ ਕੀਤਾ, ਜਦੋਂ ਉਹ ਇਲਾਕੇ `ਚੋਂ ਭੱਜਣ ਤੋਂ ਪਹਿਲਾਂ ਸਟਾਪ ਲਾਈਟ `ਤੇ ਰੁਕੀ ਸੀ।
ਵਿਅਕਤੀ ਦਾ ਕੱਦ ਪੰਜ ਫੁੱਟ ਸੱਤ ਇੰਚ ਲੰਬਾ ਅਤੇ
ਲਾਲ ਜੈਕੇਟ, ਸਫੇਦ ਤੇ ਕਾਲੀ ਬੇਸਬਾਲ ਟੋਪੀ ਅਤੇ ਨੀਲੀ ਪੈਂਟ ਪਾਈ ਹੋਈ ਹੈ। ਟੋਰਾਂਟੋ ਪੁਲਿਸ ਵੱਲੋਂ ਜਾਂਚ ਜਾਰੀ ਹੈ।