ਟੋਰਾਂਟੋ, 18 ਦਸੰਬਰ (ਪੋਸਟ ਬਿਊਰੋ): ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਸਕਾਰਬੋਰੋ ਵਿੱਚ ਗੋਲੀਬਾਰੀ ਵਿੱਚ ਦੋ ਲੋਕ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੂੰ ਕਿੰਗਸਟਨ ਰੋਡ ਦੇ ਪੱਛਮ ਵਿੱਚ ਲਾਰੇਂਸ ਏਵੇਨਿਊ ਈਸਟ ਅਤੇ ਆਰਟਨ ਪਾਰਕ ਰੋਡ ਦੇ ਇਲਾਕੇ ਵਿੱਚ ਸ਼ਾਮ ਕਰੀਬ 7:20 ਵਜੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਦੋ ਲੋਕ ਗੰਭੀਰ ਜਲਖਮੀ ਹਾਲਤ ਵਿਚ ਮਿਲੇ। ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਕੋਈ ਹੋਰ ਜਾਣਕਾਰੀ ਉਪਲੱਬਧ ਨਹੀਂ ਹੈ ਪਰ ਪੁਲਿਸ ਨੇ ਕਿਹਾ ਕਿ ਇੱਕ ਲਾਈਟ ਰੰਗ ਦਾ ਵਾਹਨ ਇਲਾਕੇ ਵਿਚੋਂ ਜਾਂਦਾ ਹੋਇਆ ਵੇਖਿਆ ਗਿਆ ਸੀ।