Welcome to Canadian Punjabi Post
Follow us on

04

February 2025
ਬ੍ਰੈਕਿੰਗ ਖ਼ਬਰਾਂ :
ਭਾਰਤੀ ਹਥਿਆਰਬੰਦ ਦਸਤਿਆਂ ਵਿੱਚ ਸੂਬੇ ਦੇ ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਉਤੇ ਖ਼ਾਸ ਧਿਆਨ ਦਿੱਤਾ ਜਾਵੇਗਾ : ਮੁੱਖ ਮੰਤਰੀਜੇਕਰ ਵੱਡੀ ਵਾਰਦਾਤ ਵਾਪਰੀ ਤਾਂ ਉਸ ਇਲਾਕੇ ਦੇ ਪੁਲਿਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਹੋਵੇਗੀਨਸ਼ਾ ਤਸਕਰੀ ਵਿੱਚ ਲਿਪਤ ਪਾਏ ਜਾਣ ਕਾਰਨ ਟਰਾਂਸਪੋਰਟ ਵਿਭਾਗ ਦੇ ਦੋ ਮੁਲਾਜਮ ਕੀਤੇ ਮੁਅੱਤਲ : ਲਾਲਜੀਤ ਸਿੰਘ ਭੁੱਲਰਪੰਜਾਬ ਨੇ ਈ-ਸ਼੍ਰਮ ਪੋਰਟਲ ’ਤੇ 57,75,402 ਕਾਮਿਆਂ ਨੂੰ ਕੀਤਾ ਰਜਿਸਟਰ : ਸੌਂਦਪੰਜਾਬ ਨੇ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ 'ਬੈਸਟ ਸਟੇਟ' ਅਤੇ 'ਬੈਸਟ ਡਿਸਟ੍ਰਿਕਟ' ਪੁਰਸਕਾਰ ਕੀਤੇ ਹਾਸਲਪਾਕਿਸਤਾਨ ਪੁਰਸ਼ ਕ੍ਰਿਕਟ ਟੀਮ ਦੀ ਪਹਿਲੀ ਮਹਿਲਾ ਮੈਨੇਜਰ ਬਣੀ ਹਿਨਾ ਮੁਨੱਵਰਗ਼ੈਰਕਾਨੂੰਨੀ ਭਾਰਤੀ ਪਰਵਾਸੀ ਅਮਰੀਕਾ ’ਚੋਂ ਕੀਤੇ ਗਏ ਡਿਪੋਰਟ, ਅਮਰੀਕੀ ਫੌਜੀ ਜਹਾਜ਼ ਭਾਰਤ ਲਈ ਰਵਾਨਾਮਿਡਟਾਊਨ ਟੋਰਾਂਟੋ ਵਿੱਚ ਵਾਹਨ ਨੇ ਪੈਦਲ ਜਾ ਰਹੀ ਔਰਤ ਨੂੰ ਮਾਰੀ ਟੱਕਰ, ਗੰਭੀਰ ਜ਼ਖ਼ਮੀ
 
ਟੋਰਾਂਟੋ/ਜੀਟੀਏ

‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਕੌਂਸਲ ਵੱਲੋਂ ਸਿਟੀ ਹਾਲ ਵਿੱਚ ਬੁਲਾ ਕੇ ਕੀਤਾ ਗਿਆ ਸਨਮਾਨਿਤ

December 18, 2024 11:29 AM

-ਜੀਟੀਐੱਮ ਨੇ ਹਰਜੀਤ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ

ਬਰੈਂਪਟਨ, (ਡਾ. ਝੰਡ) – ਅਮਰੀਕਾ ਦੇ ਮਸ਼ਹੂਰ ਸ਼ਹਿਰ ਸੈਕਰਾਮੈਂਟੋ ਵਿੱਚ ਹੋਏ 27 ਅਗਸਤ ਨੂੰ ਦੁਨੀਆਂ-ਭਰ ਦੇ ਸੱਭ ਤੋਂ ਸਖ਼ਤ ‘ਆਇਰਨਮੈਨ ਮੁਕਾਬਲੇ’ ਵਿੱਚ ਜੇਤੂ ਕਰਾਰ ਦਿੱਤੇ ਗਏ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀਪੀਏਆਰ ਕਲੱਬ)  ਦੇ ਸਰਗ਼ਰਮ ਮੈਂਬਰ ਹਰਜੀਤ ਸਿੰਘ ਉਰਫ਼ ‘ਹੈਰੀ’ ਨੂੰ ਬਰੈਂਪਟਨ ਦੀਆਂ ਦੋ ਵੱਖ-ਵੱਖ ਸੰਸਥਾਵਾਂ ਵੱਲੋਂ ਲੰਘੇ ਹਫ਼ਤੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਵਾਲੀਆਂ ਇਨ੍ਹਾਂ ਸੰਸਥਾਵਾਂ ਵਿੱਚ ਬਰੈਂਪਟਨ ਦੀ ਸਿਟੀ ਕੌਂਸਲ ਅਤੇ ‘ਗਰੇਟਰ ਟੋਰਾਂਟੋ ਮੌਰਟਗੇਜ’ (ਜੀਟੀਐੱਮ) ਸ਼ਾਮਲ ਸਨ।

 

ਲੰਘੇ ਮੰਗਲਵਾਰ 10 ਦਸੰਬਰ ਨੂੰ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਰੀਜਨਲ ਕੌਂਸਲਰਾਂ ਗੁਰਪ੍ਰਤਾਪ ਸਿੰਘ ਤੂਰ ਤੇ ਨਵਜੀਤ ਕੌਰ ਬਰਾੜ ਨੇ ਸਿਟੀ ਕੌਂਸਲ ਦੇ ਦਫ਼ਤਰ ਵਿੱਚ ਬੁਲਾ ਕੇ ਹਰਜੀਤ ਸਿੰਘ ਨੂੰ ਸਨਮਾਨ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। 64 ਸਾਲ ਦੀ ਇਸ ਉਮਰ ਵਿਚ ਹਰਜੀਤ ਸਿੰਘ ਦੀਆਂ ਵੱਡੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਮੇਅਰ ਪੈਟਰਿਕ ਬਰਾਊਨ ਵੱਲੋਂ ਉਸ ਦੀ ਵੱਡ-ਆਕਾਰੀ ਤਸਵੀਰ ਬਰੈਂਪਟਨ ਦੇ ਗੋਰਮੀਡੋ ਕਮਿਊਨਿਟੀ ਸੈਂਟਰ ਵਿਚ ਲਗਾਉਣ ਦਾ ਫ਼ੈਸਲਾ ਕੀਤਾ ਗਿਆ।

 

ਇਸ ਦੇ ਨਾਲ ਹੀ ਮੇਅਰ ਪੈਟਰਿਕ ਬਰਾਊਨ ਵੱਲੋਂ ਹਰਜੀਤ ਸਿੰਘ ਅਤੇ ਉਨ੍ਹਾਂ ਦੇ ਨਾਲ ਗਏ ਟੀਪੀਏਆਰ ਕਲੱਬ ਦੇ ਮੈਂਬਰਾਂ ਗੈਰੀ ਗਰੇਵਾਲ, ਸੁਖਦੇਵ ਸਿਧਵਾਂ, ਜਸਬੀਰ ਸਿੰਘ ਅਤੇ ਮਹਿਤਾਬ ਸਿੰਘ ਨੂੰ ਅਗਲੇ ਦਿਨ ਬੁੱਧਵਾਰ 11 ਦਸੰਬਰ ਨੂੰ ਫਿਰ ਬਰੈਪਟਨ ਸਿਟੀ ਹਾਲ ਆਉਣ ਦਾ ਸੱਦਾ ਦਿੱਤਾ ਗਿਆ ਤਾਂ ਜੋ ਉਸ ਦਿਨ ਹੋ ਰਹੀ ਬਰੈਂਪਟਨ ਸਿਟੀ ਦੀ ਕੌਂਸਲ ਦੀ ਮੀਟਿੰਗ ਵਿੱਚ ਸਮੂਹ ਕੌਂਸਲਰ ਸਾਹਿਬਾਨ, ਸਟਾਫ਼ ਅਤੇ ਦਰਸ਼ਕ ਗੈਲਰੀ ਵਿਚ ਬੈਠੇ ਲੋਕਾਂ ਦੇ ਸਾਹਮਣੇ ਹਰਜੀਤ ਸਿੰਘ ਨੂੰ ਮੁੜ ਸਨਮਾਨਿਤ ਕੀਤਾ ਜਾ ਸਕੇ। ਅਗਲੇ ਦਿਨ ਜਦੋਂ ਉਹ ਸਾਰੇ ਬਰੈਂਪਟਨ ਸਿਟੀ ਹਾਲ ਪਹੁੰਚੇ ਤਾਂ ਮੇਅਰ ਅਤੇ ਡਿਪਟੀ ਮੇਅਰ ਵੱਲੋਂ ਸਮੂਹ ਕੌਂਸਲ ਸਾਹਿਬਾਨ ਦੀ ਹਾਜ਼ਰੀ ਵਿਚ ਹਰਜੀਤ ਸਿੰਘ ਨੂੰ ਫਿਰ ਸਨਮਾਨਿਤ ਕੀਤਾ ਗਿਆ। ਮੇਅਰ ਪੈਟਰਿਕ ਬਰਾਊਨ ਦਾ ਇਸ ਮੌਕੇ ਕਹਿਣਾ ਸੀ ਕਿ ਇਹ ਸਾਰੇ ਹੀ ਬਰੈਂਪਟਨ-ਵਾਸੀਆਂ ਲਈ ਬੜੇ ਮਾਣ ਵਾਲੀ ਗੱਲ ਹੈ।

 

ਇਸ ਤੋਂ ਇੱਕ ਹਫ਼ਤਾ ਪਹਿਲਾਂ 5 ਦਸੰਬਰ ਨੂੰ ਜੀਟੀਐੱਮ ਦੇ ਦਫ਼ਤਰ ਵਿਚ ਆਯੋਜਿਤ ਕੀਤੇ ਗਏ ਸਨਮਾਨ ਸਮਾਗ਼ਮ ਵਿਚ ਜੀਟੀਐੱਮ ਦੇ ਮੁੱਖ-ਪ੍ਰਬੰਧਕ ਬਲਜਿੰਦਰ ਸਿੰਘ ਲੇਲਣਾ, ਜਸਪਾਲ ਸਿੰਘ ਗਰੇਵਾਲ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰਾਂ ਵੱਲੋਂ ਹਰਜੀਤ ਸਿੰਘ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਬਰੈਂਪਟਨ ਵੈੱਸਟ ਦੇ ਐੱਮਪੀਪੀ ਅਮਰਜੋਤ ਸਿੰਘ ਸੰਧੂ ਇਸ ਮੌਕੇ ਮੁੱਖ-ਮਹਿਮਾਨ ਵਜੋਂ ਪਧਾਰੇ। ਅਮਰਜੋਤ ਸੰਧੂ, ਬਲਜਿੰਦਰ ਲੇਲਣਾ ਤੇ ਜਸਪਾਲ ਗਰੇਵਾਲ ਨੇ ਮਿਲ਼ ਕੇ ਹਰਜੀਤ ਸਿੰਘ ਦੇ ਗਲ਼ ਵਿਚ ਸੋਨੇ ਦਾ ਮੈਡਲ ਪਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਸਮਾਗ਼ਮ ਵਿਚ ਜਸਪਾਲ ਸਿੰਘ ਗਰੇਵਾਲ ਤੇ ਜਗਤਾਰ ਸਿੰਘ ਗਰੇਵਾਲ ਦੇ ਮਾਤਾ ਜੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਟੀਪੀਏਆਰ ਕਲੱਬ ਦੇ ਸਮੂਹ ਮੈਂਬਰ ਇਸ ਸਮਾਗ਼ਮ ਵਿਚ ਹਾਜ਼ਰ ਸਨ।

ਇੱਥੇ ਪਾਠਕਾਂ ਨੂੰ ਇਹ ਦੱਸਣਾ ਬਣਦਾ ਹੈ ਕਿ ਸੰਸਾਰ-ਪੱਧਰ ਦੇ ਇਸ ‘ਆਇਰਨਮੈਨ ਮੁਕਾਬਲੇ’ ਵਿਚ ਭਾਗ ਲੈਣ ਵਾਲਿਆਂ ਨੂੰ ਸੱਭ ਤੋਂ ਪਹਿਲਾਂ ਚਾਰ ਘੰਟੇ ਝੀਲ ਦੇ ਖੁੱਲ੍ਹੇ ਪਾਣੀ ਵਿੱਚ ਤੈਰਨਾ ਹੁੰਦਾ ਹੈ ਅਤੇ ਇਸ ਵਿਚ ਨਿਸਚਤ ਸਮੇਂ ਵਿੱਚ ਸਫ਼ਲ ਹੋਣ ਤੋਂ ਬਾਅਦ ਇਸ ਦੇ ਦੂਸਰੇ ਦੌਰ ਵਿਚ 180 ਕਿਲੋਮੀਟਰ ਬਾਈਸਾਈਕਲ ਚਲਾਉਣਾ ਹੁੰਦਾ ਹੈ। ਦੂਸਰੇ ਦੌਰ ਵਿੱਚ ਸਫ਼ਲ ਹੋਣ ਤੋਂ ਬਾਅਦ ਤੀਸਰੇ ਦੌਰ ਵਿਚ ਉਨ੍ਹਾਂ ਨੇ 42 ਕਿਲੋਮੀਟਰ ਦੌੜਨਾ ਹੁੰਦਾ ਹੈ। ਜਿ਼ਕਰਯੋਗ ਹੈ ਕਿ ਮੁਕਾਬਲੇ ਦੇ ਇਹ ਤਿੰਨੇ ਪੜਾਅ ਉਨ੍ਹਾਂ ਨੇ 16 ਤੋਂ 17 ਘੰਟਿਆਂ ਦੇ ਵਿੱਚ-ਵਿੱਚ ਪੂਰੇ ਕਰਨੇ ਹੁੰਦੇ ਹਨ।  ਤਾਂ ਜਾ ਕੇ ਇਨ੍ਹਾਂ ਮੁਕਾਬਲੇਬਾਜ਼ਾਂ ਦਾ ‘ਆਇਰਨਮੈਨ’ ਦੇ ਖਿ਼ਤਾਬ ਨੂੰ ਹੱਥ ਪੈਂਦਾ ਹੈ। ਹਰਜੀਤ ਸਿੰਘ ਨੇ ਇਹ ਤਿੰਨੇ ਪੜਾਅ ਨਿਰਧਾਰਤ ਸਮੇਂ ਵਿਚ ਪੂਰੇ ਕਰਕੇ ਇਹ ਖਿ਼ਤਾਬ ਹਾਸਲ ਕੀਤਾ ਹੈ। ਕੇਵਲ ਟੀਪੀਏਆਰ ਕਲੱਬ ਦੇ ਸਮੂਹ ਮੈਂਬਰਾਂ ਅਤੇ ਬਰੈਂਪਟਨ-ਵਾਸੀਆਂ ਲਈ ਹੀ ਨਹੀਂ, ਸਗੋਂ ਸਮੂਹ ਪੰਜਾਬੀ ਕਮਿਊਨਿਟੀ ਲਈ ਇਹ ਬੜੇ ਮਾਣ ਵਾਲੀ ਗੱਲ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਡਟਾਊਨ ਟੋਰਾਂਟੋ ਵਿੱਚ ਵਾਹਨ ਨੇ ਪੈਦਲ ਜਾ ਰਹੀ ਔਰਤ ਨੂੰ ਮਾਰੀ ਟੱਕਰ, ਗੰਭੀਰ ਜ਼ਖ਼ਮੀ ਦੱਖਣੀ ਗਲੇਨਗੈਰੀ ਵਿੱਚ ਘਰ ‘ਚ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼, ਦੋ ਨੂੰ ਮਾਰੀ ਗੋਲੀ, ਇਕ ਫ਼ਰਾਰ ਤਿੰਨ ਸਾਲ ਪਹਿਲਾਂ ਸਸਕੈਟੂਨ ਦੇ ਰੀਜੈਂਟ ਪਾਰਕ `ਚ ਹੋਏ ਕਤਲ ਦੇ ਮਾਮਲੇ ਵਿਚ ਇਕ ਗ੍ਰਿਫ਼ਤਾਰ ਟੈਰਿਫ ਦੇ ਖ਼ਤਰੇ ਦੇ ‘ਚ ਸਨੈਪ ਚੋਣਾਂ ਨਾਲ ਸੂਬਾ ਨਹੀਂ ਹੋਵੇਗਾ ਕਮਜ਼ੋਰ : ਫੋਰਡ ਓਂਟਾਰੀਓ ਚੋਣਾਂ 2025: ਅਮਰੀਕੀ ਸ਼ਰਾਬ `ਤੇ ਪਾਬੰਦੀ ਦਾ ਫ਼ੈਸਲਾ ਠੀਕ, ਪਰ ਲੋਕ ਨੌਕਰੀਆਂ ਬਾਰੇ ਵੀ ਚਿੰਤਤ : ਕਰੌਂਬੀ ਬਰੈਂਪਟਨ ਸਟੋਰ 'ਤੇ ਹਥਿਆਰਬੰਦ ਡਕੈਤੀ ਦੇ ਦੋਸ਼ ਵਿੱਚ ਦੋ ਨਾਬਾਲਿਗਾਂ ਸਮੇਤ ਚਾਰ ਗ੍ਰਿਫ਼ਤਾਰ ਬਰੈਂਪਟਨ ਵਾਸੀ ਵਿਸ਼ਵ ਪੱਧਰੀ ਆਵਾਜਾਈ ਤੱਕ ਪਹੁੰਚ ਦੇ ਹੱਕਦਾਰ : ਸਰਕਾਰੀਆ ਐੱਨ. ਐੱਸ. ਦੇ 21 ਸਾਲਾ ਨੌਜਵਾਨ `ਤੇ ਲੱਗੇ ਕਤਲ ਦੇ ਚਾਰਜਿਜ਼ ਦਸੰਬਰ ਮਹੀਨੇ ‘ਚ ਕੈਨੇਡਾ ਵਿੱਚ ਨਵੀਆਂ ਨੌਕਰੀਆਂ ਤੇ ਅਰਥਚਾਰੇ ਵਿਚ ਰਿਕਾਰਡ ਤੋੜ ਵਾਧਾ ਹੋਇਆ : ਸੋਨੀਆ ਸਿੱਧੂ ਹੈਨੋਵਰ ਪਬਲਿਕ ਸਕੂਲ ਵਿੱਚ ਪੁੱਤਰ ਨਾਲ ਹੋਈ ਕੁੱਟਮਾਰ ਕਾਰਨ ਬਰੈਂਪਟਨ ਦਾ ਪਰਿਵਾਰ ਆਪਣੇ ਪੁੱਤਰ ਦੀ ਸੁਰੱਖਿਆ ਲਈ ਚਿੰਤ