ਟੋਰਾਂਟੋ, 17 ਦਸੰਬਰ (ਪੋਸਟ ਬਿਊਰੋ): ਉੱਤਰ-ਪੱਛਮੀ ਟੋਰਾਂਟੋ ਵਿੱਚ ਸੋਮਵਾਰ ਰਾਤ ਨੂੰ ਹੋਈ ਗੋਲੀਬਾਰੀ ਵਿੱਚ ਇੱਕ ਟੀਨੇਜ਼ਰ ਗੰਭੀਰ ਜ਼ਖ਼ਮੀ ਹੋ ਗਿਆ।
ਡਿਊਟੀ ਇੰਸਪੇਕਟਰ ਬਰਾਇਨ ਮੈਸਲੋਵਸਕੀ ਨੇ ਕਿਹਾ ਕਿ ਕਈ ਨਿਵਾਸੀਆਂ ਦੁਆਰਾ ਕਲੀਅਰਵਿਊ ਹਾਈਟਸ ਅਤੇ ਟਰੇਥਵੇ ਡਰਾਈਵ ਕੋਲ ਗੋਲੀ ਚੱਲਣ ਦੀ ਸੂਚਨਾ ਮਿਲੀ। ਸ਼ਾਮ 6:25 ਵਜੇ ਤੋਂ ਪਹਿਲਾਂ ਅਧਿਕਾਰੀ ਏਗਲਿੰਟਨ ਏਵੇਨਿਊ ਵੇਸਟ ਅਤੇ ਬਲੈਕ ਕਰੀਕ ਡਰਾਈਵ ਦੇ ਇਲਾਕੇ ਵਿੱਚ ਪਹੁੰਚੇ।
ਉਨ੍ਹਾਂ ਨੇ ਕਿਹਾ ਕਿ ਘਟਨਾ ਸਥਾਨ `ਤੇ ਪੁਲਿਸ ਨੇ ਇੱਕ ਟੀਨੇਜ਼ਰ ਨੂੰ ਗੋਲੀ ਲੱਗਣ ਕਾਰਨ ਜ਼ਖ਼ਮੀ ਕਾਲਤ ਵਿਚ ਪਾਇਆ ਸੀ। ਮੈਸਲੋਵਸਕੀ ਨੇ ਕਿਹਾ ਕਿ ਪੀਡੜਤ ਨੂੰ ਇਲਾਜ ਲਈ ਸਥਾਨਕ ਟਰਾਮਾ ਸੈਂਟਰ ਲਿਜਾਇਆ ਗਿਆ।
ਮੈਸਲੋਵਸਕੀ ਨੇ ਦੱਸਿਆ ਕਿ ਟੀਨੇਜ਼ਰ ਕਲੀਅਰਵਿਊ ਹਾਈਟਸ `ਤੇ ਦੱਖਣ ਵੱਲ ਜਾ ਰਿਹਾ ਸੀ ਅਤੇ ਇੱਕ ਲਾਲ ਸੇਡਾਨ ਸੀ ਜੋ ਕਲੀਅਰਵਿਊ ਹਾਈਟਸ `ਤੇ ਉੱਤਰ ਵੱਲ ਜਾ ਰਹੀ ਸੀ ਅਤੇ ਜਦੋਂ ਲਾਲ ਸੇਡਾਨ ਟੀਨੇਜ਼ਰ ਪੀੜਤ ਕੋਲ ਆਈ ਅਤੇ ਉਸ ਲਾਲ ਸੇਡਾਨ ਵਿੱਚ ਸਵਾਰ ਵਿਅਕਤੀ ਨੇ ਪੀੜਤ `ਤੇ ਗੋਲੀ ਚਲਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਾਹਨ ਦਾ ਚਾਲਕ ਉਸ ਇਲਾਕੇ ਵਿਚੋਂ ਭੱਜ ਗਿਆ। ਮੈਸਲੋਵਸਕੀ ਨੇ ਕਿਹਾ ਕਿ ਮੁਲਜਮਾਂ ਨੂੰ ਜਲਦੀ ਹੀ ਫੜ੍ਹ ਲਿਆ ਜਾਵੇਗਾ।
ਪਿਛਲੇ ਕੁਝ ਸਮੇਂ ਵਿਚ ਇਹ ਦੂਜੀ ਗੋਲੀਬਾਰੀ ਦੀ ਘਟਨਾ। ਅਕਤੂਬਰ ਵਿੱਚ ਕਲੀਅਰਵਿਊ ਹਾਈਟਸ `ਤੇ ਇੱਕ ਅਪਾਰਟਮੈਂਟ ਬਿਲਡਿੰਗ ਦੀਆਂ ਪੌੜੀਆਂ ਵਿੱਚ ਗੋਲੀ ਲੱਗਣ ਨਾਲ 26 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ।