ਬਰੈਂਪਟਨ, -ਗੰਨ ਅਪਰਾਧ ਨੂੰ ਰੋਕਣ ਅਤੇ ਸ਼ਹਿਰਾਂ ਤੇ ਕਮਿਊਨਿਟੀਆਂ ਨੂੰ ਸੁਰੁੱਖਿ਼ਅਤ ਰੱਖਣ ਲਈ ਕੈਨੇਡਾ ਦੀ ਸਰਕਾਰ ਨੇ ਕਈ ਸਖ਼ਤ ਕਦਮ ਚੁੱਕੇ ਹਨ। ਪਬਲਿਕ ਸੇਫ਼ਟੀ ਮਨਿਸਟਰ ਮਾਣਯੋਗ ਡੌਮਿਨਿਕ ਲੀਬਰਾਂਕ ਨੇ 5 ਦਸੰਬਰ ਨੂੰ ਐਲਾਨ ਕੀਤਾ ਕਿ ਅਸਾਲਟ ਸਟਾਈਲ ਫ਼ਾਇਰਆਰਮਜ਼ ਰੱਖਣੇ ਹੁਣ ਕੈਨੇਡਾ ਵਿੱਚ ਬੈਨ ਕਰ ਦਿੱਤੇ ਗਏ ਹਨ। ਸਰਕਾਰ ਮਾਰਕੀਟ ਵਿਚਲੇ ਸਾਰੇ ਫ਼ਾਇਰਆਰਮਜ਼ ਦਾ ਪੂਰਾ ਹਿਸਾਬ-ਕਿਤਾਬ ਰੱਖਣ ਅਤੇ ਲਿੰਗਕ-ਹਿੰਸਾ ਉੱਪਰ ਕਾਬੂ ਪਾਉਣ ਨੂੰ ਯਕੀਨੀ ਬਨਾਉਣ ਲਈ ਲੋੜੀਂਦੀ ਕਾਰਵਾਈ ਕਰ ਰਹੀ ਹੈ।
ਇਸ ਦੇ ਬਾਰੇ ਆਪਣਾ ਪੱਖ ਪੇਸ਼ ਕਰਦਿਆਂ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ, “ਆਪਣੀਆਂ ਕਮਿਊਨਿਟੀਆਂ ਨੂੰ ਸੁਰੱਖਿ਼ਅਤ ਰੱਖਣ ਲਈ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਕੋਈ ਵੀ ਗੰਨ ਆਰ-ਸੀ-ਐੱਮ-ਪੀ ਦੀ ਮਨਜ਼ੂਰੀ ਤੋਂ ਬਿਨਾਂ ਕੈਨੇਡਾ ਵਿਚ ਦਾਖ਼ਲ ਨਾ ਹੋਵੇ।”
ਇਹ ਗੰਨ-ਹਿੰਸਕ ਕਾਰਵਾਈਆਂ ਨੂੰ ਰੋਕਣ ਲਈ ਅਹਿਮ ਯੋਜਨਾ ਦਾ ਇੱਕ ਹਿੱਸਾ ਹੈ ਜਿਸ ਵਿਚ ਬਾਰਡਰ ਸਕਿਉਰਿਟੀ ਉੱਪਰ ਨਿਵੇਸ਼ ਕਰਨਾ, ਮਾਰੂ ਫ਼ਾਇਰਆਰਮਜ਼ ਨੂੰ ਕੰਟਰੋਲ ਵਿੱਚ ਰੱਖਣਾ ਅਤੇ ਇਨ੍ਹਾਂ ਨਾਲ ਸਬੰਧਿਤ ਪ੍ਰੋਗਰਾਮ ਆਯੋਜਿਤ ਕਰਨ ਲਈ ਲੋੜੀਂਦੀ ਸਹਾਇਤਾ ਦੇਣਾ ਸ਼ਾਮਲ ਹਨ। ਮਈ 2020 ਤੋਂ ਅਸਾਲਟ ਸਟਾਈਲ ਹਥਿਆਰਾਂ ਦੇ 2,000 ਤੋਂ ਵਧੇਰੇ ਮਾਡਲ ਸਰਕਾਰ ਵੱਲੋਂ ਬੈਨ ਕਰ ਦਿੱਤੇ ਗਏ ਹਨ।
‘ਐਮਨੈਸਟੀ ਆਰਡਰ’ ਅਨੁਸਾਰ ਗੰਨ ਹਿੰਸਾ ਰੋਕਣ ਸਬੰਧੀ ਇਹ ‘ਬੈਨ’ ਹੁਣ ਤੋਂ ਹੀ ਲਾਗੂ ਹੋ ਗਿਆ ਹੈ ਅਤੇ ਇਹ ਅਕਤੂਬਰ 2025 ਤੱਕ ਲਾਗੂ ਰਹੇਗਾ। ਸਾਰੇ ਵਿਅੱਕਤੀਆਂ ਅਤੇ ਬਿਜ਼ਨੈੱਸ ਅਦਾਰਿਆਂ ਲਈ ਇਸ ਕਾਨੂੰਨ ਦੀ ਪਾਲਣਾ ਕਰਨੀ ਜ਼ਰੂਰੀ ਹੈ। ਅਲਬੱਤਾ, ਇੰਡੀਜੀਨੀਅਸ ਲੋਕ ਅਤੇ ਗੁਜ਼ਾਰੇ ਜੋਗਾ ਸਿ਼ਕਾਰ ਕਰਨ ਵਾਲੇ ਸਿ਼ਕਾਰੀ ਇਸ ਐਮਨੈਸਟੀ ਆਰਡਰ ਦੇ ਸਮੇਂ ਦੌਰਾਨ ਆਪਣੇ ਹਥਿਆਰ ਵਰਤ ਸਕਦੇ ਹਨ।
ਨਵੇਂ ਨਿਯਮ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਲਈ 13 ਦਸੰਬਰ 2024 ਨੂੰ ਪਾਰਲੀਮੈਂਟ ਵਿਚ ਪੇਸ਼ ਕੀਤੇ ਜਾਣਗੇ ਅਤੇ ਗੰਨ-ਹਿੰਸਕ ਕਾਰਵਾਈਆਂ ਰੋਕਣ ਸਬੰਧੀ ਅਗਲੇਰੀ ਕਾਰਵਾਈ ਜਨਵਰੀ 2025 ਤੋਂ ਆਰੰਭ ਹੋ ਜਾਏਗੀ। ਵਧੇਰੇ ਸਮਰੱਥਾ ਵਾਲੇ ਮੈਗ਼ਜ਼ੀਨਾਂ ਦੀ ਵਰਤੋਂ ਨੂੰ ਕੰਟਰੋਲ ਕਰਨ ਲਈ ਸਰਕਾਰ ਮਾਰਚ 2025 ਤੱਕ ਲੋੜੀਂਦੀ ਕਰਵਾਈ ਕਰੇਗੀ।
ਸਰਕਾਰ ਵੱਲੋਂ ਲਏ ਗਏ ਇਸ ਅਹਿਮ ਕਦਮ ਨਾਲ ਅਸਰ-ਅੰਦਾਜ਼ ਹੋਣ ਵਾਲੇ ਬਿਜਿ਼ਨੈਸ ਅਦਾਰਿਆਂ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਬਣਦਾ ਮੁਆਵਜ਼ਾ ਦੇਣ ਦਾ ਮਾਮਲਾ ਵਿਚਾਰ ਅਧੀਨ ਹੈ ਅਤੇ ਇਸ ਦਾ ਪਹਿਲਾ ਪੜਾਅ ਪਹਿਲਾਂ ਹੀ ਆਰੰਭ ਹੋ ਗਿਆ ਹੈ।
ਜਿਨ੍ਹਾਂ ਹਥਿਆਰਾਂ ਦੇ ਵੱਖ-ਵੱਖ ਮਾਡਲਾਂ ਉੱਪਰ ਸਰਕਾਰ ਵੱਲੋਂ ਬੈਨ ਲਗਾਇਆ ਗਿਆ ਹੈ, ਉਨ੍ਹਾਂ ਦੀ ਲਿਸਟ ਛਅਨਅਦਅ।ਚਅ ਦੇ ਪਬਲਿਕ ਸੇਫ਼ਟੀ ਵੈੱਬਪੇਜ ‘ਤੇ ਵੇਖੀ ਜਾ ਸਕਦੀ ਹੈ।