Welcome to Canadian Punjabi Post
Follow us on

21

December 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ 21 ਦਸੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰਰੂਸ ਦੀ ਕੈਂਸਰ ਵੈਕਸੀਨ ਮੁੜ ਕੈਂਸਰ ਹੋਣ ਦਾ ਕੋਈ ਖਤਰਾ ਨਹੀਂ, ਕੀਮਤ 2.5 ਲੱਖ ਰੁਪਏਯੁਗਾਂਡਾ 'ਚ ਫੈਲਿਆ ਡਿੰਗਾ-ਡਿੰਗਾ ਵਾਇਰਸ, 300 ਤੋਂ ਵੱਧ ਬਿਮਾਰ ਪੰਜਾਬ ਸਰਕਾਰ ਵੱਲੋਂ “ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ” ਬਾਰੇ ਕਿਸਾਨ ਯੂਨੀਅਨਾਂ ਨਾਲ ਅਹਿਮ ਮੀਟਿੰਗ ਬਿਸਤ ਦੁਆਬ ਕੈਨਾਲ 33 ਦਿਨਾਂ ਲਈ ਬੰਦ ਰਹੇਗੀਦੁਕਾਨਾਂ, ਫੈਕਟਰੀਆਂ ਅਤੇ ਵਪਾਰਕ ਅਦਾਰਿਆਂ ਦੇ ਸਟਾਫ਼ ਨੂੰ ਆਪਣੀ ਵੋਟ ਪਾਉਣ ਲਈ ਨਗਰ ਨਿਗਮ ਦੇ ਅਧਿਕਾਰ ਖੇਤਰਾਂ ਵਿੱਚ 21 ਦਸੰਬਰ, 2024 'ਕਲੋਜ਼ ਡੇਅ' ਘੋਸਿ਼ਤਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਾ ਮੁਕਤ-ਰੰਗਲਾ ਪੰਜਾਬ ਬਣਾਉਣ ਲਈ ਵੱਡੇ ਪੱਧਰ 'ਤੇ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ
 
ਅੰਤਰਰਾਸ਼ਟਰੀ

ਬ੍ਰਿਟੇਨ ਦੇ ਪ੍ਰਿੰਸ 'ਤੇ ਚੀਨੀ ਜਾਸੂਸ ਨਾਲ ਨੇੜਤਾ ਹੋਣ ਦਾ ਦੋਸ਼, ਸਾਬਕਾ ਪ੍ਰਧਾਨ ਮੰਤਰੀ ਕੈਮਰਨ ਦਾ ਨਾਂ ਵੀ ਸ਼ਾਮਿਲ

December 18, 2024 07:16 AM

ਲੰਡਨ, 18 ਦਸੰਬਰ (ਪੋਸਟ ਬਿਊਰੋ): ਬ੍ਰਿਟੇਨ ਦੇ ਪ੍ਰਿੰਸ ਐਂਡਰਿਊ 'ਤੇ ਚੀਨੀ ਜਾਸੂਸ ਦੇ ਕਰੀਬੀ ਹੋਣ ਦਾ ਦੋਸ਼ ਲੱਗਾ ਹੈ। ਪ੍ਰਿੰਸ ਐਂਡਰਿਊ ਚੀਨੀ ਕਾਰੋਬਾਰੀ ਯਾਂਗ ਟੇਂਗਬੋ ਨਾਲ ਨਜ਼ਦੀਕੀ ਸਬੰਧਾਂ ਕਾਰਨ ਜਾਂਚ ਦੇ ਘੇਰੇ ਵਿੱਚ ਹੈ। ਯਾਂਗ ਟੇਂਗਬੋ 'ਤੇ ਚੀਨ ਲਈ ਜਾਸੂਸੀ ਕਰਨ ਦਾ ਦੋਸ਼ ਹੈ।
ਯਾਂਗ ਟੇਂਗਬੋ ਹੁਣ ਤੱਕ ਕੋਡ ਨਾਮ ਐੱਚ6 ਨਾਲ ਜਾਣਿਆ ਜਾਂਦਾ ਸੀ। ਹਾਲਾਂਕਿ ਸੋਮਵਾਰ ਨੂੰ ਇਕ ਅਦਾਲਤ ਨੇ ਉਸ ਦਾ ਨਾਂ ਜਨਤਕ ਨਾ ਕਰਨ ਦੇ ਹੁਕਮ ਨੂੰ ਹਟਾ ਦਿੱਤਾ। ਇਸ ਤੋਂ ਬਾਅਦ ਯਾਂਗ ਦੀ ਪਛਾਣ ਜਨਤਕ ਕੀਤੀ ਗਈ।
ਇਸ ਦੌਰਾਨ ਪ੍ਰਿੰਸ ਐਂਡਰਿਊ ਨੇ ਯਾਂਗ ਨਾਲ ਸਬੰਧਾਂ ਦੇ ਦੋਸ਼ਾਂ ਤੋਂ ਬਾਅਦ ਸ਼ਾਹੀ ਪਰਿਵਾਰ ਦੇ ਕ੍ਰਿਸਮਸ ਤਿਉਹਾਰ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਉਹ ਇਸ ਸਾਲ ਸਮਾਗਮ ਵਿੱਚ ਸ਼ਾਮਿਲ ਨਹੀਂ ਹੋਣਗੇ। ਪ੍ਰਿੰਸ ਐਂਡਰਿਊ ਬ੍ਰਿਟੇਨ ਦੀ ਸਾਬਕਾ ਮਹਾਰਾਣੀ ਐਲਿਜ਼ਾਬੈਥ ਦੇ ਤੀਜੇ ਬੱਚੇ ਅਤੇ ਮੌਜੂਦਾ ਰਾਜਾ ਚਾਰਲਸ ਦੇ ਵਿਚਕਾਰਲੇ ਭਰਾ ਹਨ। ਉਨ੍ਹਾਂ ਨੂੰ ਡਿਊਕ ਆਫ਼ ਯਾਰਕ ਵਜੋਂ ਵੀ ਜਾਣਿਆ ਜਾਂਦਾ ਹੈ।
ਯਾਂਗ ਟੇਂਗਬੋ (50) ਜਿਸਨੂੰ ਕ੍ਰਿਸ ਯਾਂਗ ਵੀ ਕਿਹਾ ਜਾਂਦਾ ਹੈ। ਯਾਂਗ ਹੈਮਪਟਨ ਗਰੁੱਪ ਇੰਟਰਨੈਸ਼ਨਲ, ਇੱਕ ਸਲਾਹਕਾਰ ਕੰਪਨੀ ਦਾ ਡਾਇਰੈਕਟਰ ਹੈ। ਇਹ ਕੰਪਨੀ ਬ੍ਰਿਟਿਸ਼ ਕੰਪਨੀਆਂ ਨੂੰ ਚੀਨ ਵਿੱਚ ਆਪਣੇ ਸੰਚਾਲਨ ਲਈ ਸਲਾਹ ਦੇਣ ਦਾ ਕੰਮ ਕਰਦੀ ਹੈ।
ਯਾਂਗ ਟੇਂਗਬੋ ਨੂੰ ਪਹਿਲਾਂ ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਅਤੇ ਥੇਰੇਸਾ ਮੇਅ ਵਰਗੇ ਪ੍ਰਮੁੱਖ ਸਿਆਸਤਦਾਨਾਂ ਨਾਲ ਦੇਖਿਆ ਗਿਆ ਹੈ। ਪ੍ਰਿੰਸ ਐਂਡਰਿਊ ਨੇ ਚੀਨੀ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਲਈ ਪੈਲੇਸ ਚਾਈਨਾ ਪਲੇਟਫਾਰਮ 'ਤੇ ਇੱਕ ਪਿੱਚ ਬਣਾਇਆ। ਯਾਂਗ ਇਸ ਪਲੇਟਫਾਰਮ ਵਿੱਚ ਸ਼ਾਮਿਲ ਇੱਕ ਮਹੱਤਵਪੂਰਨ ਵਿਅਕਤੀ ਹੈ।
ਯਾਂਗ `ਤੇ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਲਈ ਸ਼ੱਕੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦਾ ਦੋਸ਼ ਹੈ। ਬ੍ਰਿਟੇਨ ਦੀ ਖੁਫੀਆ ਏਜੰਸੀ -5 ਨੇ ਯਾਂਗ 'ਤੇ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਦਾ ਦੋਸ਼ ਲਗਾਇਆ ਸੀ। ਅਦਾਲਤ ਨੇ ਏਜੰਸੀ ਦੀ ਰਿਪੋਰਟ ਨੂੰ ਸਵੀਕਾਰ ਕਰ ਲਿਆ ਅਤੇ ਯਾਂਗ ਦੀ ਅਪੀਲ ਨੂੰ ਰੱਦ ਕਰ ਦਿੱਤਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਰੂਸ ਦੀ ਕੈਂਸਰ ਵੈਕਸੀਨ ਮੁੜ ਕੈਂਸਰ ਹੋਣ ਦਾ ਕੋਈ ਖਤਰਾ ਨਹੀਂ, ਕੀਮਤ 2.5 ਲੱਖ ਰੁਪਏ ਯੁਗਾਂਡਾ 'ਚ ਫੈਲਿਆ ਡਿੰਗਾ-ਡਿੰਗਾ ਵਾਇਰਸ, 300 ਤੋਂ ਵੱਧ ਬਿਮਾਰ ਟਰੰਪ ਨੇ ਫਿਰ ਕਿਹਾ- ਭਾਰਤ ਜਿੰਨਾ ਟੈਰਿਫ ਲਗਾਏਗਾ, ਅਸੀਂ ਵੀ ਲਗਾਵਾਂਗੇ ਅਜੀਤ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਸਰਹੱਦ 'ਤੇ ਸ਼ਾਂਤੀ ਅਤੇ ਸਬੰਧਾਂ ਦੀ ਬਹਾਲੀ ਬਾਰੇ ਕੀਤੀ ਗੱਲਬਾਤ ਨਾਸਾ ਨੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਵਾਪਸੀ ਨੂੰ ਫਿਰ ਕੀਤਾ ਮੁਲਤਵੀ, ਵਾਪਸੀ ਲਈ 2 ਮਹੀਨੇ ਹੋਰ ਲੱਗਣਗੇ ਰੂਸ ਨੇ ਕੈਂਸਰ ਦੀ ਵੈਕਸੀਨ ਬਣਾਈ, ਪੁਤਿਨ ਸਰਕਾਰ ਨੇ ਕਿਹਾ- 2025 ਤੋਂ ਲੋਕਾਂ ਨੂੰ ਮੁਫ਼ਤ ਲਗਾਈ ਜਾਵੇਗੀ ਯੂਕਰੇਨੀ ਹਮਲੇ 'ਚ ਰੂਸ ਦੇ ਪਰਮਾਣੂ ਮੁਖੀ ਦੀ ਮੌਤ, ਰੂਸ ਨੇ ਕਿਹਾ- ਇਸ ਹਮਲੇ ਦਾ ਬਦਲਾ ਲਵਾਂਗੇ ਜਰਮਨੀ ਵਿੱਚ ਚਾਂਸਲਰ ਸੋਲਜ਼ ਦੀ ਸਰਕਾਰ ਡਿੱਗੀ, ਸੰਸਦ ਵਿੱਚ ਅਵਿਸ਼ਵਾਸ ਪ੍ਰਸਤਾਵ ਹਾਰੇ ਟਰੰਪ ਨੇ ਕਿਹਾ- ਪੁਤਿਨ ਨਾਲ ਡੀਲ ਕਰਨ ਲਈ ਜ਼ੇਲੇਂਸਕੀ ਤਿਆਰ ਰਹਿਣ, ਜੰਗ ਰੋਕਣ ਲਈ ਯੂਕਰੇਨ ਨੂੰ ਕਰਨਾ ਪਵੇਗਾ ਸਮਝੌਤਾ ਜਾਰਜੀਆ ਦੇ ਰੈਸਟੋਰੈਂਟ 'ਚ ਗੈਸ ਲੀਕ ਹੋਣ ਕਾਰਨ 11 ਭਾਰਤੀਆਂ ਦੀ ਮੌਤ