Welcome to Canadian Punjabi Post
Follow us on

21

December 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ 21 ਦਸੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰਰੂਸ ਦੀ ਕੈਂਸਰ ਵੈਕਸੀਨ ਮੁੜ ਕੈਂਸਰ ਹੋਣ ਦਾ ਕੋਈ ਖਤਰਾ ਨਹੀਂ, ਕੀਮਤ 2.5 ਲੱਖ ਰੁਪਏਯੁਗਾਂਡਾ 'ਚ ਫੈਲਿਆ ਡਿੰਗਾ-ਡਿੰਗਾ ਵਾਇਰਸ, 300 ਤੋਂ ਵੱਧ ਬਿਮਾਰ ਪੰਜਾਬ ਸਰਕਾਰ ਵੱਲੋਂ “ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ” ਬਾਰੇ ਕਿਸਾਨ ਯੂਨੀਅਨਾਂ ਨਾਲ ਅਹਿਮ ਮੀਟਿੰਗ ਬਿਸਤ ਦੁਆਬ ਕੈਨਾਲ 33 ਦਿਨਾਂ ਲਈ ਬੰਦ ਰਹੇਗੀਦੁਕਾਨਾਂ, ਫੈਕਟਰੀਆਂ ਅਤੇ ਵਪਾਰਕ ਅਦਾਰਿਆਂ ਦੇ ਸਟਾਫ਼ ਨੂੰ ਆਪਣੀ ਵੋਟ ਪਾਉਣ ਲਈ ਨਗਰ ਨਿਗਮ ਦੇ ਅਧਿਕਾਰ ਖੇਤਰਾਂ ਵਿੱਚ 21 ਦਸੰਬਰ, 2024 'ਕਲੋਜ਼ ਡੇਅ' ਘੋਸਿ਼ਤਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਾ ਮੁਕਤ-ਰੰਗਲਾ ਪੰਜਾਬ ਬਣਾਉਣ ਲਈ ਵੱਡੇ ਪੱਧਰ 'ਤੇ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ
 
ਅੰਤਰਰਾਸ਼ਟਰੀ

ਜਰਮਨੀ ਵਿੱਚ ਚਾਂਸਲਰ ਸੋਲਜ਼ ਦੀ ਸਰਕਾਰ ਡਿੱਗੀ, ਸੰਸਦ ਵਿੱਚ ਅਵਿਸ਼ਵਾਸ ਪ੍ਰਸਤਾਵ ਹਾਰੇ

December 17, 2024 01:32 PM

ਬਰਲਿਨ, 17 ਦਸੰਬਰ (ਪੋਸਟ ਬਿਊਰੋ): ਜਰਮਨੀ ਵਿੱਚ, ਸੰਸਦ ਦੇ ਹੇਠਲੇ ਸਦਨ, ਬੁੰਡਸਟੈਗ ਵਿੱਚ ਚਾਂਸਲਰ ਓਲਾਫ ਸੋਲਜ਼ ਖਿਲਾਫ ਇੱਕ ਬੇਭਰੋਸਗੀ ਮਤਾ ਪਾਸ ਕੀਤਾ ਗਿਆ ਹੈ। ਰਾਈਟਰਜ਼ ਮੁਤਾਬਕ ਸੋਮਵਾਰ ਨੂੰ ਜਰਮਨੀ ਦੇ 733 ਸੀਟਾਂ ਵਾਲੇ ਹੇਠਲੇ ਸਦਨ 'ਚ ਅਵਿਸ਼ਵਾਸ ਪ੍ਰਸਤਾਵ 'ਤੇ ਵੋਟਿੰਗ ਹੋਈ। ਇਸ ਵਿੱਚ 394 ਮੈਂਬਰਾਂ ਨੇ ਸੋਲਜ਼ ਖਿਲਾਫ ਵੋਟ ਪਾਈ, 207 ਸੰਸਦ ਮੈਂਬਰਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ, ਜਦੋਂਕਿ 116 ਮੈਂਬਰ ਗੈਰ ਹਾਜ਼ਰ ਰਹੇ।
ਸੋਲਜ਼ ਨੂੰ ਬਹੁਮਤ ਹਾਸਿਲ ਕਰਨ ਲਈ 367 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਸੀ। ਵੋਟਿੰਗ ਦੇ ਨਤੀਜੇ ਆਉਣ ਤੋਂ ਤੁਰੰਤ ਬਾਅਦ, ਚਾਂਸਲਰ ਓਲਾਫ ਸਕੋਲਜ਼ ਨੇ ਜਰਮਨ ਦੇ ਰਾਸ਼ਟਰਪਤੀ ਫਰੈਂਕ ਵਾਲਟਰ ਸਟੇਨਮੀਅਰ ਨੂੰ ਸੰਸਦ ਨੂੰ ਭੰਗ ਕਰਨ ਅਤੇ ਨਵੀਆਂ ਚੋਣਾਂ ਕਰਵਾਉਣ ਦੀ ਅਪੀਲ ਕੀਤੀ।
ਜਰਮਨੀ ਵਿੱਚ ਚਾਂਸਲਰ ਭਾਰਤ ਵਿੱਚ ਪ੍ਰਧਾਨ ਮੰਤਰੀ ਵਾਂਗ ਹੈ। ਚਾਂਸਲਰ ਸੋਲਜ਼ ਨੇ ਭਰੋਸੇ ਦਾ ਵੋਟ ਹਾਸਿਲ ਕਰਨ ਲਈ 15 ਜਨਵਰੀ ਤੱਕ ਦਾ ਸਮਾਂ ਮੰਗਿਆ ਸੀ। ਹੁਣ ਸੰਵਿਧਾਨ ਅਨੁਸਾਰ, ਜਰਮਨ ਰਾਸ਼ਟਰਪਤੀ ਨੂੰ 21 ਦਿਨਾਂ ਦੇ ਅੰਦਰ ਜਰਮਨ ਸੰਸਦ ਦੇ ਹੇਠਲੇ ਸਦਨ ਨੂੰ ਭੰਗ ਕਰਨਾ ਹੋਵੇਗਾ ਅਤੇ 60 ਦਿਨਾਂ ਦੇ ਅੰਦਰ ਨਵੀਆਂ ਆਮ ਚੋਣਾਂ ਕਰਵਾਉਣੀਆਂ ਪੈਣਗੀਆਂ। ਜੇਕਰ ਅਜਿਹਾ ਹੁੰਦਾ ਹੈ ਤਾਂ ਦੇਸ਼ ਵਿੱਚ ਸਮੇਂ ਤੋਂ 7 ਮਹੀਨੇ ਪਹਿਲਾਂ ਚੋਣਾਂ ਹੋਣਗੀਆਂ।
2021 ਵਿੱਚ ਹੋਈਆਂ ਆਮ ਚੋਣਾਂ ਵਿੱਚ, ਸਕੋਲਜ਼ ਦੀ ਐਸਡੀਪੀ ਪਾਰਟੀ ਨੂੰ 206 ਸੀਟਾਂ, ਗ੍ਰੀਨਜ਼ ਪਾਰਟੀ ਨੂੰ 118 ਅਤੇ ਫਰੀ ਡੈਮੋਕ੍ਰੇਟਿਕ ਪਾਰਟੀ ਨੂੰ 92 ਸੀਟਾਂ ਮਿਲੀਆਂ ਸਨ। ਤਿੰਨਾਂ ਪਾਰਟੀਆਂ ਨੇ ਗੱਠਜੋੜ ਕਰਕੇ ਸਰਕਾਰ ਬਣਾਈ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਰੂਸ ਦੀ ਕੈਂਸਰ ਵੈਕਸੀਨ ਮੁੜ ਕੈਂਸਰ ਹੋਣ ਦਾ ਕੋਈ ਖਤਰਾ ਨਹੀਂ, ਕੀਮਤ 2.5 ਲੱਖ ਰੁਪਏ ਯੁਗਾਂਡਾ 'ਚ ਫੈਲਿਆ ਡਿੰਗਾ-ਡਿੰਗਾ ਵਾਇਰਸ, 300 ਤੋਂ ਵੱਧ ਬਿਮਾਰ ਟਰੰਪ ਨੇ ਫਿਰ ਕਿਹਾ- ਭਾਰਤ ਜਿੰਨਾ ਟੈਰਿਫ ਲਗਾਏਗਾ, ਅਸੀਂ ਵੀ ਲਗਾਵਾਂਗੇ ਅਜੀਤ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਸਰਹੱਦ 'ਤੇ ਸ਼ਾਂਤੀ ਅਤੇ ਸਬੰਧਾਂ ਦੀ ਬਹਾਲੀ ਬਾਰੇ ਕੀਤੀ ਗੱਲਬਾਤ ਨਾਸਾ ਨੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਵਾਪਸੀ ਨੂੰ ਫਿਰ ਕੀਤਾ ਮੁਲਤਵੀ, ਵਾਪਸੀ ਲਈ 2 ਮਹੀਨੇ ਹੋਰ ਲੱਗਣਗੇ ਬ੍ਰਿਟੇਨ ਦੇ ਪ੍ਰਿੰਸ 'ਤੇ ਚੀਨੀ ਜਾਸੂਸ ਨਾਲ ਨੇੜਤਾ ਹੋਣ ਦਾ ਦੋਸ਼, ਸਾਬਕਾ ਪ੍ਰਧਾਨ ਮੰਤਰੀ ਕੈਮਰਨ ਦਾ ਨਾਂ ਵੀ ਸ਼ਾਮਿਲ ਰੂਸ ਨੇ ਕੈਂਸਰ ਦੀ ਵੈਕਸੀਨ ਬਣਾਈ, ਪੁਤਿਨ ਸਰਕਾਰ ਨੇ ਕਿਹਾ- 2025 ਤੋਂ ਲੋਕਾਂ ਨੂੰ ਮੁਫ਼ਤ ਲਗਾਈ ਜਾਵੇਗੀ ਯੂਕਰੇਨੀ ਹਮਲੇ 'ਚ ਰੂਸ ਦੇ ਪਰਮਾਣੂ ਮੁਖੀ ਦੀ ਮੌਤ, ਰੂਸ ਨੇ ਕਿਹਾ- ਇਸ ਹਮਲੇ ਦਾ ਬਦਲਾ ਲਵਾਂਗੇ ਟਰੰਪ ਨੇ ਕਿਹਾ- ਪੁਤਿਨ ਨਾਲ ਡੀਲ ਕਰਨ ਲਈ ਜ਼ੇਲੇਂਸਕੀ ਤਿਆਰ ਰਹਿਣ, ਜੰਗ ਰੋਕਣ ਲਈ ਯੂਕਰੇਨ ਨੂੰ ਕਰਨਾ ਪਵੇਗਾ ਸਮਝੌਤਾ ਜਾਰਜੀਆ ਦੇ ਰੈਸਟੋਰੈਂਟ 'ਚ ਗੈਸ ਲੀਕ ਹੋਣ ਕਾਰਨ 11 ਭਾਰਤੀਆਂ ਦੀ ਮੌਤ