ਰੋਮ, 15 ਦਸੰਬਰ (ਪੋਸਟ ਬਿਊਰੋ): ਇਟਲੀ ਦੀ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਲੰਬੇ ਸਮੇਂ ਦੇ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਬਿਨੈਕਾਰਾਂ ਲਈ ਵੀਜ਼ਾ ਨਿਯਮਾਂ ਵਿਚ ਬਦਲਾਅ ਕੀਤੇ ਹਨ, ਜੋ 90 ਦਿਨਾਂ ਤੋਂ ਵੱਧ ਸਮੇਂ ਤੱਕ ਦੇਸ਼ ਵਿਚ ਰਹਿਣਾ ਚਾਹੁੰਦੇ ਹਨ।
ਨਵੇਂ ਨਿਯਮਾਂ ਅਨੁਸਾਰ, 10 ਜਨਵਰੀ 2025 ਤੋਂ ਵਿਦਿਆਰਥੀਆਂ ਅਤੇ ਟਾਈਪ ਵੀਜ਼ਾ ਦੇ ਬਿਨੈਕਾਰਾਂ ਨੂੰ ਇਤਾਲਵੀ ਕੌਂਸਲੇਟ ਵਿਚ ਇੱਕ ਵਿਅਕਤੀਗਤ ਅਪਾਇੰਟਮੈਂਟ ਨਿਰਧਾਰਤ ਕਰਨੀ ਪਵੇਗੀ ਅਤੇ ਅਪਣੇ ਬਾਇਓਮੈਟ੍ਰਿਕਸ, ਫਿੰਗਰਪ੍ਰਿੰਟ, ਜਮ੍ਹਾਂ ਕਰਾਉਣੇ ਪੈਣਗੇ।
ਵਿਦਿਆਰਥੀ ਵੀਜ਼ਾ ਲਈ ਨਵੇਂ ਨਿਯਮਾਂ ਨਾਲ ਅੰਬੈਸੀ ਅਤੇ ਇਥੇ ਪੜ੍ਹ ਰਹੇ ਵਿਦਿਆਰਥੀਆਂ ਦੋਨਾਂ ’ਤੇ ਪ੍ਰਸ਼ਾਸਨਿਕ ਬੋਝ ਵਧਣ ਦੀ ਉਮੀਦ ਹੈ। ਵਿਦਿਆਰਥੀਆਂ ਲਈ ਅੰਬੈਸੀ ਜਾਣ ਦਾ ਖਰਚਾ ਵੀ ਵਧੇਗਾ ਅਤੇ ਉਨ੍ਹਾਂ ਨੂੰ ਅਪਾਇੰਟਮੈਂਟ ਲਈ ਲੰਬਾ ਸਮਾਂ ਇੰਤਜ਼ਾਰ ਵੀ ਕਰਨਾ ਪੈ ਸਕਦਾ ਹੈ।
ਫ਼ੋਰਮ ਅਨਨ ਐਜੂਕੇਸ਼ਨ ਅਬਰੌਡ ਦੀ ਸੀਈਓ ਮੇਲਿਸਾ ਟੋਰੇਸ ਨੇ ਦਿ ਪਾਈ ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਟਲੀ ਵਿਚ ਪੜ੍ਹਾਈ ਦਾ ਖਰਚਾ ਪਹਿਲਾਂ ਹੀ ਜ਼ਿਆਦਾ ਹੈ। ਨਿਯਮਾਂ ਕਾਰਨ, ਬਹੁਤ ਸਾਰੇ ਵਿਦਿਆਰਥੀਆਂ ਨੂੰ ਦੂਤਘਰ ਜਾਣ ਦਾ ਖਰਚਾ ਅਪਣੀ ਜੇਬ ਤੋਂ ਅਦਾ ਕਰਨਾ ਪਵੇਗਾ। ਨਾਲ ਹੀ ਹੁਣ ਉਨ੍ਹਾਂ ਨੂੰ ਵੀਜ਼ਾ ਅਪਾਇੰਟਮੈਂਟ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ।