Welcome to Canadian Punjabi Post
Follow us on

21

December 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ 21 ਦਸੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰਰੂਸ ਦੀ ਕੈਂਸਰ ਵੈਕਸੀਨ ਮੁੜ ਕੈਂਸਰ ਹੋਣ ਦਾ ਕੋਈ ਖਤਰਾ ਨਹੀਂ, ਕੀਮਤ 2.5 ਲੱਖ ਰੁਪਏਯੁਗਾਂਡਾ 'ਚ ਫੈਲਿਆ ਡਿੰਗਾ-ਡਿੰਗਾ ਵਾਇਰਸ, 300 ਤੋਂ ਵੱਧ ਬਿਮਾਰ ਪੰਜਾਬ ਸਰਕਾਰ ਵੱਲੋਂ “ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ” ਬਾਰੇ ਕਿਸਾਨ ਯੂਨੀਅਨਾਂ ਨਾਲ ਅਹਿਮ ਮੀਟਿੰਗ ਬਿਸਤ ਦੁਆਬ ਕੈਨਾਲ 33 ਦਿਨਾਂ ਲਈ ਬੰਦ ਰਹੇਗੀਦੁਕਾਨਾਂ, ਫੈਕਟਰੀਆਂ ਅਤੇ ਵਪਾਰਕ ਅਦਾਰਿਆਂ ਦੇ ਸਟਾਫ਼ ਨੂੰ ਆਪਣੀ ਵੋਟ ਪਾਉਣ ਲਈ ਨਗਰ ਨਿਗਮ ਦੇ ਅਧਿਕਾਰ ਖੇਤਰਾਂ ਵਿੱਚ 21 ਦਸੰਬਰ, 2024 'ਕਲੋਜ਼ ਡੇਅ' ਘੋਸਿ਼ਤਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਾ ਮੁਕਤ-ਰੰਗਲਾ ਪੰਜਾਬ ਬਣਾਉਣ ਲਈ ਵੱਡੇ ਪੱਧਰ 'ਤੇ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ
 
ਅੰਤਰਰਾਸ਼ਟਰੀ

‘ਓਪਨ ਏ.ਆਈ.’ ਦੇ ਭਾਰਤੀ ਮੂਲ ਦੇ ਸਾਬਕਾ ਮੁਲਾਜ਼ਮ ਸੁਚੀਰ ਬਾਲਾਜੀ ਨੇ ਸਾਨ ਫਰਾਂਸਿਸਕੋ ’ਚ ਕੀਤੀ ਖੁਦਕੁਸ਼ੀ

December 15, 2024 08:04 AM

ਨਿਊਯਾਰਕ, 15 ਦਸੰਬਰ (ਪੋਸਟ ਬਿਊਰੋ): ਨਿਊਯਾਰਕ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਕੰਪਨੀ ‘ਓਪਨ ਏ.ਆਈ.’ ਦੇ ਭਾਰਤੀ ਮੂਲ ਦੇ ਸਾਬਕਾ ਮੁਲਾਜ਼ਮ (26) ਨੇ ਸਾਨ ਫਰਾਂਸਿਸਕੋ ’ਚ ਖੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ‘ਦ ਮਰਕਰੀ ਨਿਊਜ਼’ ਨੇ ਸਾਨ ਫਰਾਂਸਿਸਕੋ ਪੁਲਿਸ ਅਤੇ ਮੁੱਖ ਮੈਡੀਕਲ ਜਾਂਚਕਰਤਾ ਦੇ ਦਫ਼ਤਰ ਦੇ ਹਵਾਲੇ ਨਾਲ ਦੱਸਿਆ ਕਿ ਸੁਚਿਰ ਬਾਲਾਜੀ 26 ਨਵੰਬਰ ਨੂੰ ਸਾਨ ਫਰਾਂਸਿਸਕੋ ਦੇ ਬੁਕਾਨਨ ਸਟ੍ਰੀਟ ਸਥਿਤ ਅਪਣੇ ਅਪਾਰਟਮੈਂਟ ਵਿਚ ਮ੍ਰਿਤਕ ਪਾਇਆ ਗਿਆ ਸੀ।
ਮੈਡੀਕਲ ਜਾਂਚਕਰਤਾ ਦੇ ਦਫਤਰ ਨੇ ਕਿਹਾ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ, ਜਦਕਿ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਇਸ ਮਾਮਲੇ ’ਚ ਗੜਬੜੀ ਦਾ ਕੋਈ ਸਬੂਤ ਨਹੀਂ ਹੈ। ਬਾਲਾਜੀ ਮਸ਼ਹੂਰ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਪਨੀ ਦੀਆਂ ਗਤੀਵਿਧੀਆਂ ਵਿਰੁਧ ਆਵਾਜ਼ ਚੁੱਕਣ ਲਈ ਜਾਣੇ ਜਾਂਦੇ ਸਨ। ਕੰਪਨੀ ਅਪਣੇ ਕਾਰੋਬਾਰੀ ਮਾਡਲ ਨੂੰ ਲੈ ਕੇ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਬਾਲਾਜੀ ਨੇ ਜਨਤਕ ਤੌਰ ’ਤੇ ‘ਓਪਨ ਏ.ਆਈ.’ ’ਤੇ ਤਿੰਨ ਮਹੀਨੇ ਪਹਿਲਾਂ ‘ਚੈਟ ਜੀ.ਪੀ.ਟੀ.’ ਬਣਾਉਣ ਵੇਲੇ ਅਮਰੀਕੀ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਸੀ।
ਦੋਸ਼ ਸਾਹਮਣੇ ਆਉਣ ਤੋਂ ਬਾਅਦ, ਲੇਖਕਾਂ, ਕੰਪਿਊਟਰ ਪ੍ਰੋਗਰਾਮਰਾਂ ਅਤੇ ਪੱਤਰਕਾਰਾਂ ਨੇ ‘ਓਪਨ ਏ.ਆਈ.’ ਵਿਰੁਧ ਕਈ ਕੇਸ ਦਰਜ ਕੀਤੇ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਨੇ ਅਪਣੇ ਪ੍ਰੋਗਰਾਮ ਨੂੰ ਤਿਆਰ ਕਰਨ ਅਤੇ ਇਸ ਦੀ ਕੀਮਤ ਨੂੰ 150 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਵਧਾਉਣ ਲਈ ਗੈਰਕਾਨੂੰਨੀ ਢੰਗ ਨਾਲ ਉਨ੍ਹਾਂ ਦੀ ਕਾਪੀਰਾਈਟ ਸਮੱਗਰੀ ਚੋਰੀ ਕੀਤੀ।
23 ਅਕਤੂਬਰ ਨੂੰ ਨਿਊਯਾਰਕ ਟਾਈਮਜ਼ ’ਚ ਪ੍ਰਕਾਸ਼ਤ ਇਕ ਇੰਟਰਵਿਊ ’ਚ, ਬਾਲਾਜੀ ਨੇ ਦਲੀਲ ਦਿਤੀ ਸੀ ਕਿ ‘ਓਪਨ ਏ.ਆਈ.’ ਉਨ੍ਹਾਂ ਕਾਰੋਬਾਰਾਂ ਅਤੇ ਉੱਦਮੀਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਿਨ੍ਹਾਂ ਦੇ ਡੇਟਾ ਦੀ ਵਰਤੋਂ ‘ਚੈਟ ਜੀ.ਪੀ.ਟੀ.’ ਬਣਾਉਣ ਲਈ ਕੀਤੀ ਗਈ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਰੂਸ ਦੀ ਕੈਂਸਰ ਵੈਕਸੀਨ ਮੁੜ ਕੈਂਸਰ ਹੋਣ ਦਾ ਕੋਈ ਖਤਰਾ ਨਹੀਂ, ਕੀਮਤ 2.5 ਲੱਖ ਰੁਪਏ ਯੁਗਾਂਡਾ 'ਚ ਫੈਲਿਆ ਡਿੰਗਾ-ਡਿੰਗਾ ਵਾਇਰਸ, 300 ਤੋਂ ਵੱਧ ਬਿਮਾਰ ਟਰੰਪ ਨੇ ਫਿਰ ਕਿਹਾ- ਭਾਰਤ ਜਿੰਨਾ ਟੈਰਿਫ ਲਗਾਏਗਾ, ਅਸੀਂ ਵੀ ਲਗਾਵਾਂਗੇ ਅਜੀਤ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਸਰਹੱਦ 'ਤੇ ਸ਼ਾਂਤੀ ਅਤੇ ਸਬੰਧਾਂ ਦੀ ਬਹਾਲੀ ਬਾਰੇ ਕੀਤੀ ਗੱਲਬਾਤ ਨਾਸਾ ਨੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਵਾਪਸੀ ਨੂੰ ਫਿਰ ਕੀਤਾ ਮੁਲਤਵੀ, ਵਾਪਸੀ ਲਈ 2 ਮਹੀਨੇ ਹੋਰ ਲੱਗਣਗੇ ਬ੍ਰਿਟੇਨ ਦੇ ਪ੍ਰਿੰਸ 'ਤੇ ਚੀਨੀ ਜਾਸੂਸ ਨਾਲ ਨੇੜਤਾ ਹੋਣ ਦਾ ਦੋਸ਼, ਸਾਬਕਾ ਪ੍ਰਧਾਨ ਮੰਤਰੀ ਕੈਮਰਨ ਦਾ ਨਾਂ ਵੀ ਸ਼ਾਮਿਲ ਰੂਸ ਨੇ ਕੈਂਸਰ ਦੀ ਵੈਕਸੀਨ ਬਣਾਈ, ਪੁਤਿਨ ਸਰਕਾਰ ਨੇ ਕਿਹਾ- 2025 ਤੋਂ ਲੋਕਾਂ ਨੂੰ ਮੁਫ਼ਤ ਲਗਾਈ ਜਾਵੇਗੀ ਯੂਕਰੇਨੀ ਹਮਲੇ 'ਚ ਰੂਸ ਦੇ ਪਰਮਾਣੂ ਮੁਖੀ ਦੀ ਮੌਤ, ਰੂਸ ਨੇ ਕਿਹਾ- ਇਸ ਹਮਲੇ ਦਾ ਬਦਲਾ ਲਵਾਂਗੇ ਜਰਮਨੀ ਵਿੱਚ ਚਾਂਸਲਰ ਸੋਲਜ਼ ਦੀ ਸਰਕਾਰ ਡਿੱਗੀ, ਸੰਸਦ ਵਿੱਚ ਅਵਿਸ਼ਵਾਸ ਪ੍ਰਸਤਾਵ ਹਾਰੇ ਟਰੰਪ ਨੇ ਕਿਹਾ- ਪੁਤਿਨ ਨਾਲ ਡੀਲ ਕਰਨ ਲਈ ਜ਼ੇਲੇਂਸਕੀ ਤਿਆਰ ਰਹਿਣ, ਜੰਗ ਰੋਕਣ ਲਈ ਯੂਕਰੇਨ ਨੂੰ ਕਰਨਾ ਪਵੇਗਾ ਸਮਝੌਤਾ