Welcome to Canadian Punjabi Post
Follow us on

21

December 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ 21 ਦਸੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰਰੂਸ ਦੀ ਕੈਂਸਰ ਵੈਕਸੀਨ ਮੁੜ ਕੈਂਸਰ ਹੋਣ ਦਾ ਕੋਈ ਖਤਰਾ ਨਹੀਂ, ਕੀਮਤ 2.5 ਲੱਖ ਰੁਪਏਯੁਗਾਂਡਾ 'ਚ ਫੈਲਿਆ ਡਿੰਗਾ-ਡਿੰਗਾ ਵਾਇਰਸ, 300 ਤੋਂ ਵੱਧ ਬਿਮਾਰ ਪੰਜਾਬ ਸਰਕਾਰ ਵੱਲੋਂ “ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ” ਬਾਰੇ ਕਿਸਾਨ ਯੂਨੀਅਨਾਂ ਨਾਲ ਅਹਿਮ ਮੀਟਿੰਗ ਬਿਸਤ ਦੁਆਬ ਕੈਨਾਲ 33 ਦਿਨਾਂ ਲਈ ਬੰਦ ਰਹੇਗੀਦੁਕਾਨਾਂ, ਫੈਕਟਰੀਆਂ ਅਤੇ ਵਪਾਰਕ ਅਦਾਰਿਆਂ ਦੇ ਸਟਾਫ਼ ਨੂੰ ਆਪਣੀ ਵੋਟ ਪਾਉਣ ਲਈ ਨਗਰ ਨਿਗਮ ਦੇ ਅਧਿਕਾਰ ਖੇਤਰਾਂ ਵਿੱਚ 21 ਦਸੰਬਰ, 2024 'ਕਲੋਜ਼ ਡੇਅ' ਘੋਸਿ਼ਤਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਾ ਮੁਕਤ-ਰੰਗਲਾ ਪੰਜਾਬ ਬਣਾਉਣ ਲਈ ਵੱਡੇ ਪੱਧਰ 'ਤੇ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ
 
ਅੰਤਰਰਾਸ਼ਟਰੀ

ਜੋਅ ਬਾਇਡੇਨ ਨੇ ਟੈਰਿਫ ਨੂੰ ਲੈ ਕੇ ਡੋਨਾਲਡ ਟਰੰਪ ਦਾ ਨਜ਼ਰੀਏ ਨੂੰ ਵੱਡੀ ਗਲਤੀ ਕਿਹਾ

December 12, 2024 12:57 AM

ਵਾਸਿ਼ੰਗਟਨ, 11 ਦਸੰਬਰ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਨਜ਼ਰੀਏ ਨੂੰ 'ਇੱਕ ਵੱਡੀ ਗਲਤੀ' ਦੱਸਿਆ ਹੈ। ਉਨ੍ਹਾਂ ਨੇ ਵਾਸਿ਼ੰਗਟਨ ਸਥਿਤ ਥਿੰਕ ਟੈਂਕ ਬਰੁਕਿੰਗਜ਼ ਇੰਸਟੀਚਿਊਸ਼ਨ ਵਿੱਚ ਦਿੱਤੇ ਭਾਸ਼ਣ ਵਿੱਚ ਇਸ ਬਾਰੇ ਟਿੱਪਣੀ ਕੀਤੀ। ਬਾਇਡੇਨ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਟਰੰਪ ਇਸ ਦੇਸ਼ ਵਿੱਚ ਆਯਾਤ ਕੀਤੇ ਜਾਣ ਵਾਲੇ ਸਾਰੇ ਸਾਮਾਨ 'ਤੇ ਵੱਡੇ ਪੱਧਰ 'ਤੇ ਯੂਨੀਵਰਸਲ ਟੈਰਿਫ ਲਗਾਉਣ ਲਈ ਦ੍ਰਿੜ ਹਨ, ਇਸ ਗਲਤ ਧਾਰਨਾ ਨਾਲ ਕਿ ਅਮਰੀਕੀ ਖਪਤਕਾਰਾਂ ਦੀ ਬਜਾਏ ਵਿਦੇਸ਼ੀ ਦੇਸ਼ ਟੈਰਿਫ ਦੀ ਲਾਗਤ ਚੁਕਾਉਣਗੇ।
ਜੋਅ ਬਾਇਡੇਨ ਨੇ ਕਿਹਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਸਦਾ ਭੁਗਤਾਨ ਕੌਣ ਕਰੇਗਾ? ਮੇਰਾ ਮੰਨਣਾ ਹੈ ਕਿ ਇਹ ਨਜ਼ਰੀਆ ਇੱਕ ਵੱਡੀ ਗਲਤੀ ਹੈ। ਅਸੀਂ ਪਿਛਲੇ 4 ਸਾਲਾਂ ਵਿੱਚ ਸਾਬਤ ਕੀਤਾ ਹੈ ਕਿ ਇਹ ਦ੍ਰਿਸ਼ਟੀਕੋਣ ਇੱਕ ਗਲਤੀ ਹੈ।
ਹਾਲ ਹੀ ਵਿੱਚ, ਟਰੰਪ ਨੇ ਐਲਾਨ ਕੀਤੀ ਕਿ ਉਹ ਜਨਵਰੀ ਵਿੱਚ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਅਜਿਹੇ ਆਦੇਸ਼ਾਂ 'ਤੇ ਦਸਤਖਤ ਕਰਨਗੇ, ਜਿਸ ਤਹਿਤ ਮੈਕਸੀਕੋ ਅਤੇ ਕੈਨੇਡਾ ਤੋਂ ਆਉਣ ਵਾਲੇ ਸਾਰੇ ਸਮਾਨ 'ਤੇ 25 ਫ਼ੀਸਦੀ ਟੈਰਿਫ ਲਗਾਇਆ ਜਾਵੇਗਾ। ਇਹ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਉਹ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਨਸ਼ੀਲੇ ਪਦਾਰਥਾਂ, ਖਾਸ ਤੌਰ 'ਤੇ ਫੈਂਟਾਨਿਲ, ਨੂੰ ਆਪਣੇ ਦੇਸ਼ਾਂ ਤੋਂ ਅਮਰੀਕਾ ਵਿੱਚ ਆਉਣ ਤੋਂ ਨਹੀਂ ਰੋਕਦੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਚੀਨ ਨੇ ਫੈਂਟਾਨਾਇਲ ਡਰੱਗਜ਼ ਨੂੰ ਅਮਰੀਕਾ ਆਉਣ ਤੋਂ ਰੋਕਣ ਲਈ ਫੈਸਲਾਕੁੰਨ ਕਾਰਵਾਈ ਨਾ ਕੀਤੀ ਤਾਂ ਉਹ ਚੀਨ ਤੋਂ ਆਉਣ ਵਾਲੇ ਸਮਾਨ 'ਤੇ ਮੌਜੂਦਾ ਦਰਾਂ ਤੋਂ ਇਲਾਵਾ 10 ਫੀਸਦੀ ਵਾਧੂ ਟੈਰਿਫ ਲਗਾਉਣਗੇ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਰੂਸ ਦੀ ਕੈਂਸਰ ਵੈਕਸੀਨ ਮੁੜ ਕੈਂਸਰ ਹੋਣ ਦਾ ਕੋਈ ਖਤਰਾ ਨਹੀਂ, ਕੀਮਤ 2.5 ਲੱਖ ਰੁਪਏ ਯੁਗਾਂਡਾ 'ਚ ਫੈਲਿਆ ਡਿੰਗਾ-ਡਿੰਗਾ ਵਾਇਰਸ, 300 ਤੋਂ ਵੱਧ ਬਿਮਾਰ ਟਰੰਪ ਨੇ ਫਿਰ ਕਿਹਾ- ਭਾਰਤ ਜਿੰਨਾ ਟੈਰਿਫ ਲਗਾਏਗਾ, ਅਸੀਂ ਵੀ ਲਗਾਵਾਂਗੇ ਅਜੀਤ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਸਰਹੱਦ 'ਤੇ ਸ਼ਾਂਤੀ ਅਤੇ ਸਬੰਧਾਂ ਦੀ ਬਹਾਲੀ ਬਾਰੇ ਕੀਤੀ ਗੱਲਬਾਤ ਨਾਸਾ ਨੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਵਾਪਸੀ ਨੂੰ ਫਿਰ ਕੀਤਾ ਮੁਲਤਵੀ, ਵਾਪਸੀ ਲਈ 2 ਮਹੀਨੇ ਹੋਰ ਲੱਗਣਗੇ ਬ੍ਰਿਟੇਨ ਦੇ ਪ੍ਰਿੰਸ 'ਤੇ ਚੀਨੀ ਜਾਸੂਸ ਨਾਲ ਨੇੜਤਾ ਹੋਣ ਦਾ ਦੋਸ਼, ਸਾਬਕਾ ਪ੍ਰਧਾਨ ਮੰਤਰੀ ਕੈਮਰਨ ਦਾ ਨਾਂ ਵੀ ਸ਼ਾਮਿਲ ਰੂਸ ਨੇ ਕੈਂਸਰ ਦੀ ਵੈਕਸੀਨ ਬਣਾਈ, ਪੁਤਿਨ ਸਰਕਾਰ ਨੇ ਕਿਹਾ- 2025 ਤੋਂ ਲੋਕਾਂ ਨੂੰ ਮੁਫ਼ਤ ਲਗਾਈ ਜਾਵੇਗੀ ਯੂਕਰੇਨੀ ਹਮਲੇ 'ਚ ਰੂਸ ਦੇ ਪਰਮਾਣੂ ਮੁਖੀ ਦੀ ਮੌਤ, ਰੂਸ ਨੇ ਕਿਹਾ- ਇਸ ਹਮਲੇ ਦਾ ਬਦਲਾ ਲਵਾਂਗੇ ਜਰਮਨੀ ਵਿੱਚ ਚਾਂਸਲਰ ਸੋਲਜ਼ ਦੀ ਸਰਕਾਰ ਡਿੱਗੀ, ਸੰਸਦ ਵਿੱਚ ਅਵਿਸ਼ਵਾਸ ਪ੍ਰਸਤਾਵ ਹਾਰੇ ਟਰੰਪ ਨੇ ਕਿਹਾ- ਪੁਤਿਨ ਨਾਲ ਡੀਲ ਕਰਨ ਲਈ ਜ਼ੇਲੇਂਸਕੀ ਤਿਆਰ ਰਹਿਣ, ਜੰਗ ਰੋਕਣ ਲਈ ਯੂਕਰੇਨ ਨੂੰ ਕਰਨਾ ਪਵੇਗਾ ਸਮਝੌਤਾ