ਓਟਵਾ, 10 ਦਸੰਬਰ (ਪੋਸਟ ਬਿਊਰੋ): ਓਟਵਾ ਪੁਲਿਸ ਦਾ ਕਹਿਣਾ ਹੈ ਕਿ ਵੀਕੈਂਡ ਵਿੱਚ compliance enforcement operation ਦੌਰਾਨ ਪੰਜ ਟੋ ਟਰੱਕ ਡਰਾਈਵਰਾਂ ਖਿਲਾਫ 19 ਚਾਰਜਿਜ਼ ਲਗਾਏ।
ਪੁਲਿਸ ਦਾ ਕਹਿਣਾ ਹੈ ਕਿ ਟੋ ਟਰੱਕ ਡਰਾਈਵਰਾਂ ਅਤੇ ਕੰਪਨੀਆਂ ਵੱਲੋਂ ਪ੍ਰੋਵਿਨਸ਼ੀਅਲ ਨਿਯਮਾਂ ਦੀ ਪਾਲਣਾ ਯਕੀਨੀ ਕਰਨ ਕਰਕੇ ਜਨਤਕ ਸੁਰੱਖਿਆ ਨੂੰ ਬਣਾਈ ਰੱਖਣ ਅਤੇ ਉਪਭੋਗਤਾ ਸੁਰੱਖਿਆ ਲਈ ਜਾਂਚ ਕੀਤੀ ਗਈ ।
ਅਧਿਕਾਰੀਆਂ ਨੇ ਟੋ ਟਰੱਕ ਆਪਰੇਟਰਾਂ, ਡਰਾਈਵਰਾਂ ਅਤੇ ਵਾਹਨ ਭੰਡਾਰਣ ਸਹੂਲਤਾਂ ਲਈ ਅਨੁਪਾਲਨ ਦੀ ਜਾਂਚ ਕੀਤੀ। ਕੁਲ ਮਿਲਾਕੇ, ਸ਼ਹਿਰ ਦੀ 10 ਟੋ ਟਰੱਕ ਕੰਪਨੀਆਂ `ਤੇ ਓਂਟਾਰੀਓ ਦੇ ਟੋਇੰਗ ਅਤੇ ਸਟੋਰੇਜ਼ ਇੰਫੋਰਸਮੈਂਟ ਐਕਟ ਤਹਿਤ 17 ਚਾਰਜਿਜ਼ ਅਤੇ ਹਾਈਵੇਅ ਆਵਾਜਾਈ ਐਕਟ ਤਹਿਤ ਦੋ ਚਾਰਜਿਜ਼ ਲਗਾਏ ਗਏ।
ਪੁਲਿਸ ਦਾ ਕਹਿਣਾ ਹੈ ਕਿ ਮੁੱਖ ਮੁੱਦਿਆਂ ਵਿੱਚ ਉਚਿਤ ਜਾਣਕਾਰੀ ਪ੍ਰਦਾਨ ਕਰਨਾ, ਸੇਵਾਵਾਂ ਲਈ ਸਹਿਮਤੀ ਅਤੇ ਜਾਂਚ ਪ੍ਰੋਟੋਕਾਲ ਦਾ ਅਨੁਪਾਲਨ ਸ਼ਾਮਿਲ ਹੈ। ਓਟਵਾ ਪੁਲਿਸ ਦੇ ਕਾਰਜਕਾਰੀ ਸਾਰਜੈਂਟ ਏਮੀ ਗਗਨਨ ਨੇ ਕਿਹਾ ਕਿ ਇਹ ਇੰਫੋਰਸਮੈਂਟ ਪਹਿਲ ਨਿਵਾਸੀਆਂ ਨੂੰ ਟੋਇੰਗ ਉਦਯੋਗ ਵਿੱਚ ਗੈਰਕਾਨੂਨੀ ਵਿਵਸਥਾਂਵਾਂ ਤੋਂ ਬਚਾਉਣ ਲਈ ਸਾਡੀ ਪ੍ਰਤੀਬਧਤਾ ਨੂੰ ਦਰਸਾਉਂਦੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਪਬਲਿਕ ਸੇਫਟੀ ਅਤੇ ਜਵਾਬਦੇਹੀ ਨੂੰ ਪਹਿਲ ਦੇਣ ਵਾਲੇ ਨਿਯਮਾਂ ਦਾ ਅਨੁਪਾਲਨ ਯਕੀਨੀ ਕਰਨ ਲਈ ਸਮਰਪਤ ਹਾਂ।