ਐਡਮਿੰਟਨ, 9 ਦਸੰਬਰ (ਪੋਸਟ ਬਿਊਰੋ): ਪੁਲਿਸ ਅਨੁਸਾਰ ਪਿਛਲੇ ਹਫ਼ਤੇ ਐਡਮਿੰਟਨ ਦੇ ਅਪਾਰਟਮੈਂਟ ਬਿਲਡਿੰਗ ਵਿੱਚ ਗਸ਼ਤ ਕਰਦੇ ਸਮੇਂ ਮਾਰੇ ਗਏ 20 ਸਾਲਾ ਨੌਜਵਾਨ ਹਰਸ਼ਨਦੀਪ ਸਿੰਘ ਦੇ ਪਰਿਵਾਰ ਇੱਕ ਬੁਲਾਰੇ ਨੇ ਦੱਸਿਆ ਕਿ ਉਸ ਨੂੰ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਨੂੰ ਤਿੰਨ ਦਿਨ ਹੀ ਹੋਏ ਸਨ।
ਗਗਨਦੀਪ ਸਿੰਘ ਘੁਮਾਣ ਨੇ ਕਿਹਾ ਕਿ ਹਰਸ਼ਨਦੀਪ ਸਿੰਘ ਭਾਰਤ ਦੇ ਹਰਿਆਣੇ ਸੂਬੇ ਤੋਂ ਸੀ। ਉਹ ਡੇਢ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ `ਤੇ ਕੈਨੇਡਾ ਆਇਆ ਸੀ ਅਤੇ ਸ਼ਹਿਰ ਦੇ ਨਾਰਕਵੇਸਟ ਕਾਲਜ ਵਿੱਚ ਦਾਖਲਾ ਲਿਆ ਸੀ।
ਘੁਮਾਣ, ਜੋ ਪਰਿਵਾਰ ਨਾਲ ਸਬੰਧਤ ਨਹੀਂ ਹੈ, ਉਨ੍ਹਾਂ ਨੇ ਕਿਹਾ ਕਿ ਹਰਸ਼ਨਦੀਪ ਸਿੰਘ ਦੇ ਚਾਚੀ ਅਤੇ ਚਾਚਾ ਵਿੰਨੀਪੇਗ ਵਿੱਚ ਰਹਿੰਦੇ ਹਨ ਪਰ ਇਸ ਘਟਨਾ ਕਾਰਨ ਐਡਮਿੰਟਨ ਵਿਚ ਹਨ। ਜਦੋਂਕਿ ਉਸਦੇ ਮਾਤਾ-ਪਿਤਾ ਭਾਰਤ ਵਿੱਚ ਹਨ।
ਪੁਲਿਸ ਨੇ ਕਿਹਾ ਕਿ 20 ਸਾਲਾ ਹਰਸ਼ਨਦੀਪ ਸਿੰਘ ਸ਼ੁੱਕਰਵਾਰ ਨੂੰ ਲਗਭਗ 12:30 ਵਜੇ ਡਾਊਨਟਾਊਨ ਬਿਲਡਿੰਗ ਅੰਦਰ ਗੋਲੀ ਚੱਲਣ ਦੀ ਸੂਚਨਾ `ਤੇ ਪ੍ਰਤੀਕਿਰਿਆ ਕਰਦੇ ਸਮੇਂ ਅਧਿਕਾਰੀਆਂ ਨੂੰ ਬੇਹੋਸ਼ੀ ਦੀ ਹਾਲਤ `ਚ ਮਿਲਿਆ ਸੀ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ।
ਉਨ੍ਹਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ 30 ਸਾਲਾ ਇਵਾਨ ਰੇਨ ਅਤੇ 30 ਸਾਲ ਦਾ ਜੂਡਿਥ ਸਾਲਟੋ ਨੂੰ ਹਰਸ਼ਨਦੀਪ ਸਿੰਘ ਦੀ ਮੌਤ ਦੇ ਸੰਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ `ਤੇ ਫ੍ਰਸਟ ਡਿਗਰੀ ਸ਼੍ਰੇਣੀ ਦੇ ਕਤਲ ਦਾ ਚਾਰਜਿਜ਼ ਲਗਾਇਆ ਗਿਆ ਹੈ। ਹਰਸ਼ਨਦੀਪ ਸਿੰਘ ਦੀ ਮ੍ਰਿਤਕਦੇਹ ਨੂੰ ਅੰਤਿਮ ਸਸਕਾਰ ਲਈ ਭਾਰਤ ਵਾਪਿਸ ਭੇਜਣ ਦੀ ਲਾਗਤ ਨੂੰ ਕਵਰ ਕਰਨ ਦੇ ਨਾਲ-ਨਾਲ ਅੰਤਿਮ ਸਸਕਾਰ ਦੇ ਖਰਚ ਅਤੇ ਕਾਨੂੰਨੀ ਲਾਗਤਾਂ ਵਿੱਚ ਸਹਾਇਤਾ ਕਰਨ ਲਈ ਐਤਵਾਰ ਸ਼ਾਮ ਤੱਕ 80,000 ਡਾਲਰ ਤੋਂ ਜਿ਼ਆਦਾ ਇਕੱਠੇ ਕਰ ਲਏ ਸਨ। ਘੁਮਾਣ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਹਾਲੇ ਵੀ ਇਸ ਖਬਰ `ਤੇ ਵਿਸ਼ਵਾਸ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਹਾਲੇ ਤੱਕ ਉਨ੍ਹਾਂ ਦੀ ਮਾਂ ਅਤੇ ਵੱਡੀ ਭੈਣ ਨਾਲ ਇਹ ਖਬਰ ਸਾਂਝੀ ਨਹੀਂ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕਿਸ ਕਾਰਨ ਇਸ ਘਟਨਾ ਹੋਈ ਹੈ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ।