ਓਟਵਾ, 9 ਦਸੰਬਰ (ਪੋਸਟ ਬਿਊਰੋ): ਕੈਨੇਡਾ ਪੋਸਟ ਦੀ ਹੜਤਾਲ ਵਿੱਚ 55,000 ਤੋਂ ਵੱਧ ਕਰਮਚਾਰੀ ਸ਼ਾਮਿਲ ਹਨ, ਜੋ 25 ਦਿਨਾਂ ਤੋਂ ਚੱਲ ਰਹੀ ਹੈ।
ਕੈਨੇਡਾ ਪੋਸਟ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਯੂਨੀਅਨ ਨੂੰ ਸੌਂਪੇ ਗਏ ਪ੍ਰਸਤਾਵ `ਤੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਤੋਂ ਰਸਮੀ ਜਵਾਬ ਦਾ ਇੰਤਜ਼ਾਰ ਕਰ ਰਹੇ ਹਨ।
ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਯੂਨੀਅਨ ਨੇ ਕਿਹਾ ਕਿ ਉਹ ਕੈਨੇਡਾ ਪੋਸਟ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ ਦੀ ਸਮੀਖਿਆ ਕਰ ਰਿਹਾ ਹੈ ਅਤੇ ਸਵਾਲ ਕੀਤਾ ਹੈ ਕਿ ਵਿਚੋਲਗੀ ਪ੍ਰਕਿਰਿਆ ਆਧਿਕਾਰਿਕ ਤੌਰ `ਤੇ ਕਦੋਂ ਸ਼ੁਰੂ ਹੋਵੇਗੀ। ਯੂਨੀਅਨ ਨੇ ਕਿਹਾ ਕਿ ਉਹ ਸੌਦੇਬਾਜ਼ੀ ਦੀ ਮੇਜ `ਤੇ ਪਰਤਣ ਲਈ ਪ੍ਰਤੀਬਧ ਹੈ। ਹੜਤਾਲ 14 ਨਵੰਬਰ ਨੂੰ ਸ਼ੁਰੂ ਹੋਈ ਸੀ ਅਤੇ ਦੋਨਾਂ ਪੱਖਾਂ ਵਿਚਕਾਰ ਬਹੁਤ ਜਿ਼ਆਦਾ ਦੂਰੀ ਹੋਣ ਦੇ ਕਾਰਨ ਾੲਦੲਰਅਲ ਮੲਦਅਿਟੋਿਨ ਨੂੰ ਲਗਭਗ ਦੋ ਹਫ਼ਤੇ ਪਹਿਲਾਂ ਰੋਕ ਦਿੱਤਾ ਗਿਆ ਸੀ।
ਵਪਾਰਕ ਕਮਿਊਨਿਟੀ ਵਲੋਂ ਸਰਕਾਰ ਦੇ ਦਖਲ ਦੀ ਮੰਗ ਕੀਤੀ ਜਾ ਰਹੀ ਹੈ, ਪਰ ਹੁਣ ਤੱਕ ਸਰਕਾਰ ਨੇ ਕਿਹਾ ਹੈ ਕਿ ਉਹ ਇਸ ਵਿੱਚ ਦਖਲ ਨਹੀਂ ਕਰੇਗੀ।
ਲੇਬਰ ਬੋਰਡ ਨੂੰ ਬਾਈਡਿੰਗ ਆਰਬਿਟਰੇਸ਼ਨ ਦਾ ਆਦੇਸ਼ ਦੇਣ ਲਈ ਕਾਨੂੰਨ ਦੇ ਇੱਕ ਵਿਵਾਦਪੂਰਨ ਭਾਗ ਦੀ ਵਰਤੋਂ ਕਰਦੇ ਹੋਏ ਫੈਡਰਲ ਸਰਕਾਰ ਨੇ ਹਾਲ ਹੀ ਵਿੱਚ ਬੰਦਰਗਾਹਾਂ ਸਮੇਤ ਹੋਰ ਉੱਚ-ਪ੍ਰੋਫਾਈਲ ਲੇਬਰ ਵਿਵਾਦਾਂ ਵਿੱਚ ਦਖਲ ਦਿੱਤਾ ਹੈ।