ਕੈਲਗਰੀ, 6 ਦਸੰਬਰ (ਪੋਸਟ ਬਿਊਰੋ): ਬੋਨੇਸ ਦੇ ਕਈ ਨਿਵਾਸੀਆਂ ਵੱਲੋਂ ਇੱਕ ਖੇਡ ਮੈਦਾਨ ਨੂੰ ਬਚਾਉਣ ਦੀ ਕੋਸ਼ਿਸ਼ ਅਸਫਲ ਹੋ ਗਈ ਹੈ।
ਉਨ੍ਹਾਂ ਨੇ ਸਿਟੀ ਕੌਂਸਲਰਾਂ ਨੂੰ ਬੋਨੇਸ ਰੋਡ `ਤੇ ਇੱਕ ਗਰੀਨ ਸਪੇਸ ਨੂੰ ਬਚਾਉਣ ਦੀ ਗੁਹਾਰ ਲਗਾਈ ਸੀ, ਜਿਸ ਵਿੱਚ ਇੱਕ ਛੋਟਾ ਖੇਡ ਦਾ ਮੈਦਾਨ ਅਤੇ ਲਗਭਗ ਇੱਕ ਦਰਜਨ ਛੋਟੇ ਦਰਖਤ ਹਨ।
ਉਨ੍ਹਾਂ ਨੇ ਦਲੀਲ਼ ਦਿੱਤੀ ਕਿ ਇਹ 30 ਸਾਲਾਂ ਤੋਂ ਉਨ੍ਹਾਂ ਦੀ ਕਮਿਊਨਿਟੀ ਦਾ ਹਿੱਸਾ ਰਿਹਾ ਹੈ।
ਟ੍ਰੇਲਿਸ ਸੁਸਾਇਟੀ ਦਾ ਇਰਾਦਾ ਇਸ ਸਾਈਟ `ਤੇ ਲਗਭਗ 100 ਘੱਟ ਕੀਮਤ ਵਾਲੀਆਂ ਰਿਹਾਇਸ਼ੀ ਯੂਨਿਟਾਂ ਬਣਾਉਣ ਦਾ ਹੈ।
ਸਿਟੀ ਹਾਲ ਵਿੱਚ ਹੋਈ ਬਹਿਸ ਤੋਂ ਬਾਅਦ, ਜਿੱਥੇ ਦਰਜਨਾਂ ਨਿਵਾਸੀਆਂ ਨੇ ਯੋਜਨਾ ਖਿਲਾਫ ਗੱਲ ਕੀਤੀ, ਕੌਂਸਲ ਨੇ ਦਸ ਤੋਂ ਚਾਰ ਵੋਟ ਨਾਲ ਡਿਵੈਲਪਮੈਂਟ ਨੂੰ ਮਨਜ਼ੂਰੀ ਦੇ ਦਿੱਤੀ।