ਓਟਵਾ, 5 ਦਸੰਬਰ (ਪੋਸਟ ਬਿਊਰੋ): ਕੈਨੇਡਾ ਸਰਕਾਰ ਪਾਬੰਦੀਸ਼ੁਦਾ ਫਾਇਰਆਰਮਜ਼ ਦੀ ਆਪਣੀ ਸੂਚੀ ਵਿੱਚ ਕਈ ਵਾਧੂ ਮੇਕ, ਮਾਡਲ ਅਤੇ ਉਨ੍ਹਾਂ ਦੇ ਵੇਰੀਏਂਟ ਜੋੜ ਰਹੀ ਹੈ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਇਨ੍ਹਾਂ ਨਵੇਂ ਪਾਬੰਦੀਸ਼ੁਦਾ ਫਾਇਰਆਰਮਜ਼ ਦੇ ਨਿਯਮਕ ਮਾਲਿਕਾਂ ਨੂੰ ਸਖ਼ਤ ਸ਼ਰਤਾਂ ਨਾਲ ਆਪਰਾਧਿਕ ਜਵਾਬਦੇਹੀ ਤੋਂ ਛੋਟ ਦਿੱਤੀ ਜਾਵੇਗੀ, ਜਦੋਂਕਿ ਉਹ ਲਾਗੂ ਹੋਣ ਵਾਲੇ ਬਾਇਬੈਕ ਪ੍ਰੋਗਰਾਮ ਦੇ ਮਾਧਿਅਮ ਨਾਲ ਆਪਣੇ ਫਾਇਰਆਰਮਜ਼ ਦਾ ਨਿਪਟਾਰਾ ਕਰਨ ਤੋਂ ਪਹਿਲਾਂ ਅਨੁਪਾਲਣ ਲਈ ਜ਼ਰੂਰੀ ਕਦਮ ਉਠਾਉਂਣਗੇ।
ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਬਲਾਂਕ ਨੇ ਵੀਰਵਾਰ ਨੂੰ ਓਟਵਾ ਵਿੱਚ ਫੁਬਲਚਿ ੰੲਰਵਚਿੲਸ ਅਨਦ ਫਰੋਚੁਰੲਮੲਨਟ ੰਨਿਸਿਟੲਰ ਜੀਨ-ਯਵੇਸ ਡੁਕਲੋਸ ਅਤੇ ਰੱਖਿਆ ਮੰਤਰੀ ਬਿਲ ਬਲੇਅਰ ਨਾਲ ਮਿਲਕੇ ਇਹ ਐਲਾਨ ਕੀਤਾ।
ਲੇਬਲਾਂਕ ਨੇ ਕਿਹਾ ਕਿ ਗੋਲੀਬਾਰੀ ਵਿੱਚ ਜਾਨਾਂ ਗੁਆ ਚੁੱਕੇ ਲੋਕਾਂ ਦੀ ਯਾਦ ਵਿਚ ਸਨਮਾਨ ਲਈ ਅਸੀਂ ਜੋ ਚੰਗਾ ਕਰ ਸਕਦੇ ਹਾਂ, ਉਹ ਹੈ ਗੰਨ ਕੰਟਰੋਲ `ਤੇ ਕਾਰਵਾਈ ਕਰਨਾ ਅਤੇ ਇਸ ਭਿਆਨਕ ਅਪਰਾਧਾਂ ਨੂੰ ਅੰਜ਼ਾਮ ਦੇਣ ਲਈ ਇਸਤੇਮਾਲ ਕੀਤੇ ਗਏ ਹਥਿਆਰਾਂ ਤੱਕ ਪਹੁੰਚ `ਤੇ ਪਾਬੰਦੀ ਲਾਉਣਾ ਹੈ। ਸਾਡਾ ਟੀਚਾ ਇਹ ਯਕੀਨੀ ਕਰਨਾ ਹੈ ਕਿ ਕੈਨੇਡਾ ਵਿੱਚ ਦੁਬਾਰਾ ਗੋਲੀਬਾਰੀ ਨਾਲ ਕੋਈ ਕਿਸੇ ਭਾਈਚਾਰੇ, ਕਿਸੇ ਪਰਿਵਾਰ ਦਾ ਨੁਕਸਾਨ ਨਾ ਜੋ ਸਕੇ।
ਪਾਬੰਦੀਸ਼ੁਦਾ ਫਾਇਰਆਰਮਜ਼ ਨੂੰ ਖਰੀਦਿਆ, ਵੇਚਿਆ, ਨਿਰਯਾਤ ਨਹੀਂ ਕੀਤਾ ਜਾ ਸਕਦਾ।
ਸਰਕਾਰੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਅੱਜ ਦੇ ਐਲਾਨ ਵਿੱਚ ਵਿਸ਼ੇਸ਼ ਰੂਪ ਤੋਂ ਹਮਲਾਵਰ ਸ਼ੈਲੀ ਦੇ ਫਾਇਰਆਰਮਜ਼ ਦੇ 104 ਸ੍ਰੇਣੀਆਂ, ਜਿਨ੍ਹਾਂ ਵਿੱਚ 324 ੁਨਤਿੁੲ ਮਅਕੲਸ ਅਤੇ ਮਾਡਲ ਅਤੇ ਉਨ੍ਹਾਂ ਦੇ ਵੇਰੀਏਂਟ ਸ਼ਾਮਿਲ ਹਨ ਦੀ ਸ਼੍ਰੇਣੀ ਨੂੰ ਸੋਧਿਆ ਗਿਆ ਹੈ।